​​​​​​​ਨਿਊਜ਼ੀਲੈਂਡ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, 30 ਕਰੋੜ ਡਾਲਰ ਦੀ ਕੋਕੀਨ ਕੀਤੀ ਬਰਾਮਦ

By : GAGANDEEP

Published : Feb 8, 2023, 1:27 pm IST
Updated : Feb 8, 2023, 1:27 pm IST
SHARE ARTICLE
photo
photo

ਸਮੁੰਦਰ ਵਿਚ ਤੈਰ ਰਹੀ ਸੀ ਇਹ ਕੋਕੀਨ

 

ਆਕਲੈਂਡ: ਨਿਊਜ਼ੀਲੈਂਡ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਨੇ ਸਮੁੰਦਰ 'ਤੇ ਤੈਰ ਰਹੀ 30 ਕਰੋੜ ਡਾਲਰ ਕੀਮਤ ਦੀ 3.2 ਟਨ ਦੀ ਕੋਕੀਨ ਬਰਾਮਦ ਕੀਤੀ। ਕੋਕੀਨ ਦੇ ਲਗਭਗ 19 ਬੰਡਲ ਜ਼ਬਤ ਕੀਤੇ। ਪੁਲਿਸ ਨੇ ਕਿਹਾ ਕਿ ਉਸਨੇ ਨਿਊਜ਼ੀਲੈਂਡ ਕਸਟਮ ਸਰਵਿਸ ਅਤੇ ਨਿਊਜ਼ੀਲੈਂਡ ਡਿਫੈਂਸ ਫੋਰਸ ਦੇ ਨਾਲ ਇੱਕ ਸਾਂਝੇ ਆਪਰੇਸ਼ਨ ਵਿੱਚ ਪ੍ਰਸ਼ਾਂਤ ਮਹਾਸਾਗਰ ਤੋਂ ਨਸ਼ੀਲੇ ਪਦਾਰਥਾਂ ਨੂੰ ਇਕੱਠਾ ਕੀਤਾ। 

 

 ਇਹ ਵੀ ਪੜ੍ਹੋ: ਈ-ਰਿਕਸ਼ਾ ਚਾਲਕ ਨੂੰ ਲੱਭਿਆ 25 ਲੱਖ ਰੁਪਏ ਨਾਲ ਭਰਿਆ ਬੈਗ, ਇਮਾਨਦਾਰੀ ਵਿਖਾਉਂਦੇ ਹੋਏ ਕੀਤਾ ਵਾਪਸ 

ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਹੈ। ਰੋਡਨੀ ਅਤੇ ਵੈਸਟ ਆਕਲੈਂਡ ਪੁਲਿਸ ਨਾਰਥ ਕੋਸਟ ਦੇ ਡਿਟੈਕਟਿਵ ਇੰਸਪੈਕਟਰ ਕੋਲਿਨ ਪਰਮੈਂਟਰ ਨੇ ਇੱਕ ਬਿਆਨ ਵਿੱਚ ਕਿਹਾ ਕਿ" ਪੁਲਿਸ ਨੇ ਲਗਭਗ 19 ਬੰਡਲਾਂ ਨੂੰ ਦੇਖਿਆ ਅਤੇ ਜਾਂਚ ਕਰਨ 'ਤੇ ਇਹਨਾਂ ਵਿਚ ਕੋਕੀਨ ਦੀ ਮੌਜੂਦਗੀ ਦੀ ਪੁਸ਼ਟੀ ਹੋਈ। ਪੁਲਿਸ ਕਮਿਸ਼ਨਰ ਐਂਡਰਿਊ ਕੋਸਟਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਇਸ ਦੇਸ਼ ਵਿੱਚ ਅਧਿਕਾਰੀਆਂ ਦੁਆਰਾ ਜ਼ਬਤ ਕੀਤੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਸਭ ਤੋਂ ਵੱਡੀ ਖੇਪ ਹੈ।

 

 ਇਹ ਵੀ ਪੜ੍ਹੋ: ਸੈਕਸ ਸਕੈਂਡਲ 'ਚ ਘਿਰੇ ਭਾਜਪਾ ਨੇਤਾ ਦਾ ਯੂ-ਟਰਨ, ਰਮੇਸ਼ ਜਰਕੀਹੋਲੀ ਨੇ 120 ਅਸ਼ਲੀਲ ਵੀਡੀਓ ਹੋਣ ਦਾ ਕੀਤਾ ਸੀ ਦਾਅਵਾ 

ਨਿਊਜ਼ੀਲੈਂਡ ਕਸਟਮ ਸਰਵਿਸ ਦੇ ਐਕਟਿੰਗ ਕੰਪਟਰੋਲਰ ਬਿਲ ਪੈਰੀ ਦੇ ਅਨੁਸਾਰ ਜ਼ਬਤ ਕੀਤੀ ਕੋਕੀਨ ਦੀ ਕੀਮਤ 500 ਮਿਲੀਅਨ NZ ਡਾਲਰ (320 ਮਿਲੀਅਨ ਡਾਲਰ) ਹੈ। ਪੁਲਿਸ, ਹੈਲੀਕਾਪਟਰਾਂ ਅਤੇ ਗਸ਼ਤੀ ਕਿਸ਼ਤੀਆਂ ਦੀ ਮਦਦ ਨਾਲ ਬੀਚ ਅਤੇ ਇਸਦੇ ਆਸਪਾਸ ਦੇ ਖੇਤਰਾਂ ਦੀ ਖੋਜ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਬੰਡਲ ਕਿੱਥੋਂ ਆਏ ਸਨ।

 ਇਹ ਵੀ ਪੜ੍ਹੋ: ਮਹੀਨਾ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਈ ਕੁੜੀ ਨੇ ਕੀਤੀ ਖ਼ੁਦਕੁਸ਼ੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement