Plane Crash in Australia: ਆਸਟਰੇਲੀਆ ’ਚ ਸੀਪਲੇਨ ਦੇ ਹਾਦਸਾਗ੍ਰਸਤ ਹੋਣ ਕਾਰਨ 3 ਸੈਲਾਨੀਆਂ ਦੀ ਮੌਤ, 3 ਹੋਰ ਜ਼ਖ਼ਮੀ

By : PARKASH

Published : Jan 8, 2025, 12:21 pm IST
Updated : Jan 8, 2025, 12:22 pm IST
SHARE ARTICLE
Seaplane crash in Australia kills 3 tourists, injures 3 others
Seaplane crash in Australia kills 3 tourists, injures 3 others

Plane Crash in Australia: ਆਸਟਰੇਲੀਅਨ ਟੂਰਿਸਟ ਟਾਪੂ ਤੋਂ ਉਡਾਣ ਭਰਨ ਦੌਰਾਨ ਵਾਪਰਿਆ ਹਾਦਸਾ

 

Plane Crash in Australia: ਆਸਟਰੇਲੀਅਨ ਟੂਰਿਸਟ ਟਾਪੂ ਤੋਂ ਉਡਾਣ ਭਰਨ ਦੌਰਾਨ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਸਵਿਸ ਅਤੇ ਡੈਨਿਸ਼ ਸੈਲਾਨੀਆਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਦਸਿਆ ਕਿ ਰੋਟਨੇਸਟ ਟਾਪੂ ’ਤੇ ਮੰਗਲਵਾਰ ਦੁਪਹਿਰ ਨੂੰ ਹੋਏ ਹਾਦਸੇ ਵਿਚ ਜਹਾਜ਼ ਸਵਾਰ ਸੱਤ ਵਿਅਕਤੀਆਂ ਵਿਚੋਂ ਸਿਰਫ਼ ਇਕ ਨੂੰ ਬਿਨਾਂ ਸੱਟ ਤੋਂ ਬਚਾਇਆ ਗਿਆ। ਸਵਾਨ ਰਿਵਰ ਸੀਪਲੇਨ ਦੀ ਮਲਕੀਅਤ ਵਾਲਾ ਜਹਾਜ਼ ਰੋਟਨੇਸਟ ਟਾਪੂ ਤੋਂ 30 ਕਿਲੋਮੀਟਰ ਪੂਰਬ ਵਿਚ ਪਛਮੀ ਆਸਟਰੇਲੀਆ ਰਾਜ ਦੀ ਰਾਜਧਾਨੀ ਪਰਥ ਵਿਚ ਅਪਣੇ ਬੇਸ ’ਤੇ ਵਾਪਸ ਆ ਰਿਹਾ ਸੀ।

ਪਛਮੀ ਆਸਟਰੇਲੀਅਨ ਪ੍ਰੀਮੀਅਰ ਰੋਜਰ ਕੁੱਕ ਨੇ ਦਸਿਆ ਕਿ ਮਰਨ ਵਾਲਿਆਂ ਵਿਚ ਇਕ 65 ਸਾਲਾ ਸਵਿਸ ਔਰਤ, ਡੈਨਮਾਰਕ ਦਾ ਇਕ 60 ਸਾਲਾ ਵਿਅਕਤੀ ਅਤੇ ਪਰਥ ਦਾ 34 ਸਾਲਾ ਪੁਰਸ਼ ਪਾਇਲਟ ਸੀ। ਕੁੱਕ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਕੁੱਕ ਨੇ ਕਿਹਾ ਕਿ ਜਹਾਜ਼ ਨੇ ਟਾਪੂ ਦੇ ਪੱਛਮ ਵਾਲੇ ਪਾਸੇ ਇਕ ਖਾੜੀ ਦੇ ਪ੍ਰਵੇਸ਼ ਦੁਆਰ ਤੇ ਇਕ ਚੱਟਾਨ ਨਾਲ ਟਕਰਾਏ ਹੋਣ ਦੀਆਂ ਰਿਪੋਰਟਾਂ ਦੀ ਹੁਣ ਤਕ ਦੇਖੇ ਗਏ ਵੀਡੀਉ ਤੋਂ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਹੈ।

ਆਸਟਰੇਲੀਅਨ ਟਰਾਂਸਪੋਰਟ ਸੇਫ਼ਟੀ ਬਿਊਰੋ ਹਵਾਬਾਜ਼ੀ ਕਰੈਸ਼ ਜਾਂਚਕਰਤਾ ਨੇ ਕਿਹਾ ਕਿ ਵਿਸ਼ੇਸ਼ ਜਾਂਚਕਰਤਾਵਾਂ ਨੂੰ ਘਟਨਾ ਵਾਲੀ ਥਾਂ ’ਤੇ ਭੇਜਿਆ ਜਾ ਰਿਹਾ ਹੈ। ਮੌਕੇ ’ਤੇ ਮੌਜੂਦ ਇਕ ਸੈਲਾਨੀ ਕੁਇਨ ਨੇ ਪਰਥ ਵਿਚ ਆਸਟਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਰੇਡੀਓ ਨੂੰ ਦਸਿਆ, “ਅਸੀਂ ਸਮੁੰਦਰੀ ਜਹਾਜ਼ ਨੂੰ ਉੱਡਦੇ ਦੇਖ ਰਹੇ ਸੀ ਅਤੇ ਜਿਵੇਂ ਹੀ ਇਹ ਪਾਣੀ ’ਤੇ ਉਤਰਨਾ ਸ਼ੁਰੂ ਕਰ ਰਿਹਾ ਸੀ, ਇਹ ਕਰੈਸ਼ ਹੋ ਗਿਆ। 

SHARE ARTICLE

ਏਜੰਸੀ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement