
ਦੱਖਣੀ ਨਿਊ ਹੈਂਪਸ਼ਾਇਰ ਯੂਨੀਵਰਸਿਟੀ ਤੋਂ ਅੰਗਰੇਜ਼ੀ ਅਤੇ ਰਚਨਾਤਮਕ ਲਿਖਤ ਵਿੱਚ ਇਹ ਡਿਗਰੀ ਪ੍ਰਾਪਤ ਕੀਤੀ ਹੈ
ਪੜ੍ਹਾਈ ਦੀ ਕੋਈ ਉਮਰ ਨਹੀਂ ਹੁੰਦੀ, ਇਹ ਗੱਲ ਸਿਰਫ਼ ਕਹਿਣ ਲਈ ਨਹੀਂ ਹੁੰਦੀ ਪਰ ਕੁਝ ਲੋਕ ਇਸ ਨੂੰ ਗੰਭੀਰਤਾ ਨਾਲ ਲੈਂਦੇ ਹਨ ਅਤੇ ਆਪਣੀ ਲਗਨ ਨਾਲ ਕੰਮ ਕਰਦੇ ਹਨ। ਜੀ ਹਾਂ, ਅਜਿਹਾ ਹੀ ਕੁਝ ਅਮਰੀਕਾ ਦੀ ਇੱਕ ਔਰਤ ਨੇ 89 ਸਾਲ ਦੀ ਉਮਰ ਵਿੱਚ ਕਰ ਵਿਖਾਇਆ ਹੈ। ਬਜ਼ੁਰਗ ਬੀਬੀ ਜੌਨ ਡੋਨੋਵਨ ਨੇ 89 ਸਾਲ ਦੀ ਉਮਰ ਵਿਚ ਆਪਣੀ ਮਾਸਟਰ ਡਿਗਰੀ ਪੂਰੀ ਕੀਤੀ ਹੈ। ਉਹ ਦੁਨੀਆ ਦੇ ਲੋਕਾਂ ਲਈ ਇਕ ਮਿਸਾਲ ਬਣ ਗਈ ਹੈ।
ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਕੈਂਸਰ ਵਰਗੀ ਖ਼ਤਰਨਾਕ ਬਿਮਾਰੀ ਨਾਲ ਜੂਝਦਿਆਂ ਉਸ ਨੇ ਇਸ ਜ਼ਿੱਦ ਨੂੰ ਪੂਰਾ ਕੀਤਾ। ਗ੍ਰੇਟ ਗ੍ਰੈਂਡਮਦਰ ਜੌਨ ਡੋਨੋਵਨ ਨੇ ਦੱਖਣੀ ਨਿਊ ਹੈਂਪਸ਼ਾਇਰ ਯੂਨੀਵਰਸਿਟੀ ਤੋਂ ਅੰਗਰੇਜ਼ੀ ਅਤੇ ਰਚਨਾਤਮਕ ਲਿਖਤ ਵਿੱਚ ਇਹ ਡਿਗਰੀ ਪ੍ਰਾਪਤ ਕੀਤੀ ਹੈ। ਉਸ ਨੇ ਦੱਸਿਆ, ਜਦੋਂ ਮੈਂ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਤੱਕ ਪੜ੍ਹਨਾ ਚਾਹੁੰਦੀ ਸੀ ਤਾਂ ਪਰਿਵਾਰ ਕੋਲ ਮੈਨੂੰ ਕਾਲਜ ਭੇਜਣ ਲਈ ਪੈਸੇ ਨਹੀਂ ਸਨ। ਮੇਰੇ ਛੇ ਬੱਚਿਆਂ ਦੇ ਵੱਡੇ ਹੋਣ ਅਤੇ ਮੇਰੇ ਪਤੀ ਦੀ ਮੌਤ ਤੋਂ ਬਾਅਦ, ਮੈਂ ਆਪਣੀ ਪੜ੍ਹਾਈ ਦੁਬਾਰਾ ਸ਼ੁਰੂ ਕਰਨ ਦਾ ਫੈਸਲਾ ਕੀਤਾ। ਇਸ ਦੌਰਾਨ ਪਤਾ ਲੱਗਾ ਕਿ ਉਸ ਨੂੰ ਕੈਂਸਰ ਹੈ।
ਡੋਨੋਵਨ ਨੂੰ ਤੁਰਨ ਵਿਚ ਮੁਸ਼ਕਲ ਆ ਰਹੀ ਸੀ, ਇਸ ਲਈ ਕਾਲਜ ਨੇ ਉਸ ਨੂੰ ਬੈਚਲਰ ਦੀ ਡਿਗਰੀ ਦੇਣ ਲਈ ਉਸ ਦੇ ਘਰ ਇੱਕ ਪ੍ਰਤੀਨਿਧੀ ਭੇਜਿਆ। ਉਸ ਨੇ ਕੈਪ ਅਤੇ ਗਾਊਨ ਪਾ ਕੇ ਡਿਗਰੀ ਦੇ ਨਾਲ ਪੋਜ਼ ਦਿੱਤਾ। ਇਨ੍ਹਾਂ ਤਸਵੀਰਾਂ 'ਚ ਉਹ ਪਰਿਵਾਰ ਨਾਲ ਘਿਰੀ ਨਜ਼ਰ ਆ ਰਹੀ ਹੈ। ਕਾਲਜ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਨਵੇਂ ਗ੍ਰੈਜੂਏਟ ਦੀ ਤਸਵੀਰ ਵੀ ਪੋਸਟ ਕੀਤੀ ਹੈ। ਇਹ ਤਸਵੀਰ ਕਾਫੀ ਵਾਇਰਲ ਹੋਈ ਅਤੇ ਲੋਕਾਂ ਨੇ ਡੋਨੋਵਨ ਦੀ ਖੂਬ ਤਾਰੀਫ ਕੀਤੀ। ਹੁਣ ਉਸ ਦੀ ਮਾਸਟਰ ਡਿਗਰੀ ਹਾਸਲ ਕਰਨ ਦੀਆਂ ਖ਼ਬਰਾਂ ਵੀ ਮੀਡੀਆ ਦੀ ਸੁਰਖੀਆਂ ਬਣ ਰਹੀਆਂ ਹਨ।