ਇਰਾਨ ਦੇ ਨਾਲ ਫਿਰ ਖੜ੍ਹਾ ਹੋਵੇਗਾ ਭਾਰਤ, ਰੁਪਈਆ-ਰਿਆਲ 'ਚ ਹੋਵੇਗਾ ਵਪਾਰ
Published : Dec 7, 2018, 5:30 pm IST
Updated : Dec 7, 2018, 5:30 pm IST
SHARE ARTICLE
ਇਰਾਨ ਅਤੇ ਭਾਰਤ
ਇਰਾਨ ਅਤੇ ਭਾਰਤ

ਇਰਾਨ 'ਤੇ ਅਮਰੀਕੀ ਰੋਕ 'ਚ ਭਾਰਤ ਅਤੇ ਇਰਾਨ ਦੇ ਵਿਚ ਡਾਲਰ ਦੀ ਥਾਂ ਰੁਪਏ ਅਤੇ ਰਿਆਲ ਵਿਚ ਦੁਵੱਲੇ ਵਪਾਰ ਕਰਨ 'ਤੇ ਸਮਝੌਤਾ ਹੋ ਸਕਦਾ ਹੈ।ਸੂਤਰਾਂ ਦੇ ਹਵਾਲੇ ਤੋਂ ਕਿਹਾ...

ਇਰਾਨ (ਭਾਸ਼ਾ): ਇਰਾਨ 'ਤੇ ਅਮਰੀਕੀ ਰੋਕ 'ਚ ਭਾਰਤ ਅਤੇ ਇਰਾਨ ਦੇ ਵਿਚ ਡਾਲਰ ਦੀ ਥਾਂ ਰੁਪਏ ਅਤੇ ਰਿਆਲ ਵਿਚ ਦੁਵੱਲੇ ਵਪਾਰ ਕਰਨ 'ਤੇ ਸਮਝੌਤਾ ਹੋ ਸਕਦਾ ਹੈ।ਸੂਤਰਾਂ ਦੇ ਹਵਾਲੇ ਤੋਂ ਕਿਹਾ ਹੈ ਕਿ ਇਸ ਸਮਝੌਤੇ ਦੇ ਤਹਿਤ ਭਾਰਤ ਨੂੰ ਇਰਾਨ ਤੋਂ ਕੱਚਾ ਤੇਲ ਖਰੀਦਣ ਲਈ ਡਾਲਰ 'ਤੇ ਨਿਰਭਰ ਰਹਿਣ ਦੀ ਮਜ਼ਬੂਰੀ ਨਹੀਂ ਰਹੇਗੀ। ਭਾਰਤ ਰੁਪਏ ਦੇ ਜ਼ਰੀਏ ਤੋਂ ਇਰਾਨ ਨੂੰ ਭੁਗਤਾਨ ਕਰ ਕੱਚਾ ਤੇਲ ਖਰੀਦ ਸਕਦਾ ਹੈ।

ਇਰਾਨ ਅਤੇ ਭਾਰਤਇਰਾਨ ਅਤੇ ਭਾਰਤ

ਇਸ ਦੇ ਨਾਲ ਹੀ ਇਸ ਸਮਝੌਤੇ ਜ਼ਰੀਏ ਇਰਾਨ ਤੋਂ ਖਰੀਦੇ ਜਾ ਰਹੇ ਕੁਲ ਕੱਚੇ ਤੇਲ ਦੀ ਕੀਮਤ ਦਾ ਅੱਧਾ ਪੈਸਾ ਹੀ ਭਾਰਤ ਨੂੰ ਦੇਣਾ ਹੋਵੇਗਾ। ਬਾਕੀ ਅੱਧੀ ਰਕਮ ਦੇ ਬਦਲੇ ਭਾਰਤ ਇਰਾਨ 'ਚ ਅਪਣੇ ਉਤਪਾਦ ਦਾ ਨਿਰਿਯਾਤ ਕਰ ਸਕੇਂਗਾ। ਇਰਾਨ 'ਤੇ ਅਮਰੀਕੀ ਰੋਕ ਲੱਗੇ ਇਕ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ।ਇਸ ਰੋਕ ਦੇ ਚਲਦੇ ਦੁਨੀਆ ਦਾ ਕੋਈ ਵੀ ਦੇਸ਼ ਇਰਾਨ ਨਾਲ ਵਪਾਰ ਨਹੀਂ ਕਰ ਸਕਦਾ ਹੈ।

ਭਾਰਤ ਅਤੇ ਇਰਾਨ ਭਾਰਤ ਅਤੇ ਇਰਾਨ

ਭਾਰਤ ਅਤੇ ਚੀਨ ਇਰਾਨ ਦੇ ਸਭ ਤੋਂ ਵੱਡੇ ਟਰੈਡਿੰਗ ਪਾਰਟਨਰ ਹਨ ਅਤੇ ਇਰਾਨ 'ਤੇ ਰੋਕ ਵਿਚ ਭਾਰਤ ਅਤੇ ਚੀਨ ਸਮੇਤ ਕੁਲ 8 ਦੇਸ਼ਾਂ ਨੂੰ ਕਾਰੋਬਾਰ ਬੰਦ ਕਰਨ ਲਈ 6 ਮਹੀਨੇ ਦੀ ਮੁਹਲਤ ਮਿਲੀ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ 'ਤੇ ਰੋਕ ਦਾ ਐਲਾਨ ਕਰਦੇ ਹੋਏ ਪੂਰੀ ਦੁਨੀਆ ਨੂੰ ਧਮਕੀ ਦਿੰਦੇ ਹੋਏ ਕਿਹਾ ਹੈ ਕਿ 4 ਨਵੰਬਰ ਤੋਂ ਬਾਅਦ ਜੇਕਰ ਕੋਈ ਦੇਸ਼ ਇਰਾਨ ਤੋਂ ਕੱਚਾ ਤੇਲ ਖਰੀਰਦਾ ਹੈ ਤਾਂ ਉਹ ਸਖ਼ਤ ਤੋਂ ਸਖ਼ਤ ਕਦਮ ਚੁੱਕਣ ਲਈ ਤਿਆਰ ਹਨ।

ਇਰਾਨ ਅਤੇ ਭਾਰਤਇਰਾਨ ਅਤੇ ਭਾਰਤ

ਟਰੰਪ ਨੇ ਮਈ ਵਿਚ ਅਮਰੀਕਾ ਨੂੰ 2016 ਵਿਚ ਹੋਏ ਇਰਾਨ ਪਰਮਾਣੁ ਸਮਝੌਤੇ ਤੋਂ ਵੱਖ ਕਰ ਲਿਆ ਸੀ ਅਤੇ ਉਸ 'ਤੇ ਫਿਰ ਰੋਕ ਲਗਾਈ ਗਈ। ਟਰੰਪ ਨੇ ਇਰਾਨ ਤੋਂ ਤੇਲ ਅਯਾਤ ਕਰਨ ਵਾਲੇ ਦੇਸ਼ਾਂ ਨੂੰ 4 ਨਵੰਬਰ ਤੱਕ ਅਪਣਾ ਅਯਾਤ ਘਟਾ ਕੇ ਸਿਫ਼ਰ ਕਰਨ ਲਈ ਕਿਹਾ ਸੀ। ਨਾਲ ਹੀ ਉਨ੍ਹਾਂ ਨੇ ਅਜਿਹਾ ਨਾ ਕਰਨ ਵਾਲੇ ਦੇਸ਼ਾਂ 'ਤੇ ਰੋਕ ਲਗਾਉਣ ਦੀ ਵੀ ਚਿਤਾਵਨੀ ਦਿਤੀ ਸੀ।

ਉਥੇ ਹੀ ਇਰਾਨ ਦੇ ਨਾਲ ਪਰਮਾਣੁ ਸਮਝੌਤੇ ਵਿਚ ਸ਼ਾਮਿਲ ਹੋਰ ਪੱਖ ਅਮਰੀਕਾ ਦੇ ਪ੍ਰਤੀਬਧਤਾ ਦਾ ਵਿਰੋਧ ਕਰ ਰਹੇ ਹਨ। ਵਿਰੋਧ ਕਰਨ ਵਾਲੇ ਦੇਸ਼ ਬ੍ਰਿਟੇਨ, ਫ਼ਰਾਂਸ, ਚੀਨ ਅਤੇ ਰੂਸ ਹਨ। ਇਹ ਦੇਸ਼ ਇਰਾਨ ਪਰਮਾਣੁ ਸਮਝੌਤੇ ਨੂੰ ਜਾਰੀ ਰੱਖਣਾ ਚਾਹੁੰਦੇ ਹਨ। 

Location: Iran, Fars

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement