ਅਤਿਵਾਦੀ ਮਸੂਦ ਅਜ਼ਹਰ ਹੁਣ ਗਾਜ਼ੀ ਨੂੰ ਭੇਜੇਗਾ ਹਿੰਦੂਸਤਾਨ 
Published : Jan 7, 2019, 4:07 pm IST
Updated : Jan 7, 2019, 4:07 pm IST
SHARE ARTICLE
 Jaish-e-Mohammad chief Maulana Masood Azhar
Jaish-e-Mohammad chief Maulana Masood Azhar

ਭਤੀਜੇ ਅਤੇ ਫਿਰ ਭਾਣਜੇ ਦੀ ਕਸ਼ਮੀਰ ਵਿਚ ਭਾਰਤੀ ਫ਼ੌਜ ਹੱਥੋਂ ਮੌਤ ਤੋਂ ਬਾਅਦ ਤੋਂ ਹੀ ਮਸੂਦ ਅਜ਼ਹਰ ਭੜਕਿਆ ਹੋਇਆ ਹੈ। ਇਸ ਲਈ ਉਹ ਕੁਝ ਵੱਡਾ ਅਤੇ ਘਾਤਕ ਕਰਨਾ ਚਾਹੁੰਦਾ ਹੈ।

ਇਸਲਾਮਾਬਾਦ : ਭਾਰਤੀ ਸੰਸਦ 'ਤੇ ਹਮਲੇ ਦੇ ਮੁਖ ਦੋਸ਼ੀ ਅਤੇ ਅਤਿਵਾਦੀ ਸੰਗਠਨ ਦਾ ਸਰਗਨਾ ਮੌਲਾਨਾ ਮਸੂਦ ਅਜ਼ਹਰ ਹੁਣ ਭਾਰਤ ਵਿਚ ਗਾਜ਼ੀ ਨੂੰ ਭੇਜਣ ਦੀ ਤਿਆਰੀ ਕਰ ਰਿਹਾ ਹੈ। ਦੱਸ ਦਈਏ ਕਿ ਪਹਿਲਾਂ ਭਤੀਜੇ ਅਤੇ ਫਿਰ ਭਾਣਜੇ ਦੀ ਕਸ਼ਮੀਰ ਵਿਚ ਭਾਰਤੀ ਫ਼ੌਜ ਹੱਥੋਂ ਮੌਤ ਤੋਂ ਬਾਅਦ ਤੋਂ ਹੀ ਮਸੂਦ ਅਜ਼ਹਰ ਭੜਕਿਆ ਹੋਇਆ ਹੈ। ਇਸ ਲਈ ਉਹ ਕੁਝ ਵੱਡਾ ਅਤੇ ਘਾਤਕ ਕਰਨਾ ਚਾਹੁੰਦਾ ਹੈ। ਦੂਜੇ ਪਾਸੇ ਭਾਰਤੀ ਫ਼ੌਜ ਨੇ ਵੀ ਗਾਜ਼ੀ ਦੇ ਭਾਰਤ ਆਉਣ ਦੀ ਖ਼ਬਰ ਮਿਲਦਿਆਂ ਹੀ ਆਪ੍ਰੇਸ਼ਨ ਗਾਜ਼ੀ ਦੀ ਸ਼ੁਰੂਆਤ ਕਰ ਦਿਤੀ ਹੈ।

Operation All OutOperation All Out

ਘਾਟੀ ਵਿਚ ਨਫਰਤ ਫੈਲਾਉਣ ਲਈ ਮਸੂਦ ਅਜ਼ਹਰ ਨੇ ਪਹਿਲਾਂ ਅਪਣੇ ਅਤਿਵਾਦੀਆਂ ਨੂੰ ਭੇਜਿਆ। ਬਾਅਦ ਵਿਚ ਇਹ ਜਿੰਮੇਵਾਰੀ ਅਪਣੇ ਕਮਾਂਡਰਾਂ ਨੂੰ ਦਿਤੀ, ਜੋ ਕਿ ਭਾਰਤ ਦੇ ਆਪ੍ਰੇਸ਼ਨ ਆਲਆਊਟ ਅਧੀਨ ਮਾਰੇ ਗਏ। ਮਸੂਦ ਅਜ਼ਹਰ ਨੇ ਘਾਟੀ ਵਿਚ ਜੈਸ਼ ਨੂੰ ਦੁਬਾਰਾ ਖੜਾ ਕਰਨ ਲਈ ਅਤੇ ਅਪਣੇ ਭਾਣਜੇ-ਭਤੀਜੇ ਸਮੇਤ ਹੋਰਨਾਂ ਅਤਿਵਾਦੀਆਂ ਦੀ ਮੌਤ ਦਾ ਬਦਲਾ ਲੈਣ ਲਈ ਸੱਭ ਤੋਂ ਵੱਧ ਖਾਸ ਅਬਦੁਲ ਰਸ਼ੀਦ ਗਾਜ਼ੀ ਨੂੰ ਭਾਰਤ ਭੇਜਣ ਦੀ ਤਿਆਰੀ ਕੀਤੀ ਹੈ।

Masood AzharMasood Azhar

ਫ਼ੌਜ ਨੇ ਵੀ ਘਾਟੀ ਵਿਚ ਜੈਸ਼ ਕਮਾਂਡਰ ਨੂੰ ਮਾਰਨ ਲਈ ਆਪ੍ਰੇਸ਼ਨ ਗਾਜ਼ੀ ਸ਼ੁਰੂ ਕਰ ਦਿਤਾ ਹੈ। ਦੱਸ ਦਈਏ ਕਿ ਗਾਜ਼ੀ ਹਥਿਆਰਾਂ ਅਤੇ ਖ਼ਤਰਨਾਕ ਵਿਸਫੋਟਕਾਂ ਦਾ ਮਾਹਰ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਗਾਜ਼ੀ ਅਫਗਾਨਿਸਤਾਨ ਵਿਚ ਅਤਿਵਾਦੀ ਗਤੀਵਿਧੀਆਂ ਨੂੰ ਚਲਾਉਣ ਵਿਚ ਸ਼ਾਮਲ ਰਿਹਾ ਹੈ.  ਜਿਥੇ ਉਹ ਜੈਸ਼ ਦੇ ਅਤਿਵਾਦੀਆਂ ਨੂੰ ਸਿਖਲਾਈ ਦਿੰਦਾ ਸੀ। ਖੁਫੀਆਂ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 9 ਦਸੰਬਰ ਨੂੰ ਗਾਜ਼ੀ ਅਪਣੇ ਦੋ ਸਾਥੀਆਂ ਨਾਲ ਕਸ਼ਮੀਰ ਵਿਚ ਦਾਖਲ ਹੋਣ ਵਿਚ ਕਾਮਯਾਬ ਹੋ ਗਿਆ ਹੈ

 TerrorismTerrorism

ਅਤੇ ਕਸ਼ਮੀਰ ਦੇ ਪੁਲਵਾਮਾ ਤੱਕ ਪਹੁੰਚ ਚੁੱਕਾ ਹੈ। ਉਸ ਦੀ ਪਹਿਲੀ ਜਿੰਮੇਵਾਰੀ ਅਲ ਕਾਇਦਾ ਦੀ ਤਰਜ਼ ਤੇ ਕਸ਼ਮੀਰ ਵਿਚ ਨਵੇਂ ਅਤਿਵਾਦੀ ਭਰਤੀ ਕਰਨ ਦੀ ਹੈ। ਗਾਜ਼ੀ ਅਫਗਾਨਿਸਤਾਨ ਵਿਚ ਅਮਰੀਕਾ ਅਤੇ ਨਾਟੋ ਫੋਰਸ ਵਿਰੁਧ ਲੜਦਾ ਰਿਹਾ ਹੈ। ਸੂਤਰਾਂ ਮੁਤਾਬਕ ਜੰਮੂ-ਕਸ਼ਮੀਰ ਵਿਖੇ ਇਸ ਵੇਲ੍ਹੇ 120 ਤੋਂ ਵੱਧ ਵਿਦੇਸ਼ੀ ਅਤਿਵਾਦੀ ਮੌਜੂਦ ਹਨ, ਜੋ ਕਦੇ ਵੀ ਭਾਰਤ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਕਰ ਸਕਦੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement