ਯੂਰਪ ਵਿਚ ਮਹਿੰਗਾਈ ਦਾ ਕਹਿਰ: ਸਰਕਾਰਾਂ ਨੇ ਰਾਹਤ ਪੈਕੇਜਾਂ ਦਾ ਕੀਤਾ ਐਲਾਨ
Published : Sep 7, 2022, 9:50 am IST
Updated : Sep 7, 2022, 9:50 am IST
SHARE ARTICLE
 Inflation rages in Europe
Inflation rages in Europe

ਜਰਮਨੀ ਬਜ਼ੁਰਗਾਂ ਨੂੰ ਦੇਵੇਗਾ 24 ਹਜ਼ਾਰ ਰੁਪਏ ਮਹੀਨਾ, ਸਪੇਨ 'ਚ ਲੋਕਾਂ ਨੂੰ ਮਿਲੇਗੀ ਮੁਫ਼ਤ ਰੇਲ ਯਾਤਰਾ

 

ਲੰਡਨ: ਪੂਰੀ ਦੁਨੀਆਂ ’ਚ ਮਹਿੰਗਾਈ ਲੋਕਾਂ ਦੀ ਕਮਰ ਤੋੜ ਰਹੀ ਹੈ। ਯੂਰਪ ਦੇ ਦੇਸ਼ ’ਤੇ ਦੋ ਪਾਸਿਆਂ ਤੋਂ ਮਾਰ ਪੈ ਰਹੀ ਹੈ। ਇਸ ਲਈ ਕਈ ਦੇਸ਼ਾਂ ਵਿਚ ਮਹਿੰਗਾਈ ਘੱਟ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ। ਜਰਮਨੀ ਨੇ ਲੋਕਾਂ ਨੂੰ ਰਾਹਤ ਦੇਣ ਅਤੇ ਦੇਸ਼ ਦੀ ਆਰਥਿਕਤਾ ਨੂੰ ਚਲਦਾ ਰੱਖਣ ਲਈ 65 ਅਰਬ ਪੌਂਡ (ਲਗਭਗ 5.15 ਲੱਖ ਕਰੋੜ ਰੁਪਏ) ਦੇ ਪੈਕੇਜ ਦਾ ਐਲਾਨ ਕੀਤਾ ਹੈ। ਇਸ ਪੈਕੇਜ ਨਾਲ ਬਜ਼ੁਰਗਾਂ ਨੂੰ 24 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਣਗੇ। ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਖਾਤੇ ਵਿਚ 16 ਹਜ਼ਾਰ ਰੁਪਏ ਭੇਜੇ ਜਾਣਗੇ।

ਦੂਜੇ ਪਾਸੇ ਸਪੇਨ ਨੇ ਮਹਿੰਗਾਈ ਦੇ ਮੋਰਚੇ 'ਤੇ ਲੋਕਾਂ ਨੂੰ ਰਾਹਤ ਦੇਣ ਲਈ ਮੁਫ਼ਤ ਰੇਲ ਯਾਤਰਾ ਯੋਜਨਾ ਸ਼ੁਰੂ ਕੀਤੀ ਹੈ। ਹੁਣ ਸਪੇਨ ਦੇ ਲੋਕ ਬਿਨ੍ਹਾਂ ਕਿਸੇ ਟਿਕਟ ਦੇ 300 ਕਿਲੋਮੀਟਰ ਤੱਕ ਦਾ ਸਫ਼ਰ ਕਰ ਸਕਣਗੇ। ਦੂਜੇ ਪਾਸੇ ਸਵੀਡਨ ਨੇ ਬਿਜਲੀ ਉਤਪਾਦਨ ਵਿਚ ਤੇਜ਼ੀ ਲਿਆਉਣ ਲਈ ਉਦਯੋਗਾਂ ਨੂੰ ਐਮਰਜੈਂਸੀ ਫ਼ੰਡ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਸਰਕਾਰ ਘਰੇਲੂ ਬਿਜਲੀ ਮਹਿੰਗੀ ਹੋਣ ਤੋਂ ਰੋਕਣ ਲਈ 66 ਹਜ਼ਾਰ ਕਰੋੜ ਰੁਪਏ ਦਾ ਐਲਾਨ ਕਰ ਚੁੱਕੀ ਹੈ। ਸਪੇਨ ਵਿਚ ਸੈਲਾਨੀ ਟਰੇਨ ਵਿਚ ਮੁਫ਼ਤ ਯਾਤਰਾ ਕਰ ਸਕਣਗੇ।

