
ਵਿਦੇਸ਼ ਜਾ ਕੇ ਮ੍ਰਿਤਲ ਲੜਕੀ ਹੋ ਗਈ ਸੀ ਡਿਪ੍ਰੈਸ਼ਨ ਦਾ ਸ਼ਿਕਾਰ
ਬਰੈਂਪਟਨ : ਭਾਰਤ ਤੋਂ ਹਰ ਸਾਲ ਉਚੇਰੀ ਪੜ੍ਹਾਈ ਲਈ ਹਜ਼ਾਰਾਂ ਦੀ ਗਿਣਤੀ ਵਿਚ ਨੌਜਵਾਨ ਵਿਦੇਸ਼ ਜਾ ਰਹੇ ਹਨ। ਇਹਨਾਂ ਵਿਦਿਆਰਥੀਆਂ ਨਾਲ ਕਈ ਹਾਦਸੇ ਵਾਪਰਨ ਦੀਆਂ ਖਬਰਾਂ ਵੀ ਰੋਜ਼ ਸੁਣਨ ਨੂੰ ਮਿਲਦੀਆਂ ਹਨ।
ਪੜ੍ਹੋ ਇਹ ਵੀ :ਤੁਰਕੀ- ਸੀਰੀਆ ’ਚ ਭੂਚਾਲ: 5 ਮੰਜ਼ਿਲਾ ਇਮਾਰਤ ਦੇ ਮਲਬੇ ਹੇਠਾਂ ਧੀ ਨੂੰ ਜਨਮ ਦੇਣ ਤੋਂ ਬਾਅਦ ਮਾਂ ਨੇ ਤੋੜਿਆ ਦਮ
ਅਜਿਹੀ ਹੀ ਇਕ ਹੋਰ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ। ਜਿਥੇ ਉਚੇਰੀ ਸਿਖਿਆ ਲਈ ਇਕ ਮਹੀਨੇ ਪਹਿਲਾਂ ਕੈਨੇਡਾ ਗਈ ਲੜਕੀ ਨੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ ਖੁਸ਼ਨੀਤ ਕੌਰ (20) ਵਜੋਂ ਹੋਈ ਹੈ। ਮ੍ਰਿਤਕ ਲੜਕੀ ਸਿਰਫ ਇਕ ਮਹੀਨਾ ਪਹਿਲਾ ਹੀ ਕੈਨੇਡਾ ਗਈ ਸੀ। ਕੈਨੇਡਾ ਜਾ ਕੇ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਈ। ਹਾਲਾਤਾਂ ਨਾਲ ਲੜਨ ਜਾਂ ਕਿਸੇ ਨਾਲ ਦਿਲ ਦੀ ਗੱਲ ਕਰਨ ਬਜਾਏ ਖੁਸ਼ਨੀਤ ਨੇ ਮੌਤ ਨੂੰ ਗਲੇ ਲਗਾ ਲਿਆ।
ਪੜ੍ਹੋ ਇਹ ਵੀ :ਲੁਧਿਆਣਾ ਦੀ ਅਦਾਲਤ 'ਚ ਗੋਲੀਬਾਰੀ ਮਾਮਲੇ 'ਚ 8 ਲੋਕਾਂ 'ਤੇ FIR ਦਰਜ, 6 ਲੋਕ ਗ੍ਰਿਫਤਾਰ
ਖੁਸ਼ਨੀਤ ਕੌਰ ਬਰੈਂਪਟਨ 'ਚ ਰਹਿ ਰਹੀ ਸੀ। ਧੀ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ। ਦੱਸਣਯੋਗ ਹੈ ਕੀ ਹਰ ਹਫਤੇ ਕੈਨੇਡਾ ਤੋਂ ਵੱਡੀ ਗਿਣਤੀ 'ਚ ਨੌਜਵਾਨਾਂ ਦੇ ਵੱਖ-ਵੱਖ ਕਾਰਨਾਂ ਕਰਕੇ ਮਾਰੇ ਜਾਣ ਦੀਆਂ ਖਬਰਾਂ ਮਿਲਦੀਆਂ ਹਨ। ਕੈਨੇਡਾ 'ਚ ਜਿੱਥੇ ਨੌਜਵਾਨ ਚੰਗੇ ਭਵਿੱਖ ਲਈ ਜਾ ਰਹੇ ਹਨ ਤੇ ਉਥੇ ਹੀ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਆਪਣੇ-ਆਪ ਨੂੰ ਕੈਨੇਡਾ 'ਚ ਸਥਾਪਿਤ ਵੀ ਕੀਤਾ ਹੈ ਪਰ ਸੱਚ ਇਹ ਵੀ ਹੈ ਕਿ ਵੱਧ ਰਹੀ ਮਹਿੰਗਾਈ, ਮਹਿੰਗੇ ਕਿਰਾਏ, ਡਿਪ੍ਰੈਸ਼ਨ ਕਾਰਨ ਵੱਡੇ ਪੱਧਰ 'ਤੇ ਨੌਜਵਾਨ ਮੌਤ ਦੇ ਲੜ ਵੀ ਲੱਗ ਰਹੇ ਹਨ।