
2022 ਦੇ ਅੰਤ ਤਕ ਬਣ ਕੇ ਹੋ ਜਾਵੇਗੀ ਤਿਆਰ
ਕੁਆਲਾਲੰਪੁਰ : ਦੁਨੀਆ ਦੀਆਂ ਸਭ ਤੋਂ ਉਚੀਆਂ ਇਮਾਰਤਾਂ ’ਚ ਦੁਬਈ ਦੇ ਬੁਰਜ ਖ਼ਲੀਫ਼ਾ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ ਜਿਸ ਦੀ ਉਚਾਈ 829.8 ਮੀਟਰ ਯਾਨੀ 2716 ਫ਼ੁਟ ਹੈ। ਇਸ ਤੋਂ ਬਾਅਦ ਦੁਨੀਆ ਦੀ ਦੂਜੀ ਸਭ ਤੋਂ ਉਚੀ ਇਮਾਰਤ ਮਲੇਸ਼ੀਆ ਵਿਚ ਹੈ। ਹਾਲਾਂਕਿ ਇਹ 118 ਮੰਜ਼ਿਲਾ ਅਤੇ 678.9 ਮੀਟਰ ਯਾਨੀ 2,227 ਫ਼ੁਟ ਉਚੀ ਇਮਾਰਤ ਉਸਾਰੀ ਅਧੀਨ ਹੈ, ਜੋ 2022 ਦੇ ਅੰਤ ਤਕ ਬਣ ਕੇ ਤਿਆਰ ਹੋ ਜਾਵੇਗੀ।
The world's second tallest building in Malaysia after Burj Khalifa
ਇਸ ਤੋਂ ਪਹਿਲਾਂ ਦੂਜੀ ਸਭ ਤੋਂ ਉਚੀ ਇਮਾਰਤ ਦਾ ਖ਼ਿਤਾਬ ਸ਼ੰਘਾਈ ਟਾਵਰ ਦੇ ਨਾਂ ਸੀ। ਇਸ ਟਾਵਰ ਦੀ ਉਚਾਈ 632 ਮੀਟਰ ਯਾਨੀ 2073 ਫ਼ੁਟ ਸੀ ਪਰ ਹੁਣ ਇਹ ਤੀਜੇ ਨੰਬਰ ’ਤੇ ਚਲਾ ਗਿਆ ਹੈ। ਬੁਰਜ ਖ਼ਲੀਫ਼ਾ ਤੋਂ ਬਾਅਦ ਦੁਨੀਆ ਦੀ ਦੂਜੀ ਸਭ ਤੋਂ ਉਚੀ ਇਮਾਰਤ ਦਾ ਨਾਮ ਮਰਡੇਕਾ 118 ਹੈ, ਜੋ ਮਲੇਸ਼ੀਆ ਦੇ ਕੁਆਲਾਲੰਪੁਰ ਵਿਚ ਹੈ। ਇਕ ਇੰਡੋਨੇਸ਼ੀਆਈ ਅਤੇ ਮਲਯ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਹਿੰਦੀ ’ਚ ਅਨੁਵਾਦ ‘ਆਜ਼ਾਦੀ’ ਹੁੰਦਾ ਹੈ।
Merdeka 118
ਜਾਣਕਾਰੀ ਅਨੁਸਾਰ ਇਸ ਇਮਾਰਤ ’ਚ ਸਾਰੀਆਂ ਲੋੜੀਂਦੀਆਂ ਸਹੂਲਤਾਂ ਉਪਲਬਧ ਹੋਣਗੀਆਂ। ਮੀਡੀਆ ਰਿਪੋਰਟਾਂ ਮੁਤਾਬਕ ਇਸ ਇਮਾਰਤ ਦੇ ਬਣਨ ਨਾਲ ਮਲੇਸ਼ੀਆ ’ਚ ਸੈਰ-ਸਪਾਟੇ ਨੂੰ ਹੁੰਗਾਰਾ ਮਿਲੇਗਾ। ਇਹ ਇਮਾਰਤ 31 ਲੱਖ ਵਰਗ ਫ਼ੁਟ ਦੇ ਖੇਤਰ ’ਚ ਬਣਾਈ ਜਾ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਸ ਇਮਾਰਤ ਦਾ ਡਿਜ਼ਾਈਨ ਮਲੇਸ਼ੀਆ ਦੇ ਸਾਬਕਾ ਆਗੂ ਅਬਦੁਲ ਰਹਿਮਾਨ ਦੀ ਤਸਵੀਰ ਨੂੰ ਦਰਸਾਉਂਦਾ ਹੈ, ਜਦੋਂ ਉਨ੍ਹਾਂ ਨੇ ਆਪਣਾ ਹੱਥ ਚੁੱਕ ਕੇ ਕਿਹਾ ਸੀ।
Merdeka 118