ਯੂ. ਕੇ ਵਿਚ ਸਕੂਲਾਂ 'ਚ ਯੂਨੀਫਾਰਮ ਦੀਆਂ ਕੀਮਤਾਂ 50 ਫ਼ੀ ਸਦੀ ਤਕ ਵਧ ਗਈਆਂ ਹਨ
London: ਯੂ. ਕੇ. 'ਚ ਲਗਾਤਾਰ ਵਧ ਰਹੀ ਮਹਿੰਗਾਈ ਦੀ ਮਾਰ 5 ਤੋਂ 11 ਸਾਲ ਦੀ ਉਮਰ ਦੇ ਸਕੂਲੀ ਬੱਚਿਆਂ 'ਤੇ ਪੈ ਰਹੀ ਹੈ। ਯੂ. ਕੇ. 'ਚ ਤਕਰੀਬਨ 9 ਲੱਖ ਬੱਚੇ ਅਜਿਹੇ ਹਨ, ਜਿਨ੍ਹਾਂ ਦੇ ਕੋਲ ਪੜ੍ਹਨ ਲਈ ਕਿਤਾਬਾਂ ਦੀ ਘਾਟ ਹੈ। ਯੂ. ਕੇ. ਦੀ ਪੇਰੈਂਟਿੰਗ ਚੈਰਿਟੀ ਸੰਸਥਾ ‘ਪੇਰੈਂਟਕਾਈਨ' ਦੇ ਹਾਲ ਹੀ ਦੇ ਸਰਵੇ 'ਚ ਇਹ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ।
ਸਰਵੇ 'ਚ ਇੰਗਲੈਂਡ ਦੇ 3,067 ਪੇਰੈਂਟਸ ਦੀ ਰਾਏ ਲਈ ਗਈ ਹੈ। ਇਨ੍ਹਾਂ 'ਚੋਂ 14 ਫ਼ੀ ਸਦੀ ਪੇਰੈਂਟਸ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੇ ਬੱਚਿਆਂ ਦੀ ਸਿੱਖਿਆ ਦੇ ਮਾਮਲੇ 'ਚ ਧਿਆਨ ਨਹੀਂ ਦੇ ਰਹੀ। ਸਰਵੇ 'ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਕੂਲ ਯੂਨੀਫਾਰਮ ਦੀਆਂ ਕੀਮਤਾਂ ਵਧਣ ਦੇ ਕਾਰਨ ਯੂ. ਕੇ. ਦੇ 28 ਲੱਖ ਬੱਚਿਆਂ ਨੂੰ ਸਕੂਲ ਭੇਜਣ 'ਚ ਉਨ੍ਹਾਂ ਦੇ ਮਾਪਿਆਂ ਨੂੰ ਪ੍ਰੇਸ਼ਾਨੀ ਪੇਸ਼ ਆ ਰਹੀ ਹੈ। ਯੂ. ਕੇ ਵਿਚ ਸਕੂਲਾਂ 'ਚ ਯੂਨੀਫਾਰਮ ਦੀਆਂ ਕੀਮਤਾਂ 50 ਫ਼ੀ ਸਦੀ ਤਕ ਵਧ ਗਈਆਂ ਹਨ, ਜਦਕਿ ਸਕੂਲਾਂ ਵੱਲੋਂ ਬੱਚਿਆਂ ਨੂੰ ਕਰਵਾਏ ਜਾਣ ਵਾਲੇ ਟ੍ਰਿਪ ਵੀ 44 ਫ਼ੀ ਸਦੀ ਮਹਿੰਗੇ ਹੋ ਗਏ ਹਨ।
ਇਹ ਉਨ੍ਹਾਂ ਬੱਚਿਆਂ ਦੇ ਮਾਪਿਆਂ ਲਈ ਜ਼ਿਆਦਾ ਵੱਡੀ ਪ੍ਰੇਸ਼ਾਨੀ ਹੈ, ਜਿਨ੍ਹਾਂ ਦੇ ਬੱਚਿਆਂ ਨੂੰ ਸਕੂਲ 'ਚ ਭੋਜਨ ਵੀ ਮਿਲਦਾ ਹੈ। ਅਜਿਹੇ 61 ਫ਼ੀ ਸਦੀ ਮਾਪੇ ਹਨ, ਜੋ ਯੂਨੀਫਾਰਮ ਦੀਆਂ ਵਧਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਹਨ, ਜਦਕਿ 52 ਫ਼ੀ ਸਦੀ ਮਾਪਿਆਂ ਨੂੰ ਸਕੂਲ ਦੇ ਟ੍ਰਿਪ 'ਤੇ ਹੋਣ ਵਾਲਾ ਖਰਚਾ ਪ੍ਰੇਸ਼ਾਨ ਕਰ ਰਿਹਾ ਹੈ। ਸਰਵੇ 