
ਕਾਲਜ ਡਿਗਰੀ ਧਾਰਕਾਂ ਵਿਚ ਸੱਭ ਤੋਂ ਵੱਧ ਗਿਣਤੀ ਹਿੰਦੂਆਂ ਦੀ ਹੈ। ਇਹ ਅੰਕੜਾ 77 ਫ਼ੀ ਸਦੀ ਹੈ।
ਵਾਸ਼ਿੰਗਟਨ : ਅਮਰੀਕੀ ਧਾਰਮਿਕ ਸਮੂਹਾਂ ਵਿਚਕਾਰ ਹਿੰਦੂ ਭਾਈਚਾਰਾ ਕਾਲਜ ਡਿਗਰੀ ਦੇ ਆਧਾਰ 'ਤੇ ਸੱਭ ਤੋਂ ਵੱਧ ਸਿੱਖਿਅਤ ਭਾਈਚਾਰਾ ਹੈ। ਇਸ ਭਾਈਚਾਰੇ ਤੋਂ ਬਾਅਦ ਸੱਭ ਤੋਂ ਸਿੱਖਿਅਤ ਭਾਇਚਾਰਿਆਂ ਵਿਚ ਯੂਨੀਟੇਰੀਅਨ ਯੂਨੀਵਰਲਿਸਟ, ਯਹੂਦੀ, ਐਂਗਲਿਕਨ ਅਤੇ ਐਪੀਸਕੋਪਲ ਹਨ। ਇਸ ਦੇ ਲਈ ਵਿਦਿਆਰਥੀਆਂ ਨੇ ਚਾਰ ਸਾਲ ਦੀ ਕਾਲਜ ਡਿਗਰੀ ਦੀ ਮਾਰਕਰ ਦੇ ਤੌਰ 'ਤੇ ਵਰਤੋਂ ਕੀਤੀ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਸ ਨੂੰ ਆਮ ਤੌਰ 'ਤੇ ਆਰਥਿਕ ਸਫਲਤਾ ਦੇ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ।
USA
ਕਾਲਜ ਡਿਗਰੀ ਧਾਰਕਾਂ ਵਿਚ ਸੱਭ ਤੋਂ ਵੱਧ ਗਿਣਤੀ ਹਿੰਦੂਆਂ ਦੀ ਹੈ। ਇਹ ਅੰਕੜਾ 77 ਫ਼ੀ ਸਦੀ ਹੈ। ਯੂਨੀਟੇਰੀਆਨ 67 ਫ਼ੀ ਸਦੀ ਨਾਲ ਦੂਜੇ ਨੰਬਰ 'ਤੇ ਹਨ। ਇਹ ਭਾਈਚਾਰਾ ਨੈਤਿਕ ਅਧਿਕਾਰ ਵਿਚ ਯਕੀਨ ਰੱਖਦਾ ਹੈ ਨਾ ਕਿ ਰੱਬ ਵਿਚ। ਯਹੂਦੀ ਅਤੇ ਐਂਗਲਿਕਨ 59 ਫ਼ੀ ਸਦੀ ਦੇ ਨਾਲ ਤੀਜੇ ਨੰਬਰ 'ਤੇ ਹਨ ਅਤੇ ਐਪੀਸਕੋਪਲ ਚਰਚ 56 ਫ਼ੀ ਸਦੀ ਦੇ ਨਾਲ ਸਿਖਰ ਦੇ ਪੰਜ ਨੰਬਰਾਂ ਵਿਚ ਸ਼ਾਮਲ ਹੈ। ਪਰਮਾਤਮਾ ਦੀ ਹੋਂਦ ਨੂੰ ਨਾ ਮੰਨਣ ਵਾਲਾ ਭਾਈਚਾਰਾ 43 ਫ਼ੀ ਸਦੀ ਅਤੇ 42 ਫ਼ੀ ਸਦੀ ਉਹ ਭਾਈਚਾਰਾ ਹੈ ਜਿਸਦਾ ਇਹ ਮੰਨਣਾ ਹੈ ਕਿ ਪਰਮਾਤਮਾ ਦੀ ਹੋਂਦ ਨੂੰ ਨਾ ਤਾਂ ਸਾਬਤ ਕੀਤਾ ਜਾ ਸਕਦਾ ਹੈ
Unitarian Universalists are at No. 2
ਅਤੇ ਨਾ ਹੀ ਇਸ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਕਿ ਪਰਮਾਤਮਾ ਨਹੀਂ ਹੈ। ਡਿਗਰੀ ਧਾਰਕਾਂ ਵਿਚ ਮੁਸਲਮਾਨਾਂ ਦਾ ਅੰਕੜਾ 39 ਫ਼ੀ ਸਦੀ ਅਤੇ ਕੈਥੋਲਿਕ ਦਾ 26 ਫ਼ੀ ਸਦੀ ਹੈ। ਧਰਮ ਦੇ ਆਧਾਰ 'ਤੇ ਅਮਰੀਕਾ ਵਿਚ ਅਬਾਦੀ ਦੀ ਗਿਣਤੀ ਨਹੀਂ ਕੀਤੀ ਗਈ ਹੈ ਪਰ ਇਕ ਅੰਦਾਜ਼ਨ ਅੰਕੜੇ ਮੁਤਾਬਕ ਇਥੇ ਦੀ ਕੁਲ 325 ਫ਼ੀ ਸਦੀ ਦੀ ਗਿਣਤੀ ਵਿਚ 0.7 ਫ਼ੀ ਸਦੀ ਹਿੰਦੂ ਹਨ। ਇਹ ਗੱਲ ਪੀਯੂ ਖੋਜ ਕੇਂਦਰ ਦੇ 2014 ਦੇ ਅਧਿਐਨ ਵਿਚ ਕਹੀ ਗਈ ਹੈ। ਹੋਰਨਾਂ ਅੰਦਾਜ਼ਿਆਂ ਮੁਤਾਬਕ ਇਹ ਗਿਣਤੀ 2-ਮਿਲੀਅਨ ਹੋ ਸਕਦੀ ਹੈ।
Hindu degree holders in USA
ਅਮਰੀਕਾ ਵਿਚ ਰਹਿ ਰਹੀ ਵੱਡੀ ਗਿਣਤੀ ਵਿਚ ਉਹ ਹਿੰਦੂ ਹਨ ਜੋ ਤਾਂ ਭਾਰਤ ਤੋਂ ਆਏ ਹਨ ਜਾਂ ਫਿਰ ਅਫਰੀਕਾ ਅਤੇ ਕੈਰੇਬਿਨਅਨ ਵਿਚ ਪ੍ਰਵਾਸੀ ਹਨ। ਭਾਰਤੀ ਅਮਰੀਕੀ ਭਾਈਚਾਰੇ ਨੇ ਅਮਰੀਕਾ ਵਿਚ ਸੱਭ ਤੋਂ ਵੱਧ ਪੈਸੇ ਵਾਲੇ ਅਤੇ ਸੱਭ ਤੋਂ ਸਿੱਖਿਅਤ ਭਾਇਚਾਰੇ ਦੇ ਤੌਰ 'ਤੇ ਅਪਣੀ ਪਛਾਣ ਬਣਾਈ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਵੱਧ ਸਿੱਖਿਅਤ ਹੋਣ ਕਾਰਨ ਹੀ ਹਿੰਦੂ ਅਤੇ ਯਹੂਦੀ ਦੇਸ਼ ਵਿਚ ਅਮੀਰ ਹਨ।