
ਉਮਰਾਹ ਕਰਨ ਲਈ ਮੱਕਾ ਸ਼ਹਿਰ ਜਾ ਰਹੇ ਸਨ ਸ਼ਰਧਾਲੂ
ਰਿਯਾਦ: ਸਾਊਦੀ ਅਰਬ ਦੇ ਦੱਖਣ-ਪੱਛਮੀ ਖੇਤਰ 'ਚ ਸੋਮਵਾਰ ਨੂੰ ਯਾਤਰੀਆਂ ਨਾਲ ਭਰੀ ਬੱਸ ਦੇ ਹਾਦਸਾਗ੍ਰਸਤ ਹੋਣ ਕਾਰਨ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ। ਸਾਊਦੀ ਅਰਬ ਦੇ ਸਰਕਾਰੀ ਮੀਡੀਆ ਨੇ ਦੱਸਿਆ ਕਿ ਹਾਦਸੇ 'ਚ 29 ਹੋਰ ਲੋਕ ਜ਼ਖਮੀ ਹੋਏ ਹਨ। ਮਰਨ ਵਾਲੇ ਜ਼ਿਆਦਾਤਰ ਸ਼ਰਧਾਲੂ ਸਨ ਜੋ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਉਮਰਾਹ ਕਰਨ ਲਈ ਮੱਕਾ ਸ਼ਹਿਰ ਜਾ ਰਹੇ ਸਨ।
ਇਹ ਵੀ ਪੜ੍ਹੋ: ਪੈਰਾ ਵ੍ਹੀਲਚੇਅਰ ਬੈਡਮਿੰਟਨ ਚੈਂਪੀਅਨਸ਼ਿਪ: ਲਗਾਤਾਰ 11ਵੀਂ ਵਾਰ ਨੈਸ਼ਨਲ ਚੈਂਪੀਅਨ ਬਣੇ ਪੰਜਾਬ ਦੇ ਸੰਜੀਵ ਕੁਮਾਰ
ਮੀਡੀਆ ਰਿਪੋਰਟਾਂ ਮੁਤਾਬਕ ਬੱਸ ਨੂੰ ਪੁਲ ਨਾਲ ਟਕਰਾਉਣ ਅਤੇ ਪਲਟਣ ਤੋਂ ਬਾਅਦ ਅੱਗ ਲੱਗ ਗਈ। ਘਟਨਾ ਦੀ ਫੁਟੇਜ ਟੀਵੀ 'ਤੇ ਪ੍ਰਸਾਰਿਤ ਕੀਤੀ ਗਈ ਹੈ, ਜਿਸ 'ਚ ਬੱਸ ਪੂਰੀ ਤਰ੍ਹਾਂ ਸੜ ਚੁੱਕੀ ਦਿਖਾਈ ਦੇ ਰਹੀ ਹੈ। ਇਹ ਹਾਦਸਾ ਯਮਨ ਦੀ ਸਰਹੱਦ ਨਾਲ ਲੱਗਦੇ ਦੱਖਣ-ਪੱਛਮੀ ਅਸੀਰ ਸੂਬੇ 'ਚ ਵਾਹਨ ਦੀ ਬ੍ਰੇਕ ਫੇਲ ਹੋਣ ਕਾਰਨ ਵਾਪਰਿਆ।