
ਸੋਮਵਾਰ ਤੱਕ ਆਪਣੀ ਚਰਮ ਸੀਮਾ ਦੇ ਸਿਖਰ ’ਤੇ ਪਹੁੰਚ ਸਕਦਾ ਹੈ ਤੂਫ਼ਾਨ ‘ਕੀਕੋ’
hurricane 'Kiko' news : ਸ਼੍ਰੇਣੀ 4 ਦਾ ਤੂਫਾਨ ‘ਕੀਕੋ’ ਅਮਰੀਕਾ ਦੇ ਹਵਾਈ ਟਾਪੂਆਂ ਵੱਲ ਵਧ ਰਿਹਾ ਹੈ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਇਲਾਕੇ ਵਿਚ ਐਮਰਜੈਂਸੀ ਐਲਾਨ ਦਿੱਤੀ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਰਾਸ਼ਟਰੀ ਮੌਸਮ ਸੇਵਾ (ਐਨ.ਡਬਲਯੂ.ਐਸ) ਅਨੁਸਾਰ ਸਵੇਰੇ 5 ਵਜੇ ਹਵਾਈ ਸਟੈਂਡਰਡ ਟਾਈਮ ਜਾਂ ਪੂਰਬੀ ਸਟੈਂਡਰਡ ਟਾਈਮ ਅਨੁਸਾਰ ਸਵੇਰੇ 11 ਵਜੇ ਤੱਕ ਤੂਫਾਨ ਕੀਕੋ ਹੋਨੋਲੂਲੂ ਤੋਂ ਲਗਭਗ 1,205 ਮੀਲ ਪੂਰਬ-ਦੱਖਣ-ਪੂਰਬ ਵਿਚ ਸੀ। ਇਸ ਦੀਆਂ ਹਵਾਵਾਂ ਦੀ ਰਫ਼ਤਾਰ 130 ਮੀਲ ਪ੍ਰਤੀ ਘੰਟਾ ਸੀ ਅਤੇ ਇਹ 25 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਪੱਛਮੀ-ਉਤਰ-ਪੱਛਮ ਵੱਲ ਵਧ ਰਿਹਾ ਸੀ।
ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਇਹ ਤੂਫ਼ਾਨ ਐਤਵਾਰ ਤੱਕ ਬਿਗ ਆਈਲੈਂਡ ਅਤੇ ਮਾਓਈ ਤੱਕ ਪਹੁੰਚ ਸਕਦਾ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ‘ਕੀਕੋ’ ਨਾਮੀ ਇਹ ਤੂਫਾਨ ਸੋਮਵਾਰ ਦੇਰ ਰਾਤ ਅਤੇ ਹਫ਼ਤੇ ਦੇ ਅੱਧ ਤੱਕ ਹਵਾਈ ਟਾਪੂਆਂ ’ਤੇ ਪਹੁੰਚਦੇ ਸਮੇਂ ਤੱਕ ਇਸ ਦੇ ਆਪਣੀ ਚਰਮ ਸੀਮਾ ਦੇ ਸਿਖਰ ’ਤੇ ਪਹੁੰਚਣ ਦੀ ਸੰਭਾਵਨਾ ਹੈ।