'ਤਸੱਲੀਬਖ਼ਸ਼ ਕਾਰਨ' ਨਾ ਦੱਸਣ ਕਰਕੇ ਭਾਰਤ ਜਾਣ ਤੋਂ ਰੋਕ ਦਿੱਤੇ ਗਏ 190 ਪਾਕਿਸਤਾਨੀ ਹਿੰਦੂ
Published : Feb 8, 2023, 3:33 pm IST
Updated : Feb 8, 2023, 3:33 pm IST
SHARE ARTICLE
Image For representative Purpose Only
Image For representative Purpose Only

ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਢੁਕਵਾਂ ਜਵਾਬ ਨਹੀਂ ਦੇ ਸਕੇ ਕਿ ਉਹ ਭਾਰਤ ਕਿਉਂ ਜਾਣਾ ਚਾਹੁੰਦੇ ਹਨ 

 

ਇਸਲਾਮਾਬਾਦ - ਪਾਕਿਸਤਾਨੀ ਅਧਿਕਾਰੀਆਂ ਨੇ ਸਿੰਧ ਸੂਬੇ ਵਿੱਚ ਰਹਿ ਰਹੇ 190 ਹਿੰਦੂਆਂ ਨੂੰ ਭਾਰਤ ਵਿੱਚ ਦਾਖ਼ਲ ਹੋਣ ਤੋਂ ਰੋਕ ਦਿੱਤਾ, ਕਿਉਂਕਿ ਉਹ ਕਥਿਤ ਤੌਰ 'ਤੇ ਗੁਆਂਢੀ ਦੇਸ਼ ਦੀ ਆਪਣੀ ਫ਼ੇਰੀ ਦੇ ਉਦੇਸ਼ ਬਾਰੇ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ ਹਨ। 

ਸਥਾਨਕ ਮੀਡੀਆ ਦੀ ਖ਼ਬਰ ਮੁਤਾਬਕ ਸਿੰਧ ਦੇ ਕਈ ਹਿੱਸਿਆਂ ਤੋਂ ਬੱਚਿਆਂ ਅਤੇ ਔਰਤਾਂ ਸਮੇਤ ਵੱਖ-ਵੱਖ ਹਿੰਦੂ ਪਰਿਵਾਰ ਮੰਗਲਵਾਰ ਨੂੰ ਵਾਹਗਾ ਸਰਹੱਦ ‘ਤੇ ਪਹੁੰਚੇ ਸੀ। ਉਨ੍ਹਾਂ ਕੋਲ ਵੀਜ਼ਾ ਸੀ ਅਤੇ ਉਹ ਤੀਰਥ ਯਾਤਰਾ ਲਈ ਭਾਰਤ ਜਾਣਾ ਚਾਹੁੰਦੇ ਸੀ।

ਅਖਬਾਰਾਂ ਦੀਆਂ ਰਿਪੋਰਟਾਂ ਮੁਤਾਬਕ ਪਾਕਿਸਤਾਨ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਕਿਉਂਕਿ ਉਹ ਤਸੱਲੀਬਖ਼ਸ਼ ਕਾਰਨ ਨਹੀਂ ਦੱਸ ਸਕੇ ਕਿ ਉਹ ਭਾਰਤ ਕਿਉਂ ਜਾਣਾ ਚਾਹੁੰਦੇ ਸਨ।

ਰਿਪੋਰਟ 'ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਹਿੰਦੂ ਪਰਿਵਾਰ ਅਕਸਰ ਧਾਰਮਿਕ ਯਾਤਰਾ ਦੇ ਨਾਂਅ 'ਤੇ ਵੀਜ਼ਾ ਲੈਂਦੇ ਹਨ ਅਤੇ ਫਿਰ ਲੰਮੇ ਸਮੇਂ ਤੱਕ ਭਾਰਤ 'ਚ ਰੁਕ ਜਾਂਦੇ ਹਨ। ਇਸ ਸਮੇਂ ਵੱਡੀ ਗਿਣਤੀ 'ਚ ਪਾਕਿਸਤਾਨੀ ਹਿੰਦੂ ਰਾਜਸਥਾਨ ਅਤੇ ਦਿੱਲੀ ਵਿਚ ਖ਼ਾਨਾਬਦੋਸ਼ਾਂ ਵਾਂਗ ਰਹਿ ਰਹੇ ਹਨ।

‘ਸੈਂਟਰ ਫ਼ਾਰ ਪੀਸ ਐਂਡ ਜਸਟਿਸ ਪਾਕਿਸਤਾਨ’ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਵਿੱਚ ਘੱਟ ਗਿਣਤੀ ਹਿੰਦੂ ਭਾਈਚਾਰੇ ਦੀ ਆਬਾਦੀ 22,10,566 ਹੈ, ਜੋ ਦੇਸ਼ ਦੀ ਕੁੱਲ ਰਜਿਸਟਰਡ ਆਬਾਦੀ ਦਾ 1.18 ਫ਼ੀਸਦੀ ਹੈ। ਪਾਕਿਸਤਾਨ ਦੀ ਰਜਿਸਟਰਡ ਕੁੱਲ ਅਬਾਦੀ 18,68,90,601 ਹੈ।

ਪਾਕਿਸਤਾਨ ਵਿੱਚ ਹਿੰਦੂ ਅਬਾਦੀ ਦੀ ਬਹੁਗਿਣਤੀ ਗ਼ਰੀਬ ਹੈ ਅਤੇ ਦੇਸ਼ ਦੀ ਵਿਧਾਨ ਪ੍ਰਣਾਲੀ ਵਿੱਚ ਉਨ੍ਹਾਂ ਦੀ ਨੁਮਾਇੰਦਗੀ ਨਾ ਦੇ ਬਰਾਬਰ ਹੈ। ਹਿੰਦੂ ਆਬਾਦੀ ਦੀ ਬਹੁਗਿਣਤੀ ਸਿੰਧ ਪ੍ਰਾਂਤ ਵਿੱਚ ਰਹਿੰਦੀ ਹੈ, ਜਿੱਥੇ ਉਨ੍ਹਾਂ ਦੀ ਸੰਸਕ੍ਰਿਤੀ, ਪਰੰਪਰਾਵਾਂ ਅਤੇ ਭਾਸ਼ਾ ਮੁਸਲਮਾਨ ਨਿਵਾਸੀਆਂ ਨਾਲ ਮੇਲ ਖਾਂਦੀ ਹੈ। ਉਹ ਅਕਸਰ ਕੱਟੜਪੰਥੀਆਂ ਦੁਆਰਾ ਪਰੇਸ਼ਾਨ ਕੀਤੇ ਜਾਣ ਦੀ ਸ਼ਿਕਾਇਤ ਵੀ ਕਰਦੇ ਹਨ।

Tags: pakistan, hindu

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement