Pope Francis News: ਸਰੋਗੇਸੀ ’ਤੇ ਵਿਸ਼ਵ ਵਿਆਪੀ ਪਾਬੰਦੀ ਲੱਗੇ : ਪੋਪ ਫਰਾਂਸਿਸ

By : GAGANDEEP

Published : Jan 8, 2024, 8:58 pm IST
Updated : Jan 8, 2024, 8:58 pm IST
SHARE ARTICLE
Worldwide ban on surrogacy Pope Francis News in punjabi
Worldwide ban on surrogacy Pope Francis News in punjabi

Pope Francis News: ਅਣਜੰਮੇ ਬੱਚੇ ਦੀ ਜ਼ਿੰਦਗੀ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ

Worldwide ban on surrogacy Pope Francis News in punjabi : ਪੋਪ ਫਰਾਂਸਿਸ ਨੇ ਸੋਮਵਾਰ ਨੂੰ ਸਰੋਗੇਸੀ ਰਾਹੀਂ ਮਾਂ ਬਣਨ ਦੀ ‘ਘਿਨਾਉਣੀ’ ਪ੍ਰਥਾ ’ਤੇ ਵਿਸ਼ਵ ਵਿਆਪੀ ਪਾਬੰਦੀ ਲਗਾਉਣ ਦੀ ਮੰਗ ਕੀਤੀ। ਉਨ੍ਹਾਂ ਨੇ ਅਪਣੇ ਸਾਲਾਨਾ ਸੰਬੋਧਨ ’ਚ ਵਿਸ਼ਵ ਸ਼ਾਂਤੀ ਅਤੇ ਮਨੁੱਖੀ ਮਾਣ ਲਈ ਖਤਰਿਆਂ ਦੀ ਸੂਚੀ ’ਚ ਗਰਭਅਵਸਥਾ ਦੇ ‘ਵਪਾਰੀਕਰਨ’ ਨੂੰ ਵੀ ਸ਼ਾਮਲ ਕੀਤਾ।  ਵੈਟੀਕਨ ਵਲੋਂ ਮਾਨਤਾ ਪ੍ਰਾਪਤ ਸਫ਼ੀਰਾਂ ਨੂੰ ਵਿਦੇਸ਼ ਨੀਤੀ ਨੂੰ ਸੰਬੋਧਨ ’ਚ ਫਰਾਂਸਿਸ ਨੇ ਅਫਸੋਸ ਜ਼ਾਹਰ ਕੀਤਾ ਕਿ 2024 ਦੀ ਸ਼ੁਰੂਆਤ ਇਤਿਹਾਸ ਵਿਚ ਅਜਿਹੇ ਸਮੇਂ ਹੋਈ ਹੈ ਜਦੋਂ ਸ਼ਾਂਤੀ ਤੇਜ਼ੀ ਨਾਲ ਘਟ ਰਹੀ ਹੈ, ਕਮਜ਼ੋਰ ਹੋ ਰਹੀ ਹੈ ਅਤੇ ਕੁੱਝ ਹੱਦ ਤਕ ਗੁੰਮ ਹੋ ਰਹੀ ਹੈ।

ਇਹ ਵੀ ਪੜ੍ਹੋ: Punjab Weather Update: ਲੁਧਿਆਣਾ ਵਿਚ ਰਾਤਾਂ ਨਾਲੋਂ ਠੰਢੇ ਦਿਨ, ਘੱਟੋ-ਘੱਟ ਤਾਪਮਾਨ 5.4 ਡਿਗਰੀ ਤੱਕ ਪਹੁੰਚਿਆ 

ਯੂਕਰੇਨ-ਰੂਸ ਯੁੱਧ, ਇਜ਼ਰਾਈਲ-ਹਮਾਸ ਯੁੱਧ, ਪ੍ਰਵਾਸ, ਜਲਵਾਯੂ ਸੰਕਟ ਅਤੇ ਪ੍ਰਮਾਣੂ ਤੇ ਰਵਾਇਤੀ ਹਥਿਆਰਾਂ ਦੇ ‘ਅਨੈਤਿਕ’ ਉਤਪਾਦਨ ਦਾ ਹਵਾਲਾ ਦਿੰਦੇ ਹੋਏ ਫਰਾਂਸਿਸ ਨੇ ਮਨੁੱਖਤਾ ਨੂੰ ਪ੍ਰਭਾਵਤ ਕਰਨ ਵਾਲੀਆਂ ਕਮੀਆਂ ਦੀ ਇਕ ਲੰਮੀ ਸੂਚੀ ਪੇਸ਼ ਕੀਤੀ ਅਤੇ ਕੌਮਾਂਤਰੀ ਮਨੁੱਖਤਾਵਾਦੀ ਕਾਨੂੰਨ ਦੀ ਉਲੰਘਣਾ ਕਰਦਿਆਂ ਉਨ੍ਹਾਂ ਨੂੰ ਇਜਾਜ਼ਤ ਦੇਣ ਦੀ ਆਗਿਆ ਦਿਤੀ। 

ਇਹ ਵੀ ਪੜ੍ਹੋ:Israel-Hezbollah: ਇਜ਼ਰਾਈਲ ਨੇ ਹਿਜ਼ਬੁੱਲਾ ਨਾਲ ‘ਇਕ ਹੋਰ ਜੰਗ’ ਦੀ ਚਿਤਾਵਨੀ ਦਿਤੀ  

ਫਰਾਂਸਿਸ ਨੇ ਛੋਟੇ ਪੱਧਰ ਦੇ ਮੁੱਦਿਆਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਸਰੋਗੇਸੀ ਸਮੇਤ ਇਹ ਮੁੱਦੇ ਸ਼ਾਂਤੀ ਅਤੇ ਮਨੁੱਖੀ ਮਾਣ ਲਈ ਖਤਰਾ ਹਨ। ਉਨ੍ਹਾਂ ਕਿਹਾ ਕਿ ਅਣਜੰਮੇ ਬੱਚੇ ਦੀ ਜ਼ਿੰਦਗੀ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਨੂੰ ਦਬਾਇਆ ਜਾਂ ਤਸਕਰੀ ਦਾ ਵਿਸ਼ਾ ਨਹੀਂ ਬਣਾਇਆ ਜਾਣਾ ਚਾਹੀਦਾ।
ਪੋਪ ਨੇ ਕਿਹਾ, ‘‘ਮੈਂ ਅਖੌਤੀ ਸਰੋਗੇਸੀ ਪ੍ਰਥਾ ਨੂੰ ਘਿਨਾਉਣਾ ਮੰਨਦਾ ਹਾਂ, ਜੋ ਮਾਂ ਦੀਆਂ ਭੌਤਿਕ ਜ਼ਰੂਰਤਾਂ ਦੇ ਸੋਸ਼ਣ ਦੇ ਆਧਾਰ ’ਤੇ ਔਰਤ ਅਤੇ ਬੱਚੇ ਦੀ ਇੱਜ਼ਤ ਦੀ ਗੰਭੀਰ ਉਲੰਘਣਾ ਹੈ।’’ (ਪੀਟੀਆਈ)

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 

(For more news apart from Punjab Weather Update News in punjabi stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement