ਭਾੜੇ ਦਾ ਟੱਟੂ ਨਹੀਂ ਹੈ ਪਾਕਿਸਤਾਨ, ਇਮਰਾਨ ਨੇ ਅਮਰੀਕਾ ਨੂੰ ਦਿਖਾਈਆਂ ਅੱਖਾਂ
Published : Dec 7, 2018, 1:26 pm IST
Updated : Dec 7, 2018, 1:26 pm IST
SHARE ARTICLE
Imran Khan
Imran Khan

ਪਾਕਿਸਤਾਨ-ਅਮਰੀਕਾ ਦੇ ਤਣਾਅ ਭਰੇ ਸਬੰਧਾਂ ਦੇ ਵਿਚ ਸਾਬਕਾ ਕ੍ਰਿਕੇਟਰ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਹਾਲ ਹੀ 'ਚ ਵਾਸ਼ਿੰਗਟਨ ਪੋਸਟ ਨੂੰ...

ਇਲਾਮਾਬਾਦ (ਭਾਸ਼ਾ): ਪਾਕਿਸਤਾਨ-ਅਮਰੀਕਾ ਦੇ ਤਣਾਅ ਭਰੇ ਸਬੰਧਾਂ ਦੇ ਵਿਚ ਸਾਬਕਾ ਕ੍ਰਿਕੇਟਰ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਹਾਲ ਹੀ 'ਚ ਵਾਸ਼ਿੰਗਟਨ ਪੋਸਟ ਨੂੰ ਦਿਤੇ ਇੰਟਰਵਊ 'ਚ ਦੋਨਾਂ ਦੇਸ਼ਾਂ ਵਿਚਕਾਰ ਰਿਸ਼ਤਿਆਂ 'ਤੇ ਖੁੱਲ ਕੇ ਬੋਲਿਆ ਹੈ। ਇਸ ਦੇ ਨਾਲ ਪਾਕਿਸਤਾਨ 'ਚ ਅਤਿਵਾਵਾਦੀਆਂ ਨੂੰ ਸ਼ਰਨ ਦੇਣ ਦੇ ਇਲਜ਼ਾਮ ਅਤੇ ਚੀਨ ਦੇ ਨਾਲ ਵੱਧਦੀ ਨਜ਼ਦੀਕੀ 'ਤੇ ਵੀ ਬੇਬਾਕ ਬੋਲੇ ਹਨ।

Imran Khan Pakistan PM 

ਦੱਸ ਦਈਏ ਕਿ ਪਿਛਲੇ ਦਿਨੀ ਟਵਿਟਰ 'ਤੇ ਟਰੰਪ ਦੇ ਨਾਲ ਹੋਏ ਟਵਿਟਰ ਵਾਰ 'ਤੇ ਉਨ੍ਹਾਂ ਨੇ ਜਵਾਬ ਦਿਤਾ ਹੈ। ਪਾਕਿਸਤਾਨ ਨੂੰ ਅਤਿਵਾਦੀ ਸੰਗਠਨਾਂ ਦਾ ਸੁਰੱਖਿਅਤ ਪਨਾਹ ਦੇਣ ਚਾਲੇ ਦੱਸੇ ਜਾਣ 'ਤੇ ਇਮਰਾਨ ਖਾਨ ਨੇ ਕਿਹਾ ਕਿ ਮੈਂ ਦੁਨੀਆਂ ਨੂੰ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਪਾਕਿਸਤਾਨ 'ਚ ਕੋਈ ਅਤਿਵਾਦੀ ਠਿਕਾਣਾ ਨਹੀਂ ਹੈ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਂ ਜਾਣਨਾ ਚਾਹੁੰਦਾ ਹਾਂ ਕਿ ਕੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਾਨੂੰ ਦੱਸ ਦੇਣ ਕਿ ਕਿ ਪਾਕਿਸਤਾਨ 'ਚ

Imran KhanImran Khan

ਅਤਿਵਾਦੀ ਸੰਗਠਨ ਕਿੱਥੇ ਹੈ, ਜੇਕਰ ਇੱਥੇ ਅਤਿਵਾਦੀ ਸੰਗਠਨ ਹੈ ਤਾਂ ਮੈਂ ਉਸ ਦੇ ਖਿਲਾਫ ਕਾਰਵਾਈ ਕਰਾਂਗਾ। ਇਮਰਾਨ ਨੇ ਕਿਹਾ ਇੱਥੇ ਕੋਈ ਆਤੰਕੀ ਸੰਗਠਨ ਨਹੀਂ ਹੈ ਅਮਰੀਕਾ-ਪਾਕਿਸਤਾਨ ਦੇ ਵਿਗੜਦੇ ਰਿਸ਼ਤੇ 'ਤੇ ਪ੍ਰਧਾਨ ਮੰਤਰੀ ਇਮਰਾਨ ਨੇ ਕਿਹਾ ਕਿ ਮੈਂ ਉਨ੍ਹਾਂ ਦੇ  ਨਾਲ ਕਦੇਵੀ ਸੰਬੰਧ ਨਹੀਂ ਰੱਖਣਾ ਚਾਹੁੰਦਾ ਹਾਂ, ਜੋ ਸਾਡੇ ਮੁਲਕ ਨੂੰ ਇੱਕ ਕਿਰਾਏ ਦੇ ਬੰਦੂਕ ਦੀ ਤਰ੍ਹਾਂ ਇਸਤੇਮਾਲ ਕਰਨ ਦੀ ਸੋਚਦੇ ਹਨ ਜਾਂ ਸਾਨੂੰ ਦੂਸਰੀਆਂ ਦੀ ਲੜਾਈ ਲੜਨ ਲਈ ਪੈਸਾ ਦਾ ਲਾਲਚ ਦਿੰਦੇ ਹਨ।