'ਚ ਕਿਹਾ ਗਿਆ ਹੈ ਕਿ 25 ਫ਼ੀ ਸਦੀ ਲੋਕ ਮਹਿੰਗਾਈ ਕਾਰਨ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਦੇ ਮਾਮਲੇ 'ਚ ਸੰਘਰਸ਼ ਕਰ ਰਹੇ ਹਨ। ਇਨ੍ਹਾਂ ਦੇ 2 ਲੱਖ ਹਜਾਰ ਬੱਚੇ ਅਜਿਹੇ ਹਨ, ਜਿਨ੍ਹਾਂ ਨੂੰ ਸਾਲ 'ਚ ਸਿਰਫ਼ ਦੋ ਵਾਰ ਸਕੂਲ ਭੇਜਿਆ ਗਿਆ।
55 ਫ਼ੀ ਸਦੀ ਪੇਰੈਂਟਸ ਨੇ ਮੰਨਿਆ ਕਿ ਉਹ ਬੱਚਿਆਂ ਨੂੰ ਰੋਜਾਨਾ ਸਕੂਲ ਭੇਜ ਰਹੇ ਹਨ, 38 ਫ਼ੀ ਸਦੀ ਪੇਰੈਂਟਸ ਉਨ੍ਹਾਂ ਨੂੰ ਹਫ਼ਤੇ 'ਚ ਕਿ ਇਕ ਵਾਰ ਸਕੂਲ ਭੇਜਿਆ, ਜਦਕਿ 6 ਫ਼ੀ ਸਦੀ ਬੱਚਿਆਂ ਦੇ ਮਾਪਿਆਂ ਨੇ ਮੰਨਿਆ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਮਹੀਨੇ 'ਚ ਇਕ ਵਾਰ ਸਕੂਲ ਭੇਜਿਆ। ਯੂ. ਕੇ. ਦੇ 48 ਫ਼ੀ ਸਦੀ ਮਾਪਿਆਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ 'ਚ ਊਨਾ ਹੋਵੇਗਾ, ਜਦਕਿ 41 ਫ਼ੀ ਸਦੀ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਬੱਚਿਆਂ ਦਾ ਜੀਵਨ ਪੱਧਰ ਆਉਣ ਵਾਲੇ ਸਮੇਂ 'ਚ ਚੰਗਾ ਹੋ ਜਾਵੇਗਾ।
ਪਟਕਾਈਨ' ਦੇ ਸੀ. ਈ. ਓ. ਅਤੇ ਸਰਵੇ ਕਰਨ ਵਾਲੀ ਸੰਸਥਾ ਸਾਬਕਾ ਅਧਿਆਪਕ ਜੇਸਨ ਐਲਸਮ ਨੇ ਕਿਹਾ ਕਿ ਸਰਵੇ ਦੇ ਨਤੀਜੇ ਹੈਰਾਨ ਕਰਨ ਵਾਲੇ ਅਤੇ ਅੱਖਾਂ ਖੋਲਣ ਵਾਲੇ ਹਨ ਅਤੇ ਦੇਸ਼ ਦੇ ਸਿਆਸਤਦਾਨਾਂ ਨੂੰ ਹੁਣ ਗੂੜ੍ਹੀ ਨੀਂਦ ਤੋਂ ਜਾਗ ਜਾਣਾ ਚਾਹੀਦਾ ਹੈ | ਦੇਸ਼ 'ਚ ਵਧ ਰਹੀ ਮਹਿੰਗਾਈ ਕਾਰਨ ਉਨ੍ਹਾਂ ਲੋਕਾਂ ਲਈ ਮੁਸ਼ਕਿਲ ਹੋ ਰਿਹਾ ਹੈ, ਜੋ ਪਹਿਲਾਂ ਆਰਾਮਦਾਇਕ ਜੀਵਨ ਬਿਤਾ ਰਹੇ ਸਨ। ਅਜਿਹੇ ਲੋਕਾਂ ਦੀ ਇਨਕਮ 'ਚ ਹੁਣ ਗਿਰਾਵਟ ਹੋ ਰਹੀ ਹੈ, ਲਿਹਾਜਾ ਉਹ ਆਪਣੇ ਬੱਚਿਆਂ ਨੂੰ ਰੋਜ਼ਾਨਾ ਸਕੂਲ ਵੀ ਨਹੀਂ ਭੇਜ ਰਹੇ।
(For more news apart from The impact of rising inflation in the UK, stay tuned to Rozana Spokesman)