ਸਪੇਨ ਵਿਚ ਮਹਿੰਗਾਈ 11% ਦੇ ਨੇੜੇ ਪਹੁੰਚ ਗਈ ਹੈ। ਇਸ ਕਾਰਨ ਆਮ ਲੋਕਾਂ ਦੇ ਨਾਲ-ਨਾਲ ਸੈਲਾਨੀਆਂ ਨੂੰ ਮੁਫ਼ਤ ਰੇਲ ਯਾਤਰਾ ਦਾ ਲਾਭ ਮਿਲੇਗਾ। ਜੂਨ ਵਿਚ ਹੀ ਸਪੇਨ ਨੇ 75 ਹਜ਼ਾਰ ਕਰੋੜ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ। 
* ਯੂਰਪ ਦੇ 19 ਦੇਸ਼ਾਂ ਵਿਚ ਮਹਿੰਗਾਈ 9 ਫ਼ੀਸਦੀ ਤੋਂ ਉੱਪਰ ਚੱਲ ਰਹੀ ਹੈ। ਇਕ ਸਾਲ ਪਹਿਲਾਂ ਮਹਿੰਗਾਈ ਦਰ ਸਿਰਫ਼ 3 ਫ਼ੀਸਦੀ ਸੀ।
* ਯੂਰਪ ਵਿਚ ਫਰਾਂਸ ਹੀ ਅਜਿਹਾ ਸਥਾਨ ਹੈ, ਜਿੱਥੇ ਮਹਿੰਗਾਈ 6.5 ਫ਼ੀਸਦੀ ਹੈ, ਜੋ ਕਿ ਯੂਰਪ ਵਿਚ ਸਭ ਤੋਂ ਘੱਟ ਹੈ।
* ਬ੍ਰਿਟਿਸ਼ ਰੈਗੂਲੇਟਰ ਨੇ ਕਿਹਾ ਹੈ ਕਿ ਅਕਤੂਬਰ 'ਚ ਗੈਸ ਅਤੇ ਬਿਜਲੀ ਦੀਆਂ ਕੀਮਤਾਂ ਦੁੱਗਣੀਆਂ ਹੋ ਜਾਣਗੀਆਂ। ਇਸ ਨਾਲ ਲੱਖਾਂ ਲੋਕਾਂ ਦੀਆਂ ਮੁਸ਼ਕਲਾਂ ਵਧਣਗੀਆਂ।
* ਮਹਿੰਗਾਈ ਵਧਣ ਦਾ ਮੁੱਖ ਕਾਰਨ ਤੇਲ ਦੀਆਂ ਕੀਮਤਾਂ 'ਚ ਵਾਧਾ ਹੈ। ਈਂਧਨ ਦੀਆਂ ਕੀਮਤਾਂ ਵਿਚ ਸਾਲਾਨਾ 38.3% ਦਾ ਵਾਧਾ ਹੋਇਆ ਹੈ।

ਯੂਕਰੇਨ-ਰੂਸ ਯੁੱਧ ਸ਼ੁਰੂ ਹੋਣ ਤੋਂ ਬਾਅਦ, ਜਰਮਨੀ ਨੇ ਹੁਣ ਤੱਕ ਤਿੰਨ ਰਾਹਤ ਪੈਕੇਜਾਂ ਦਾ ਐਲਾਨ ਕੀਤਾ ਹੈ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement