ਵੀਜ਼ੇ ਨੂੰ ਲੈ ਕੇ ਪਾਕਿਸਤਾਨੀ ਹਿੰਦੂਆਂ 'ਚ ਭਾਰੀ ਨਿਰਾਸ਼ਾ
Published : Feb 1, 2018, 3:00 pm IST
Updated : Feb 1, 2018, 9:30 am IST
SHARE ARTICLE

ਅੰਮ੍ਰਿਤਸਰ : ਫਰਵਰੀ ਮਹੀਨੇ ਕੇਵਲ ਅੰਮ੍ਰਿਤਸਰ ਆਉਣ ਲਈ ਵੀਜ਼ਾ ਦੇਣ ਤੋਂ ਬਾਅਦ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਤੀਰਥ ਯਾਤਰਾ ਕਰਨ ਦੇ ਇੱਛੁਕ 200 ਤੋਂ ਜ਼ਿਆਦਾ ਪਾਕਿਸਤਾਨੀ ਹਿੰਦੂਆਂ ਵਿੱਚ ਕਾਫ਼ੀ ਨਿਰਾਸ਼ਾ ਪਾਈ ਜਾ ਰਹੀ ਹੈ। ਇਨ੍ਹਾਂ ਹਿੰਦੂਆਂ ਵਿਚ ਉਹ ਪਰਿਵਾਰਾਂ ਨੂੰ ਵੀ ਸ਼ਾਮਿਲ ਹਨ, ਜਿਨ੍ਹਾਂ ਨੇ ਹਰਿਦੁਆਰ ਵਿਖੇ ਗੰਗਾ ਵਿੱਚ ਆਪਣੇ ਮ੍ਰਿਤਕ ਪਰਿਵਾਰਕ ਮੈਬਰਾਂ ਦੀ ਰਾਖ ਨੂੰ ਵਿਸਰਜਿਤ ਕਰਨਾ ਚਾਹੁੰਦੇ ਹਨ। 


ਪਾਕਿਸਤਾਨ ਹਿੰਦੂ ਸੇਵਾ ਕਲਿਆਣ ਟਰੱਸਟ ਦੇ ਅਧਿਕਾਰੀ ਸੰਜੇਸ਼ ਧੰਜਾ ਨੇ ਬੁੱਧਵਾਰ ਨੂੰ ਆਖਿਆ ਇਹ ਭੁਲੇਖੇ ਦੀ ਗੱਲ ਹੈ ਕਿ ਉਹ ਭਾਰਤ ਯਾਤਰਾ ਕਰ ਸਕਦੇ ਹਨ ਜਾਂ ਨਹੀਂ, ਕਿਉਂਕਿ ਸਾਨੂੰ ਸਿਰਫ਼ ਅੰਮ੍ਰਿਤਸਰ ਲਈ ਵੀਜ਼ਾ ਦਿੱਤਾ ਗਿਆ ਹੈ।  ਧੰਜਾ ਨੇ ਕਿਹਾ ਕਿ ਭਾਰਤੀ ਹਾਈ ਕਮਿਸ਼ਨ ਨੇ 200 ਲੋਕਾਂ ਲਈ ਵੀਜ਼ਾ ਜਾਰੀ ਕੀਤਾ। ਇਨ੍ਹਾਂ ਵਿਚੋਂ 150 ਲੋਕਾਂ ਲਈ ਪੰਜ ਦਿਨ ਦਾ ਵੀਜ਼ਾ ਜਾਰੀ ਕੀਤਾ ਅਤੇ 50 ਦਾ 15 ਦਿਨ ਦਾ ਵੀਜ਼ਾ ਸਿਰਫ਼ ਅੰਮ੍ਰਿਤਸਰ ਸ਼ਹਿਰ ਦੀ ਯਾਤਰਾ ਲਈ ਜਾਰੀ ਕੀਤਾ ਗਿਆ ਹੈ।

  

ਉਨ੍ਹਾਂ ਨੇ ਕਿਹਾ ਕਿ 30 ਤੋਂ ਜ਼ਿਆਦਾ ਤੀਰਥ ਯਾਤਰੀਆਂ ਨੇ ਆਪਣੇ ਮ੍ਰਿਤਕ ਪਰਿਵਾਰ ਦੀ ਰਾਖ ਦੀ ਰਾਖੀ ਕੀਤੀ ਸੀ। ਹਰਿਦੁਆਰ ਵਿਖੇ ਗੰਗਾ ਵਿੱਚ ਉਹ ਆਪਣੇ ਮ੍ਰਿਤਕ ਪਰਿਵਾਰਕ ਮੈਂਬਰਾਂ ਦੀਆਂ ਆਖਰੀ ਰਸਮਾਂ ਵਜੋਂ ਉਨ੍ਹਾਂ ਦੀ ਰਾਖ ਗੰਗਾ ਵਿਚ ਵਿਸਰਸਤ ਨਾ ਕਰਨ ਦੇ ਲਈ ਬਹੁਤ ਨਿਰਾਸ਼ ਹਨ, ਜਿਸ ਦੇ ਲਈ ਅਸੀਂ ਹੁਣ ਭਾਰਤ ਸਰਕਾਰ ਤੋਂ ਮਦਦ ਮੰਗੀ ਹੈ। ਧੰਜਾ ਨੇ ਕਿਹਾ ਕਿ ਉਨ੍ਹਾਂ ਨੇ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਵੀ ਘੱਟ ਤੋਂ ਘੱਟ ਹਰਿਦੁਆਰ ਯਾਤਰਾ ਕਰਨ ਲਈ ਇਜਾਜ਼ਤ ਦੇਣ ਸਬੰਧੀ ਦਖ਼ਲ ਕਰਨ ਲਈ ਲਿਖਿਆ ਹੈ, ਨਾਲ ਹੀ ਭਾਰਤ ਵਿੱਚ ਰਹਿਣ ਦੀ ਮਿਆਦ ਵੀ ਵਧਾਉਣ ਦੀ ਮੰਗ ਕੀਤੀ ਹੈ। ਬੁੱਧਵਾਰ ਨੂੰ ਸੁਸ਼ਮਾ ਨੂੰ ਇੱਕ ਪੱਤਰ ਵਿੱਚ ਟਰੱਸਟ ਦੁਆਰਾ ਟੀਓਆਈ ਨੂੰ ਇੱਕ ਪੱਤਰ ਭੇਜਿਆ ਗਿਆ ਸੀ।

SHARE ARTICLE
Advertisement

ਰਾਹ ਜਾਂਦੀ ਔਰਤ ਤੋਂ Motorcycle ਸਵਾਰਾਂ ਨੇ ਝਪਟਿਆ ਪਰਸ, CCTV 'ਚ ਕੈਦ ਹੋਈ ਵਾਰਦਾਤ | Latest Punjab News

18 May 2024 11:23 AM

Suit-Boot ਪਾ ਕੇ Gentleman ਲੁਟੇਰਿਆਂ ਨੇ ਲੁੱਟਿਆ ਕਬਾੜ ਨਾਲ ਭਰਿਆ ਟਰੱਕ, ਲੱਖਾਂ ਦਾ ਕਬਾੜ ਤੇ ਪਿਕਅਪ ਗੱਡੀ

18 May 2024 9:39 AM

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM
Advertisement