Diljit Dosanjh London show : ਦਿਲਜੀਤ ਦੋਸਾਂਝ ਦੇ ਲੰਡਨ ਦੇ ਸ਼ੋਅ 'ਚ ਪਹੁੰਚੀ ਪਾਕਿਸਤਾਨੀ ਅਦਾਕਾਰ ਹਾਨੀਆ ਆਮਿਰ

By : BALJINDERK

Published : Oct 7, 2024, 1:42 pm IST
Updated : Oct 7, 2024, 1:42 pm IST
SHARE ARTICLE
 ਦਿਲਜੀਤ ਦੋਸਾਂਝ ਦੇ ਲੰਡਨ ਦੇ ਸ਼ੋਅ 'ਚ ਪਹੁੰਚੀ ਪਾਕਿਸਤਾਨੀ ਅਦਾਕਾਰ ਹਾਨੀਆ ਆਮਿਰ
ਦਿਲਜੀਤ ਦੋਸਾਂਝ ਦੇ ਲੰਡਨ ਦੇ ਸ਼ੋਅ 'ਚ ਪਹੁੰਚੀ ਪਾਕਿਸਤਾਨੀ ਅਦਾਕਾਰ ਹਾਨੀਆ ਆਮਿਰ

Diljit Dosanjh London show : ਹਾਨੀਆ ਆਮਿਰ ਦੇ ਸਟੇਜ ’ਤੇ ਸੱਦਣ ਨੂੰ ਲੈ ਕੇ ਸੋਸ਼ਲ ਮੀਡੀਆ ਉਪਰ ਕੀ ਬਹਿਸ ਛਿੜੀ

Diljit Dosanjh London show :ਦਿਲਜੀਤ ਦੁਸਾਂਝ ਆਪਣੇ 'ਦਿਲ-ਲੁਮੀਨਾਟੀ' ਟੂਰ ਕਾਰਨ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਘੁੰਮ ਰਹੇ ਹਨ। ਇਸੇ ਲੜੀ 'ਚ ਲੰਡਨ 'ਚ ਦਿਲਜੀਤ ਦੋਸਾਂਝ ਦਾ ਸੋਅ ਵੀ ਕਰਵਾਇਆ ਗਿਆ, ਜਿਸ 'ਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਅਤੇ ਰੈਪਰ-ਗਾਇਕ ਬਾਦਸ਼ਾਹ ਨੇ ਵੀ ਸ਼ਿਰਕਤ ਕੀਤੀ। ਇਸ ਸੋਅ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦਿਲਜੀਤ ਦੋਸਾਂਝ ਨੇ ਹਾਨੀਆ ਨੂੰ ਸਟੇਜ 'ਤੇ ਬੁਲਾਇਆ, ਦਿਲਜੀਤ ਦੋਸਾਂਝ ਹਾਨੀਆ ਨੂੰ ਸਟੇਜ 'ਤੇ ਬੁਲਾ ਰਹੇ ਹਨ, ਹਾਨੀਆ ਨੇ ਮੁਸਕਰਾਉਂਦੇ ਹੋਏ ਆਪਣੇ ਹੱਥ ਜੋੜ ਕੇ ਆਪਣਾ ਸਿਰ ਨਾ ਹਿਲਾ ਦਿੱਤਾ ਪਰ ਦਿਲਜੀਤ ਦੇ ਕਹਿਣ 'ਤੇ ਉਹ ਸਟੇਜ 'ਤੇ ਚਲੀ ਗਈ।

ਇਸ ਤੋਂ ਬਾਅਦ ਗਾਇਕ ਨੇ ਹਾਨੀਆ ਲਈ ਆਪਣਾ ਹਿੱਟ ਗੀਤ 'ਪ੍ਰੇਮੀ' ਗਾਇਆ ਅਤੇ ਹਾਨੀਆ ਤਾੜੀਆਂ ਮਾਰ ਕੇ ਹੱਸਣ ਲੱਗ ਪਈ। ਜਿਵੇਂ ਹੀ ਦਲਜੀਤ ਨੇ ਹਾਨੀਆ ਨੂੰ ਮਾਈਕ ਦਿੱਤਾ, ਉਹ ਕਹਿੰਦੀ ਹੈ, "ਤੁਹਾਡਾ ਬਹੁਤ-ਬਹੁਤ ਧੰਨਵਾਦ।  ਹਾਏ ਲੰਡਨ । ਸਾਡੇ ਸਾਰਿਆਂ ਦਾ ਸਾਥ ਦੇਣ ਲਈ, ਸਾਡਾ ਮਨੋਰੰਜਨ ਕਰਨ ਲਈ ਦਿਲਜੀਤ ਪੰਜਾਬੀ ਵਿੱਚ ਕਹਿੰਦਾ ਹੈ," ਕਿ ਉਹ ਉਨ੍ਹਾਂ ਦੇ ਫੈਨ ਹਨ।

ਦਿਲਜੀਤ ਦੁਸਾਂਝ ਨੇ ਸ਼ੋਅ ਦੌਰਾਨ ਕਿਹਾ ਕਿ ''ਸੁਪਰਸਟਾਰ ਆਈ ਹੋਵੇ ਤੇ ਥੱਲ੍ਹੇ ਖੜ੍ਹੀ ਨੱਚੀ ਜਾਵੇ, ਇੱਦਾਂ ਹੋ ਸਕਦਾ?'' ਜਿਵੇਂ ਹੀ ਗਾਇਕ ਦਿਲਜੀਤ ਦੋਸਾਂਝ ਨੇ ਇਹ ਸ਼ਬਦ ਆਪਣੇ ਸ਼ੋਅ ਵਿੱਚ ਬੋਲੇ ਤਾਂ ਦਰਸ਼ਕਾਂ ਨੇ ਧੂਮ ਮਚਾ ਦਿੱਤੀ। ਇਸ ਦੌਰਾਨ ਦਿਲਜੀਤ ਨੇ ʻਤੇਰਾ ਨੀ ਮੈਂ, ਤੇਰਾ ਨੀ ਮੈਂʻ ਗਾਣਾ ਗਾਉਣਾ ਸ਼ੁਰੂ ਕੀਤਾ ਅਤੇ ਹਾਨੀਆ ਉਨ੍ਹਾਂ ਨਾਲ ਸਟੇਜ ʼਤੇ ਤਾੜੀਆਂ ਮਾਰਦੇ ਨਜ਼ਰ ਆਏ।

ਦਰਅਸਲ, ਦਿਲਜੀਤ ਦੋਸਾਂਝ ਜਿਸ ਨੂੰ ʻਸੁਪਰਸਟਾਰʼ ਸੱਦ ਰਹੇ ਸਨ, ਉਹ ਪਾਕਸਿਤਾਨ ਦੀ ਮਸ਼ਹੂਰ ਅਦਾਕਾਰ ਹਾਨੀਆ ਆਮਿਰ ਹਨ। ਇਸ ਤੋਂ ਪਹਿਲਾਂ ਹਾਨੀਆ ਆਮਿਰ ਨੂੰ ਭਾਰਤੀ ਗਾਇਕ ਬਾਦਸ਼ਾਹ ਨਾਲ ਵੀ ਕਈ ਵੀਡੀਓਜ਼ 'ਚ ਦੇਖਿਆ ਗਿਆ ਸੀ। ਸੋਸ਼ਲ ਮੀਡੀਆ 'ਤੇ ਯੂਜ਼ਰਸ ਹਾਨੀਆ ਆਮਿਰ ਨੂੰ ਪਛਾਣਨ ਅਤੇ ਉਨ੍ਹਾਂ ਨੂੰ ਸਟੇਜ 'ਤੇ ਬੁਲਾਉਣ ਲਈ ਦਿਲਜੀਤ ਦੀ ਪਹਿਲ ਦੀ ਸ਼ਲਾਘਾ ਕਰਦੇ ਆਏ ਵੀ ਨਜ਼ਰ ਆਏ ਅਤੇ ਕੁਝ ਨੇ ਆਲੋਚਨਾ ਵੀ ਕੀਤੀ।

ਫਿਲਹਾਲ ਪਾਕਿਸਤਾਨੀ ਕਲਾਕਾਰਾਂ ਦੇ ਭਾਰਤ ਵਿੱਚ ਫਿਲਮਾਂ ਵਿੱਚ ਹਿੱਸਾ ਲੈਣ 'ਤੇ ਪਾਬੰਦੀ ਹੈ, ਜਦਕਿ ਬਾਲੀਵੁੱਡ ਫਿਲਮਾਂ ਪਾਕਿਸਤਾਨ ਦੇ ਸਿਨੇਮਾਘਰਾਂ ਵਿੱਚ ਨਹੀਂ ਦਿਖਾਈਆਂ ਜਾ ਸਕਦੀਆਂ ਹਨ। ਹਾਲਾਂਕਿ, ਦੋਵਾਂ ਦੇਸ਼ਾਂ ਦੇ ਪ੍ਰਸ਼ੰਸਕ ਓਟੀਟੀ ਪਲੇਟਫਾਰਮ ਅਤੇ ਯੂਟਿਊਬ 'ਤੇ ਦੋਵਾਂ ਦੇਸ਼ਾਂ ਦੀ ਸਮੱਗਰੀ ਦੇਖਦੇ ਹਨ। ਜਿੱਥੇ ਪਾਕਿਸਤਾਨ ਵਿੱਚ ਭਾਰਤੀ ਫਿਲਮਾਂ ਦੀ ਸ਼ਲਾਘਾ ਹੁੰਦੀ ਹੈ, ਉੱਥੇ ਪਾਕਿਸਤਾਨੀ ਸੰਗੀਤ ਅਤੇ ਨਾਟਕ ਭਾਰਤ ਵਿੱਚ ਬਾਖ਼ੂਬੀ ਪਸੰਦ ਕੀਤੇ ਜਾਂਦੇ ਹਨ।

ਦਿਲਜੀਤ ਨੇ ਇੱਕ ਹੋਰ ਪਾਕਿਸਤਾਨੀ ਫੈਨ ਨੂੰ ਵੀ ਦਿੱਤਾ ਸੀ ਤੋਹਫ਼ਾ

ਦਿਲਜੀਤ ਨੇ ਆਪਣੇ ਮਾਨਚੈਸਟਰ ਵਿੱਚ ਸੰਗੀਤਕ ਸ਼ੋਅ ਦੌਰਾਨ, ਆਪਣੀ ਇੱਕ ਪ੍ਰਸ਼ੰਸਕ ਨੂੰ ਸਟੇਜ 'ਤੇ ਆਉਣ ਲਈ ਸੱਦਾ ਦਿੱਤਾ, ਜਿਸ ਨੂੰ ਉਨ੍ਹਾਂ ਬ੍ਰਾਂਡੇਡ ਸਨੀਕਰ (ਜੁੱਤੇ) ਤੋਹਫ਼ੇ ਵਜੋਂ ਦਿੱਤੇ। ਜਦੋਂ ਦਿਲਜੀਤ ਨੂੰ ਪਤਾ ਲੱਗਾ ਕਿ ਜਿਸ ਨੂੰ ਤੋਹਫ਼ਾ ਦਿੱਤਾ ਜਾ ਰਿਹਾ ਹੈ ਉਨ੍ਹਾਂ ਦੀ ਉਹ ਪ੍ਰਸ਼ੰਸਕ ਪਾਕਿਸਤਾਨ ਤੋਂ ਹੈ, ਤਾਂ ਉਨ੍ਹਾਂ ਨੇ ਉੱਥੇ ਮੌਜੂਦ ਦਰਸ਼ਕਾਂ ਨੂੰ ਜ਼ੋਰਦਾਰ ਤਾੜੀਆਂ ਮਾਰਨ ਲਈ ਕਿਹਾ ਅਤੇ ਭੀੜ ਦੀਆਂ ਤਾੜੀਆਂ ਨਾਲ ਹਾਲ ਗੂੰਝ ਉੱਠਿਆ।

ਇਸ ਤੋਂ ਬਾਅਦ ਆਪਣੇ ਪ੍ਰਸ਼ੰਸਕਾਂ ਨਾਲ ਪੰਜਾਬੀ ਭਾਸ਼ਾ 'ਚ ਗੱਲਬਾਤ ਕਰਦੇ ਹੋਏ ਦਿਲਜੀਤ ਨੇ ਕਿਹਾ, "ਦੇਖੋ ! ਭਾਰਤ ਅਤੇ  ਪਾਕਿਸਤਾਨ ਸਾਡੇ ਲਈ ਇੱਕੋ ਜਿਹੇ ਹਨ। ਪੰਜਾਬੀਆਂ ਦੇ ਦਿਲਾਂ ਵਿੱਚ ਸਾਰਿਆਂ ਲਈ ਪਿਆਰ ਹੈ।" "ਇਹ ਸਰਹੱਦਾਂ ਸਿਆਸਤਦਾਨਾਂ ਨੇ ਬਣਾਈਆਂ ਹਨ ਪਰ ਜਿਹੜੇ ਲੋਕ ਪੰਜਾਬੀ ਬੋਲਦੇ ਹਨ ਜਾਂ ਪੰਜਾਬੀ ਭਾਸ਼ਾ ਨੂੰ ਪਿਆਰ ਕਰਦੇ ਹਨ, ਭਾਵੇਂ ਉਹ ਇੱਥੇ (ਭਾਰਤ) ਰਹਿੰਦੇ ਹਨ ਜਾਂ ਉੱਥੇ (ਪਾਕਿਸਤਾਨ) ਸਭ ਸਾਡੇ ਲਈ ਇੱਕ ਹਨ।" ਦਿਲਜੀਤ ਦੀ ਇਸ ਗੱਲ ਤੋਂ ਬਾਅਦ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮਿਲੀਆਂ-ਜੁਲੀਆਂ ਪ੍ਰਤੀਕਿਰਿਆਵਾਂ ਦਾ ਸਾਹਮਣਾ ਕਰਨਾ ਪਿਆ।

(For more news apart from  Pakistani actor Hania Aamir arrived at Diljit Dosanjh London show News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement