Pakistan News : ਪਾਕਿਸਤਾਨ ਦੀ ਬਦਲ ਗਈ ਕਿਸਮਤ ! ਪਾਕਿਸਤਾਨ ਦੇ ਜਲ ਖੇਤਰ ’ਚ ਮਿਲਿਆ ਤੇਲ ਅਤੇ ਗੈਸ ਦਾ ਵੱਡਾ ਭੰਡਾਰ
Published : Sep 7, 2024, 4:38 pm IST
Updated : Sep 7, 2024, 4:38 pm IST
SHARE ARTICLE
Massive oil gas reserves found in Pakistani
Massive oil gas reserves found in Pakistani

ਅੰਦਾਜ਼ਿਆਂ ਅਨੁਸਾਰ ਇਹ ਖੋਜ ਦੁਨੀਆਂ ਦਾ ਚੌਥਾ ਸੱਭ ਤੋਂ ਵੱਡਾ ਤੇਲ ਅਤੇ ਗੈਸ ਭੰਡਾਰ ਹੈ

Pakistan News : ਪਾਕਿਸਤਾਨ ਦੇ ਜਲ ਖੇਤਰ ’ਚ ਪਟਰੌਲੀਅਮ ਅਤੇ ਕੁਦਰਤੀ ਗੈਸ ਦਾ ਵੱਡਾ ਭੰਡਾਰ ਮਿਲਿਆ ਹੈ। ਮੀਡੀਆ ਰੀਪੋਰਟਾਂ ਮੁਤਾਬਕ ਇਹ ਰਿਜ਼ਰਵ ਇੰਨਾ ਵੱਡਾ ਹੈ ਕਿ ਇਸ ਨੂੰ ਵੇਚਣ ਨਾਲ ਗੁਆਂਢੀ ਦੇਸ਼ ਦੀ ਕਿਸਮਤ ਬਦਲ ਸਕਦੀ ਹੈ।

‘ਡਾਅਨ’ ਨਿਊਜ਼ ਟੀ.ਵੀ. ਨੇ ਇਕ ਸੀਨੀਅਰ ਸੁਰੱਖਿਆ ਅਧਿਕਾਰੀ ਦੇ ਹਵਾਲੇ ਨਾਲ ਸ਼ੁਕਰਵਾਰ ਨੂੰ ਦਸਿਆ ਕਿ ਤੇਲ ਅਤੇ ਗੈਸ ਭੰਡਾਰਾਂ ਦੀ ਮੌਜੂਦਗੀ ਦੀ ਪੁਸ਼ਟੀ ਕਰਨ ਲਈ ਇਕ ਦੋਸਤ ਦੇਸ਼ ਦੇ ਸਹਿਯੋਗ ਨਾਲ ਤਿੰਨ ਸਾਲਾਂ ਲਈ ਇਹ ਸਰਵੇਖਣ ਕੀਤਾ ਗਿਆ। ਕੁੱਝ ਅੰਦਾਜ਼ੇ ਦਸਦੇ ਹਨ ਕਿ ਇਹ ਖੋਜ ਦੁਨੀਆਂ ਦਾ ਚੌਥਾ ਸੱਭ ਤੋਂ ਵੱਡਾ ਤੇਲ ਅਤੇ ਗੈਸ ਭੰਡਾਰ ਹੈ।

ਭੂਗੋਲਿਕ ਸਰਵੇਖਣ ਨੇ ਪਾਕਿਸਤਾਨ ਨੂੰ ਭੰਡਾਰਾਂ ਦੇ ਸਥਾਨ ਦੀ ਪਛਾਣ ਕਰਨ ’ਚ ਸਹਾਇਤਾ ਕੀਤੀ। ਸਬੰਧਤ ਵਿਭਾਗਾਂ ਨੇ ਸਰਕਾਰ ਨੂੰ ਪਾਕਿਸਤਾਨੀ ਜਲ ਖੇਤਰ ’ਚ ਤੇਲ ਸਰੋਤਾਂ ਬਾਰੇ ਜਾਣੂ ਕਰਵਾਇਆ।

ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਸਰੋਤਾਂ ਤੋਂ ਲਾਭ ਲੈਣ ਲਈ ਬੋਲੀ ਅਤੇ ਖੋਜ ਪ੍ਰਸਤਾਵਾਂ ਦਾ ਅਧਿਐਨ ਕੀਤਾ ਜਾ ਰਿਹਾ ਹੈ, ਜਿਸ ਦਾ ਮਤਲਬ ਹੈ ਕਿ ਨੇੜਲੇ ਭਵਿੱਖ ਵਿਚ ਖੋਜ ਦਾ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ।

ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਖੂਹਾਂ ਦੀ ਖੁਦਾਈ ਕਰਨ ਅਤੇ ਅਸਲ ’ਚ ਤੇਲ ਕੱਢਣ ’ਚ ਕਈ ਸਾਲ ਲੱਗ ਸਕਦੇ ਹਨ। ਅਧਿਕਾਰੀ ਨੇ ਕਿਹਾ ਕਿ ਪਹਿਲਕਦਮੀ ਕਰਨ ਅਤੇ ਕੰਮ ਨੂੰ ਜਲਦੀ ਪੂਰਾ ਕਰਨ ਨਾਲ ਦੇਸ਼ ਦੀ ਆਰਥਕ ਕਿਸਮਤ ਬਦਲਣ ਵਿਚ ਮਦਦ ਮਿਲ ਸਕਦੀ ਹੈ।

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement