ਅਮਰੀਕਾ 'ਚ ਭਾਰਤੀਆਂ ਨੂੰ ਵੱਡੀ ਰਾਹਤ, ਗਰੀਨ ਕਾਰਡ ਤੋਂ ਹਟੇਗੀ ਪਾਬੰਦੀ
Published : Feb 8, 2019, 5:51 pm IST
Updated : Feb 8, 2019, 5:58 pm IST
SHARE ARTICLE
Donal Trump, Green Card
Donal Trump, Green Card

ਅਮਰੀਕਾ ਦੇ ਗਰੀਨ ਕਾਰਡ (ਸਥਾਈ ਨਿਵਾਸ ਦਾ ਕਾਰਡ) ਸਬੰਧੀ ਕਨੂੰਨ ਵਿਚ ਸੋਧ ਲਈ ਸੰਸਦ ਵਿਚ ਪੇਸ਼ ਇਕ ਹੀ ਤਰ੍ਹਾਂ ਦੇ ਦੋ ਬਿੱਲ ਪੇਸ਼ ਕੀਤੇ ਗਏ ਹਨ, ਜਿਨ੍ਹਾਂ ਵਿਚ ਹਰ ...

ਵਾਸ਼ਿੰਗਟਨ: ਅਮਰੀਕਾ ਦੇ ਗਰੀਨ ਕਾਰਡ (ਸਥਾਈ ਨਿਵਾਸ ਦਾ ਕਾਰਡ) ਸਬੰਧੀ ਕਨੂੰਨ ਵਿਚ ਸੋਧ ਲਈ ਸੰਸਦ ਵਿਚ ਪੇਸ਼ ਇਕ ਹੀ ਤਰ੍ਹਾਂ ਦੇ ਦੋ ਬਿੱਲ ਪੇਸ਼ ਕੀਤੇ ਗਏ ਹਨ, ਜਿਨ੍ਹਾਂ ਵਿਚ ਹਰ ਦੇਸ਼  ਦੇ ਹਿਸਾਬ ਨਾਲ ਇਸ ਕਾਰਡ 'ਤੇ ਲੱਗੀ ਅਧਿਕਤਮ ਸੀਮਾ ਖ਼ਤਮ ਕਰਨ ਦਾ ਪ੍ਰਸਤਾਵ ਹੈ। ਜੇਕਰ ਇਹ ਬਿੱਲ ਪਾਸ ਹੋ ਗਏ ਤਾਂ ਅਮਰੀਕਾ ਦੀ ਸਥਾਈ ਨਾਗਰਿਕਤਾ ਦਾ ਇੰਤਜਾਰ ਕਰ ਰਹੇ ਹਜ਼ਾਰਾਂ ਭਾਰਤੀ ਪੇਸ਼ੇਵਰਾਂ ਨੂੰ ਫਾਇਦਾ ਮਿਲ ਸਕਦਾ ਹੈ।

visaVisa

ਅਮਰੀਕੀ ਸੈਨੇਟ ਤੇ ਸੰਸਦ ਵਿਚ ਗਰੀਨ ਕਾਰਡ 'ਤੇ ਲੱਗੀ ਹੱਦਬੰਦੀ ਨੂੰ ਹਟਾਉਣ ਵਾਲਾ ਬਿੱਲ ਪੇਸ਼ ਕਰ ਦਿਤਾ ਹੈ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਭਾਰਤੀਆਂ ਲਈ ਬੇਹੱਦ ਵੱਡੀ ਰਾਹਤ ਸਾਬਤ ਹੋ ਸਕਦਾ ਹੈ। ਜੇਕਰ ਕਾਂਗਰਸ ਬਿੱਲ ਨੂੰ ਪਾਸ ਕਰ ਦਿੰਦੀ ਹੈ ਤਾਂ ਇਸ ਨਾਲ ਐਚ-1ਬੀ ਵੀਜ਼ਾ 'ਤੇ ਅਮਰੀਕਾ ਗਏ ਭਾਰਤੀਆਂ ਲਈ ਦੇਸ਼ ਵਿਚ ਪੱਕੇ ਹੋਣ ਵਾਲਾ ਰਸਤਾ ਖੁੱਲ੍ਹ ਜਾਵੇਗਾ।

H-1B visaH-1B visa

ਸਿਰਫ਼ ਐਚ-1ਬੀ ਵੀਜ਼ਾ ਹੀ ਨਹੀਂ ਰੁਜ਼ਗਾਰ ਦੇ ਹੋਰ ਤਰੀਕਿਆਂ ਰਾਹੀਂ ਅਮਰੀਕਾ ਗਏ ਭਾਰਤੀ ਵੀ ਇਸ ਹੱਦਬੰਦੀ ਦੇ ਹਟਣ ਤੋਂ ਲਾਭ ਪ੍ਰਾਪਤ ਕਰ ਸਕਦੇ ਹਨ। ਸੈਨੇਟ ਦੇ ਮੈਂਬਰਾਂ ਮਾਈਕ ਲੀ ਅਤੇ ਭਾਰਤੀ ਮੂਲ ਦੀ ਸਿਆਸਤਦਾਨ ਕਮਲਾ ਹੈਰਿਸ ਨੇ ਇਸ ਬਿੱਲ ਨੂੰ ਪੇਸ਼ ਕੀਤਾ। ਅਪਰੈਲ 2018 ਤਕ ਕੁੱਲ 3,95,025 ਵਿਦੇਸ਼ੀ ਨਾਗਰਿਕਾਂ ਵਿਚੋਂ 3,06,601 ਭਾਰਤੀ ਗ੍ਰੀਨ ਕਾਰਡ ਲਈ ਉਡੀਕ ਵਿਚ ਸਨ।

ਇਸ ਤੋਂ ਸਾਫ਼ ਹੈ ਕਿ ਜੇਕਰ ਇਹ ਸ਼ਰਤ ਹਟੇਗੀ ਤਾਂ ਲੱਖਾਂ ਭਾਰਤੀਆਂ ਨੂੰ ਫਾਇਦਾ ਮਿਲੇਗਾ। ਅਮਰੀਕਾ ਹਰ ਸਾਲ 1,40,000 ਗ੍ਰੀਨ ਕਾਰਡ ਜਾਰੀ ਕਰਦਾ ਹੈ, ਜਿਨ੍ਹਾਂ ਵਿਚ ਰੁਜ਼ਗਾਰ ਰਾਹੀਂ ਆਏ ਪ੍ਰਵਾਸੀ, ਐਚ-1ਬੀ ਵੀਜ਼ਾ ਧਾਰਕ ਤੇ ਐਲ ਵੀਜ਼ਾ ਧਾਰਕ ਪੱਕੇ ਹੋਣ ਲਈ ਬਿਨੈ ਕਰ ਸਕਦੇ ਹਨ। ਮੌਜੂਦਾ ਪ੍ਰਣਾਲੀ ਵਿਚ ਕੁਝ ਖੇਤਰ ਅਜਿਹੇ ਹਨ ਜਿਸ ਲਈ ਭਾਰਤੀ ਨਾਗਰਿਕ ਨੂੰ ਬਿਨੈ ਕਰਨ ਮਗਰੋਂ ਪੱਕੇ ਹੋਣ ਤਕ 150 ਸਾਲ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ ਪਰ ਹੁਣ ਇਨ੍ਹਾਂ ਰੋਕਾਂ ਦੇ ਦੂਰ ਹੋਣ ਦੀ ਆਸ ਬੱਝ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement