ਅਮਰੀਕਾ 'ਚ ਚੋਣ ਦੇ ਮੱਦੇਨਜ਼ਰ ਰੈਪਰ ਕਿੰਗ ਵੌਨ ਦਾ ਕਤਲ, ਲੋਕਾਂ ਵਿੱਚ ਰੋਸ
Published : Nov 7, 2020, 2:48 pm IST
Updated : Nov 7, 2020, 2:48 pm IST
SHARE ARTICLE
US rapper King Von
US rapper King Von

ਘਟਨਾ ਸਥਾਨ 'ਤੇ ਪੁਲਿਸ ਮੁਲਾਜ਼ਮਾਂ ਨੂੰ ਮੌਕੇ 'ਤੇ ਵੇਖਿਆ ਜਾ ਸਕਦੇ ਹੈ।

ਨਿਊਯਾਰਕ: ਅਮਰੀਕਾ ਦੇ ਮਸ਼ਹੂਰ ਰੈਪਰ ਕਿੰਗ ਵੌਨ ਦਾ ਬੀਤੇ ਦਿਨ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸ ਦੇਈਏ ਕਿ ਇਹ ਘਟਨਾ ਐਟਲਾਂਟਾ ਦੇ ਇੱਕ ਨਾਈਟ ਕਲੱਬ ਦੇ ਬਾਹਰ ਵਾਪਰੀ ਹੈ। ਪ੍ਰਸ਼ਾਸਨ ਮੁਤਾਬਕ ਕਿੰਗ ਵੌਨ ਨੂੰ ਦੋ ਧੜਿਆਂ ਵਿਚਾਲੇ ਝੜਪ ਦੌਰਾਨ ਗੋਲੀ ਮਾਰੀ ਗਈ, ਜਿਸ ਵਿਚ ਉਸ ਦੀ ਮੌਤ ਹੋ ਗਈ। ਚੋਣ ਦੀ ਗਹਿਮਾਗਹਿਮੀ ਦੇ ਮੱਦੇਨਜ਼ਰ ਰੈਪਰ ਦੀ ਮੌਤ ਹੋ ਗਈ. ਇਸ ਕਾਰਨ ਲੋਕਾਂ ਵਿੱਚ ਰੋਸ ਹੈ। US rapper King Von

ਇਹ ਘਟਨਾ ਪਾਸ ਦੇ ਲੱਗੇ ਸੀਸੀਟੀਵੀ ਵਿਚ ਕੈਦ ਹੋ ਗਈ ਹੈ। ਫੁਟੇਜ ਤੋਂ ਪਤਾ ਚੱਲਦਾ ਹੈ ਕਿ ਨਾਈਟ ਕਲੱਬ ਦੇ ਬਾਹਰ ਦੋ ਗਰੁੱਪ ਆਪਸ ਵਿਚ ਟਕਰਾ ਗਏ, ਇਸ ਦੌਰਾਨ, 26 ਸਾਲਾ ਰੈਪਰ ਕਿੰਗ ਵੌਨ ਨੂੰ ਗੋਲੀ ਲੱਗੀ। ਘਟਨਾ ਸਥਾਨ 'ਤੇ ਪੁਲਿਸ ਮੁਲਾਜ਼ਮਾਂ ਨੂੰ ਮੌਕੇ 'ਤੇ ਵੇਖਿਆ ਜਾ ਸਕਦੇ ਹੈ।

ਹਾਲਾਂਕਿ, ਐਟਲਾਂਟਾ ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਯਕੀਨ ਨਹੀਂ ਹੈ ਕਿ ਕਿੰਗ ਵੌਨ ਦੀ ਮੌਤ ਪੁਲਿਸ ਦੀ ਗੋਲੀ ਨਾਲ ਹੋਈ। ਸਥਾਨਕ ਮੀਡੀਆ ਦਾ ਦਾਅਵਾ ਹੈ ਕਿ ਘਟਨਾ ਦੇ ਸਮੇਂ ਕੁਝ ਆਫ-ਡਿਊਟੀ ਪੁਲਿਸ ਵਾਲੇ ਵੀ ਉੱਥੇ ਮੌਜੂਦ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement