
ਭਾਰਤ ਦਾ ਮਿਸ਼ਨ ਚੰਦਰਯਾਨ-2 ਸ਼ੁੱਕਰਵਾਰ ਦੇਰ ਰਾਤ ਨੂੰ ਚੰਦ ਤੋਂ ਸਿਰਫ਼ 2 ਕਿਲੋਮੀਟਰ ਦੀ ਦੂਰੀ ‘ਤੇ ਆ ਕੇ ਰਸਤਾ ਭਟਕ ਗਿਆ।
ਨਵੀਂ ਦਿੱਲੀ: ਭਾਰਤ ਦਾ ਮਹੱਤਵਕਾਸ਼ੀ ਮਿਸ਼ਨ ਚੰਦਰਯਾਨ-2 ਸ਼ੁੱਕਰਵਾਰ ਦੇਰ ਰਾਤ ਨੂੰ ਚੰਦ ਤੋਂ ਸਿਰਫ਼ 2 ਕਿਲੋਮੀਟਰ ਦੀ ਦੂਰੀ ‘ਤੇ ਆ ਕੇ ਰਸਤਾ ਭਟਕ ਗਿਆ। ਇਸ ਗੱਲ ਦਾ ਅੰਦਾਜ਼ਾ ਪਹਿਲਾਂ ਹੀ ਲਗਾਇਆ ਜਾ ਰਿਹਾ ਸੀ ਕਿ ਲੈਂਡਰ ਵਿਕਰਮ ਦੇ ਚੰਦ ਦੀ ਪਰਤ ‘ਤੇ ਪਹੁੰਚਣ ਤੋਂ ਪਹਿਲਾਂ ਦੇ 15 ਮਿੰਟ ਬਹੁਤ ਅਹਿਮ ਹੋਣਗੇ। ਲੈਂਡਰ ਵਿਕਰਮ ਨੂੰ ਦੇਰ ਰਾਤ ਕਰੀਬ 1 ਵਜ ਕੇ 38 ਮਿੰਟ ‘ਤੇ ਚੰਦ ਦੀ ਪਰਤ ‘ਤੇ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਪਰ ਚੰਦ ਦੀ ਪਰਤ ‘ਤੇ ਪਹੁੰਚਣ ਤੋਂ ਕਰੀਬ 2.1 ਕਿਲੋਮੀਟਰ ਪਹਿਲਾਂ ਹੀ ਉਸ ਦਾ ਇਸਰੋ ਨਾਲ ਸੰਪਰਕ ਟੁੱਟ ਗਿਆ।
Chandrayaan 2
ਵਿਕਰਮ ਨਾਲ ਸੰਪਰਕ ਟੁੱਟਣ ਤੋਂ ਬਾਅਦ ਵਿਗਿਆਨਕਾਂ ਵਿਚ ਤਣਾਅ ਦੇਖਿਆ ਗਿਆ। ਪੀਐਮ ਮੋਦੀ ਨੇ ਇਸ ਮੌਕੇ ‘ਤੇ ਉਹਨਾਂ ਦਾ ਹੌਂਸਲਾ ਵਧਾਇਆ। ਇਸਰੋ ਦੇ ਚੇਅਰਮੈਨ ਕੇ. ਸਿਵਨ ਦਾ ਹੌਂਸਲਾ ਵਧਾਉਂਦੇ ਹੋਏ ਉਹਨਾਂ ਨੇ ਕਿਹਾ ਕਿ ਦਲੇਰ ਬਣੋ। ਇਸਰੋ ਵੱਲੋਂ ਕਿਹਾ ਗਿਆ ਹੈ ਕਿ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਸ਼ੁਰੂਆਤੀ ਪੜਾਅ ਵਿਚ ਸਭ ਕੁੱਝ ਠੀਕ ਚੱਲ ਰਿਹਾ ਸੀ ਪਰ ਆਖਰੀ ਸਮੇਂ ਵਿਚ ਵਿਕਰਮ ਨਾਲ ਸੰਪਰਕ ਟੁੱਟ ਗਿਆ।
PM says 'journey will continue'
ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਨੂੰ ਅਪਣੇ ਵਿਗਿਆਨੀਆਂ ‘ਤੇ ਮਾਣ ਹੈ। ਉਹ ਦੇਸ਼ ਦੀ ਸੇਵਾ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਯਾਤਰਾ ਅੱਗੇ ਵੀ ਜਾਰੀ ਰਹੇਗੀ। ਲੈਂਡਰ-ਰੋਵਰ ਨਾਲ ਸੰਪਰਕ ਭਲਾਂ ਟੁੱਟ ਗਿਆ ਹੈ ਪਰ ਆਰਬੀਟਰ ਨਾਲ ਉਮੀਦਾਂ ਹਾਲੇ ਵੀ ਕਾਇਮ ਹਨ। ਲੈਂਡਰ-ਰੋਵਰ ਨੂੰ 2 ਸਤੰਬਰ ਨੂੰ ਆਰਬੀਟਰ ਤੋਂ ਸਫ਼ਲਤਾ ਪੂਰਵਕ ਅਲੱਗ ਕੀਤਾ ਗਿਆ ਸੀ। ਆਰਬੀਟਰ ਹੁਣ ਵੀ ਚੰਦ ਤੋਂ ਕਰੀਬ 100 ਕਿਲੋਮੀਟਰ ਦੀ ਦੂਰੀ ‘ਤੇ ਸਫਲਤਾਪੂਰਵਕ ਚੱਕਰ ਲਗਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।