Haj Agreement 2024: ਭਾਰਤ ਅਤੇ ਸਾਊਦੀ ਅਰਬ ਨੇ 1,75,025 ਸ਼ਰਧਾਲੂਆਂ ਲਈ ਹੱਜ ਕੋਟਾ ਸਮਝੌਤੇ 'ਤੇ ਕੀਤੇ ਦਸਤਖ਼ਤ
Published : Jan 8, 2024, 12:23 pm IST
Updated : Jan 8, 2024, 12:23 pm IST
SHARE ARTICLE
India, Saudi Arabia sign Bilateral Haj Agreement 2024
India, Saudi Arabia sign Bilateral Haj Agreement 2024

ਇਕ ਅਧਿਕਾਰਤ ਬਿਆਨ ਅਨੁਸਾਰ ਹੱਜ 2024 ਲਈ ਭਾਰਤ ਤੋਂ ਕੁੱਲ 1,75,025 ਸ਼ਰਧਾਲੂਆਂ ਦਾ ਕੋਟਾ ਤੈਅ ਕੀਤਾ ਗਿਆ ਹੈ,

Haj Agreement 2024:  ਭਾਰਤ ਅਤੇ ਸਾਊਦੀ ਅਰਬ ਨੇ ਇਕ ਦੁਵੱਲੇ ਸਮਝੌਤੇ 'ਤੇ ਹਸਤਾਖਰ ਕੀਤੇ ਜਿਸ ਦੇ ਤਹਿਤ ਨਵੀਂ ਦਿੱਲੀ ਨੂੰ 2024 ਤੋਂ ਸਾਲਾਨਾ ਹੱਜ ਯਾਤਰਾ ਲਈ 1,75,025 ਸ਼ਰਧਾਲੂਆਂ ਦਾ ਕੋਟਾ ਅਲਾਟ ਕੀਤਾ ਗਿਆ ਹੈ। ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਸਮ੍ਰਿਤੀ ਇਰਾਨੀ ਨੇ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਦੇ ਨਾਲ ਜੇਦਾਹ ਵਿਚ ਸਾਊਦੀ ਹੱਜ ਅਤੇ ਉਮਰਾਹ ਮੰਤਰੀ ਡਾਕਟਰ ਤੌਫੀਕ ਬਿਨ ਫੌਜ਼ਾਨ ਨਾਲ ਦੁਵੱਲੇ ਹੱਜ ਸਮਝੌਤੇ 2024 'ਤੇ ਹਸਤਾਖਰ ਕੀਤੇ।

ਇਕ ਅਧਿਕਾਰਤ ਬਿਆਨ ਅਨੁਸਾਰ ਹੱਜ 2024 ਲਈ ਭਾਰਤ ਤੋਂ ਕੁੱਲ 1,75,025 ਸ਼ਰਧਾਲੂਆਂ ਦਾ ਕੋਟਾ ਤੈਅ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ 1,40,020 ਸੀਟਾਂ ਹੱਜ ਕਮੇਟੀ ਰਾਹੀਂ ਸ਼ਰਧਾਲੂਆਂ ਲਈ ਰਾਖਵੀਆਂ ਕੀਤੀਆਂ ਗਈਆਂ ਹਨ, ਜਦਕਿ 35,005 ਸ਼ਰਧਾਲੂਆਂ ਦੀ ਬੁਕਿੰਗ ਪ੍ਰਾਈਵੇਟ ਆਪਰੇਟਰਾਂ ਰਾਹੀਂ ਕੀਤੀ ਜਾਵੇਗੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਈਰਾਨੀ ਨੇ 'ਐਕਸ' 'ਤੇ ਇਕ ਪੋਸਟ ਰਾਹੀਂ ਇਹ ਜਾਣਕਾਰੀ ਦਿਤੀ। ਉਹ ਹੱਜ ਕਾਨਫ਼ਰੰਸ ਵਿਚ ਹਿੱਸਾ ਲੈਣ ਅਤੇ ਭਾਰਤ ਅਤੇ ਸਾਊਦੀ ਅਰਬ ਦਰਮਿਆਨ ਹੱਜ ਸਮਝੌਤੇ 2024 'ਤੇ ਦਸਤਖ਼ਤ ਕਰਨ ਲਈ ਐਤਵਾਰ ਨੂੰ ਦੋ ਦਿਨਾਂ ਦੌਰੇ 'ਤੇ ਇਥੇ ਪਹੁੰਚੇ। ਰਾਜਦੂਤ ਡਾਕਟਰ ਸੁਹੇਲ ਖਾਨ, ਕੌਂਸਲ ਜਨਰਲ ਮੁਹੰਮਦ ਸ਼ਾਹਿਦ ਅਤੇ ਸਾਊਦੀ ਅਰਬ ਦੇ ਹੱਜ ਅਤੇ ਉਮਰਾ ਮੰਤਰਾਲੇ ਦੇ ਅਧਿਕਾਰੀਆਂ ਨੇ ਜੇਦਾਹ ਹਵਾਈ ਅੱਡੇ 'ਤੇ ਇਰਾਨੀ ਦਾ ਸਵਾਗਤ ਕੀਤਾ।

