ਗ੍ਰੈਮੀ ਅਵਾਰਡ 2023 'ਚ ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਨੂੰ ਦਿੱਤੀ ਗਈ ਸ਼ਰਧਾਂਜਲੀ
Published : Feb 8, 2023, 11:58 am IST
Updated : Feb 8, 2023, 6:45 pm IST
SHARE ARTICLE
photo
photo

ਸਿੱਧੂ ਮੂਸੇਵਾਲਾ ਵੱਲੋਂ ਸੰਗੀਤ ਲਈ ਦਿੱਤੇ ਗਏ ਵੱਡਮੁੱਲੇ ਯੋਗਦਾਨ ਨੂੰ ਮਾਨਤਾ ਵੀ ਦਿੱਤੀ ਗਈ।

 

ਮੁਹਾਲੀ: ‘ਗ੍ਰੈਮੀ ਅਵਾਰਡਸ 2023' 'ਚ ਇੱਕ ਵਾਰ ਫਿਰ ਭਾਰਤ ਦਾ ਝੰਡਾ ਲਹਿਰਾਇਆ ਗਿਆ ਹੈ। ਜਿੱਥੇ ਇੱਕ ਪਾਸੇ ਮਸ਼ਹੂਰ ਭਾਰਤੀ ਸੰਗੀਤਕਾਰ ਰਿੱਕੀ ਕੇਜ ਨੇ ਆਪਣਾ ਤੀਜਾ ਗ੍ਰੈਮੀ ਅਵਾਰਡ 2023 ਜਿੱਤਿਆ, ਉੱਥੇ ਹੀ ਸ਼ੋਅ 'ਚ ਸਾਲ 2022 'ਚ ਦੁਨੀਆ ਨੂੰ ਅਲਵਿਦਾ ਕਹਿ ਜਾਣ ਵਾਲੇ ਗਾਇਕਾਂ ਤੇ ਸੰਗੀਤਕਾਰਾਂ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ ਗਈ।

ਅਵਾਰਡ ਸ਼ੋਅ 'ਚ ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਸਮੇਤ ਭਾਰਤ ਦੀ ਦਿੱਗਜ਼ ਗਾਇਕਾ ਲਤਾ ਮੰਗੇਸ਼ਕਰ, ਸੰਗੀਤਕਾਰ ਬੱਪੀ ਲਹਿਰੀ, ਮਸ਼ਹੂਰ ਪੰਜਾਬੀ ਗਾਇਕ ਬਲਵਿੰਦਰ ਸਫਰੀ ਨੂੰ ਵੀ ਯਾਦ ਕੀਤਾ ਗਿਆ। ਇਸ ਅਵਾਰਡ ਸ਼ੋਅ 'ਚ ਮਰਹੂਮ ਪੰਜਾਬੀ ਗਾਇਕਾਂ ਬਲਵਿੰਦਰ ਸਫਰੀ ਤੇ ਸਿੱਧੂ ਮੂਸੇਵਾਲਾ ਵੱਲੋਂ ਸੰਗੀਤ ਲਈ ਦਿੱਤੇ ਗਏ ਵੱਡਮੁੱਲੇ ਯੋਗਦਾਨ ਨੂੰ ਮਾਨਤਾ ਵੀ ਦਿੱਤੀ ਗਈ। 

ਦੱਸਣਯੋਗ ਹੈ ਕਿ ਇਸ ਸਾਲ ਭਾਰਤੀ ਸੰਗੀਤਕਾਰ ਰਿੱਕੀ ਕੇਜ ਨੇ ਆਪਣਾ ਤੀਜਾ ਗ੍ਰੈਮੀ ਅਵਾਰਡ ਜਿੱਤਿਆ ਹੈ। ਬੈਂਗਲੁਰੂ ਦੇ ਸੰਗੀਤਕਾਰ ਰਿੱਕੀ ਨੂੰ ਉਸ ਦੀ ਐਲਬਮ 'ਡਿਵਾਈਨ ਟਾਈਡਜ਼' ਲਈ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਪੁਰਸਕਾਰ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਆਪਣੇ ਫੈਨਜ਼ ਨਾਲ ਸਾਂਝੀ ਕੀਤੀ। ਉਨ੍ਹਾਂ ਨੇ ਆਪਣੇ ਟਵੀਟ 'ਚ ਲਿਖਿਆ, ''ਮੈਂ ਹੁਣੇ ਹੀ ਆਪਣਾ ਤੀਜਾ ਗ੍ਰੈਮੀ ਪੁਰਸਕਾਰ ਜਿੱਤਿਆ ਹੈ। ਬਹੁਤ ਸ਼ੁਕਰਗੁਜ਼ਾਰ। ਮੈਂ ਇਹ ਪੁਰਸਕਾਰ ਭਾਰਤ ਨੂੰ ਸਮਰਪਿਤ ਕਰਦਾ ਹਾਂ।''

ਪੜ੍ਹੋ ਇਹ ਖ਼ਬਰ- ਜੋਧਪੁਰ ’ਚ 500 ਸਾਲ ਪੁਰਾਣੇ ਕਿਲ੍ਹੇ 'ਚ ਹੋਵੇਗਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਧੀ ਸ਼ੈਨੇਲ ਇਰਾਨੀ ਦਾ ਵਿਆਹ  

ਤੀਜਾ ਗ੍ਰੈਮੀ ਅਵਾਰਡ ਜਿੱਤਣ ਤੋਂ ਬਾਅਦ ਰਿੱਕੀ ਕੇਜ ਨੇ 3 ਵਾਰ ਗ੍ਰੈਮੀ ਐਵਾਰਡ ਜਿੱਤਣ ਵਾਲੇ ਇਕਲੌਤੇ ਭਾਰਤੀ ਬਣ ਕੇ ਇਤਿਹਾਸ ਰਚਿਆ ਹੈ। ਪਹਿਲੀ ਵਾਰ ਗ੍ਰੈਮੀ ਅਵਾਰਡ 'ਚ ਕਿਸੇ ਪੰਜਾਬੀ ਕਲਾਕਾਰ ਦੇ ਸੰਗੀਤ ਨੂੰ ਮਾਨਤਾ ਮਿਲਣਾ ਪੰਜਾਬੀਆਂ ਲਈ ਮਾਣ ਦੀ ਗੱਲ ਹੈ। ਸਿੱਧੂ ਮੂਸੇਵਾਲਾ ਨੇ ਨਾਂ ਮਹਿਜ਼ ਆਪਣੇ ਜਿਊਂਦੇ ਜੀ ਸਗੋਂ ਆਪਣੀ ਮੌਤ ਤੋਂ ਬਾਅਦ ਆਪਣੇ ਗੀਤਾਂ ਰਾਹੀਂ ਕਈ ਰਿਕਾਰਡਸ ਬਣਾਏ ਹਨ।
 

SHARE ARTICLE

ਏਜੰਸੀ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement