
ਹਮਲੇ ਦੌਰਾਨ 4 ਵਿਅਕਤੀਆਂ ਦੀ ਹੋਈ ਮੌਤ ਅਤੇ ਕਈ ਦਰਜਨ ਵਿਅਕਤੀ ਹੋਏ ਜ਼ਖਮੀ
ਕੀਵ : ਯੂਕਰੇਨ ਦੀ ਰਾਜਧਾਨੀ ਕੀਵ ’ਚ ਰੂਸੀ ਹਮਲਿਆਂ ਨੇ ਇਕ ਵਾਰ ਫਿਰ ਤੋਂ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ। ਯੂਕਰੇਨ ਦੀ ਹਵਾਈ ਫੌਜ ਅਨੁਸਾਰ ਰੂਸ ਨੇ ਸ਼ਨੀਵਾਰ 6 ਸਤੰਬਰ ਦੀ ਦੇਰ ਰਾਤ ਅਤੇ ਐਤਵਾਰ ਸਵੇਰ ਤੱਕ ਯੂਕਰੇਨ ’ਤੇ ਘੱਟ ਤੋਂ ਘੱਟ 805 ਡਰੋਨ ਅਤੇ 13 ਮਿਜ਼ਾਇਲਾਂ ਦਾਗੀਆਂ। ਇਸ ਹਮਲੇ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਹਵਾਈ ਹਮਲਾ ਮੰਨਿਆ ਜਾ ਰਿਹਾ ਹੈ।
ਅਧਿਕਾਰਤ ਸੂਤਰਾਂ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਇਨ੍ਹਾਂ ਹਮਲਿਆਂ ’ਚ ਘੱਟ ਤੋਂ ਘੱਟ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਦਰਜਨ ਵਿਅਕਤੀ ਇਸ ਹਮਲੇ ਦੌਰਾਨ ਜ਼ਖਮੀ ਹੋ ਗਈ। ਰਾਜਧਾਨੀ ਸਥਿਤ ਮੰਤਰੀਆਂ ਦੇ ਮੰਤਰੀ ਮੰਡਲ ਦੀ ਮੁੱਖ ਸਰਕਾਰੀ ਇਮਾਰਤ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਹੈ। ਇਨ੍ਹਾਂ ਹਮਲਿਆਂ ਦੇ ਜਵਾਬ ’ਚ ਯੂਕਰੇਨ ਵੱਲੋਂ ਰੂਸੀ ’ਤੇ ਜਵਾਬੀ ਹਮਲਾ ਕੀਤਾ ਗਿਆ।