Imran Khan  PM Pakistan 

ਇਸ ਤੋਂ ਨਾ ਸਿਰਫ ਸਾਡੇ ਮੁਲਕ ਦਾ ਨੁਕਸਾਨ ਹੁੰਦਾ ਹੈ, ਸਗੋਂ ਕੌਮਾਂਤਰੀ ਜਗਤ 'ਚ ਦੇਸ਼ ਦੀ ਗਰਿਮਾ ਖਤਮ ਹੁੰਦੀ ਹੈ। ਪਾਕਿਸਤਾਨ ਤਾਲਿਬਾਨ ਦੀ ਸ਼ਰੰਗਾ ਹੈ। ਮੁੱਖ ਤਾਲੀਬਾਨੀ ਨੇਤਾ ਨੇ ਪਾਕ 'ਚ ਸ਼ਰਨ ਲਈ ਹੋਏ ਹਨ। ਇਸ ਸਵਾਲ 'ਤੇ ਇਮਰਾਨ ਨੇ ਕਿਹਾ ਕਿ ਇਹ ਇਲਜ਼ਾਮ ਬੇਬੁਨਿਆਦ ਹੈ।  ਉਨ੍ਹਾਂ ਨੇ ਕਿਹਾ ਕਿ ਹੁਕੂਮਤ 'ਚ ਆਉਣ ਤੋਂ ਬਾਅਦ ਮੈਂ ਸੁਰੱਖਿਆ ਬਲਾਂ ਦੇ ਨਾਲ ਬੈਠਕ ਕੀਤੀ ਅਤੇ ਇਸਦੀ ਪੂਰੀ ਸਮਿਖਿਅਕ ਕਰਾਈ।

Imran Khan Imran Khan

ਉਂਨਹੋਂਨੇ ਕਿਹਾ ਕਿ ਕੀ ਮੈਨੂੰ ਕੋਈ ਤਾਲਿਬਾਨ ਨੇਤਾਵਾਂ ਦੇ ਛਿਪੇ ਹੋਣ ਜਾਂ ਰਹਿਣ ਦਾ ਟਿਕਾਣਾ ਦੱਸ ਸਕਦਾ ਹੈ। ਮੈਂ ਉਨ੍ਹਾਂ  ਦੇ  ਸਾਥਾ ਉੱਥੇ ਚਲਣ ਨੂੰ ਤਿਆਰ ਹਾਂ।
ਚੀਨ ਦੇ ਨਾਲ ਪਾਕਿਸਤਾਨ ਦੇ ਮਜ਼ਬੂਤ ਹੁੰਦੇ ਰਿਸ਼ਤੇ ਦੇ ਬਾਰੇ ਉਨ੍ਹਾਂ ਨੇ ਕਿਹਾ ਕਿ ਦੋਨਾਂ ਦੇਸ਼ਾਂ ਦੇ ਵਿਚ ਸੰਬੰਧ ਇਕਤਫਾ ਨਹੀਂ ਹੈ। ਇਹ ਦੋਵੇਂ ਪਾਸੇ ਹੈ। ਚੀਨ  ਦੇ ਨਾਲ ਸਾਡੇ ਲੰਮੀ ਸੈਨਾ ਅਤੇ ਵਪਾਰਕ ਡੀਲ ਹੈ। ਕਈ ਪਰਯੋਜਨਾਵਾਂ 'ਤੇ ਦੋਨਾਂ ਮੁਲਕਾਂ ਸਾਂਝੇ ਰੂਪ ਨਾਲ ਕੰਮ ਕਰ ਰਹੇ ਹਨ।

ਇਸ ਦੇ ਨਾਲ ਵਿਕਾਸ ਦੀ ਕਈ ਯੋਜਨਾਵਾਂ 'ਚ ਚੀਨ ਸਾਡੇ ਮੁਲਕ ਨੂੰ ਆਰਥਕ ਮਦਦ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਮੁਲਕ ਅਮਰੀਕਾ ਦੇ ਨਾਲ ਵੀ ਅਜਿਹਾ ਹੀ ਸੰਬੰਧ ਚਾਹੁੰਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kamal Kaur Bhabhi Death News : ਕਮਲ ਕੌਰ ਭਾਬੀ ਦੇ ਪਿੰਡ 'ਚ ਪਹੁੰਚਿਆ ਪੱਤਰਕਾਰ ਕੱਢ ਲੈ ਲਿਆਇਆ ਅੰਦਰਲੀ ਗੱਲ

13 Jun 2025 2:53 PM

Israel destroyed Iran's nuclear sites; several top leaders, including Iran's army chief, were killed

13 Jun 2025 2:52 PM

Kamal Kaur Bhabhi Death News : Kamal Kaur Bhabhi Murder Case Update | Amritpal Singh Mehron

13 Jun 2025 2:49 PM

Who was Kanchan Kumari aka Kamal Kaur Bhabhi? Dead Body Found in Bathinda Hospital's Car Parking

12 Jun 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

12 Jun 2025 12:22 PM
Advertisement