ਜੇਦਾਹ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ 'ਐਕਸ' 'ਤੇ ਕਿਹਾ, "ਘੱਟ ਗਿਣਤੀ ਮਾਮਲਿਆਂ ਦੀ ਮੰਤਰੀ ਸਮ੍ਰਿਤੀ ਇਰਾਨੀ ਹੱਜ ਕਾਨਫ਼ਰੰਸ ਵਿਚ ਹਿੱਸਾ ਲੈਣ ਅਤੇ ਦੁਵੱਲੇ ਹੱਜ ਸਮਝੌਤੇ 'ਤੇ ਹਸਤਾਖਰ ਕਰਨ ਲਈ ਜੇਦਾਹ ਪਹੁੰਚ ਗਈ ਹੈ।" ਇਕ ਬਿਆਨ 'ਚ ਕਿਹਾ ਗਿਆ ਹੈ ਕਿ ਈਰਾਨੀ ਸਾਊਦੀ ਅਰਬ ਦੇ ਹੱਜ ਅਤੇ ਉਮਰਾ ਮਾਮਲਿਆਂ ਦੇ ਮੰਤਰੀ ਤੌਫੀਕ ਬਿਨ ਫੌਜ਼ਾਨ ਅਲ ਰਾਬੀਆ ਨਾਲ ਦੁਵੱਲੀ ਬੈਠਕ ਕਰਨਗੇ ਅਤੇ ਆਉਣ ਵਾਲੀ ਹੱਜ ਯਾਤਰਾ ਨਾਲ ਜੁੜੇ ਆਪਸੀ ਹਿੱਤਾਂ ਦੇ ਮੁੱਦਿਆਂ 'ਤੇ ਚਰਚਾ ਕਰਨਗੇ।

ਉਹ ਸੋਮਵਾਰ ਨੂੰ ਜੇਦਾਹ 'ਚ 'ਹੱਜ ਅਤੇ ਉਮਰਾਹ ਕਾਨਫ਼ਰੰਸ' ਦੇ ਤੀਜੇ ਐਡੀਸ਼ਨ ਦੇ ਉਦਘਾਟਨੀ ਸਮਾਰੋਹ 'ਚ ਵੀ ਸ਼ਿਰਕਤ ਕਰਨਗੇ, ਜਿਸ ਦਾ ਆਯੋਜਨ ਸਾਊਦੀ ਅਰਬ ਦੇ ਹੱਜ ਅਤੇ ਉਮਰਾ ਮਾਮਲਿਆਂ ਦੇ ਮੰਤਰਾਲੇ ਵਲੋਂ ਕੀਤਾ ਜਾ ਰਿਹਾ ਹੈ।

(For more Punjabi news apart from India and Saudi Arabia sign Bilateral Haj Agreement 2024, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement