
69 ਸਾਲ ਦੇ ਸਨ ਓਲੀਵਿਅਰ ਦਸਾਲਟ
ਫਰਾਂਸ : ਫਰਾਂਸ ਦੇ ਅਰਬਪਤੀ ਅਤੇ ਸੰਸਦ ਮੈਂਬਰ ਰਾਜਨੇਤਾਓਲੀਵਿਅਰ ਦਸਾਲਟ ਦੀ ਹੈਲੀਕਾਪਟਰ ਦੇ ਹਾਦਸੇ ਵਿਚ ਮੌਤ ਹੋ ਗਈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਟਵਿੱਟਰ 'ਤੇ ਇਹ ਜਾਣਕਾਰੀ ਦਿੱਤੀ ਹੈ।
Olivier Dassault
ਰਾਸ਼ਟਰਪਤੀ ਨੇ ਕਿਹਾ ਕਿ ਓਲੀਵਿਅਰ ਦਸਾਲਟ ਨੇ ਉਦਯੋਗ, ਸੰਸਦ ਮੈਂਬਰਾਂ, ਸਥਾਨਕ ਚੁਣੇ ਹੋਏ ਅਧਿਕਾਰੀਆਂ, ਹਵਾਈ ਸੈਨਾ ਵਿੱਚ ਇੱਕ ਕਮਾਂਡਰ ਵਜੋਂ ਦੇਸ਼ ਦੀ ਸੇਵਾ ਕੀਤੀ। ਉਸਦਾ ਅਚਾਨਕ ਦਿਹਾਂਤ ਇੱਕ ਵੱਡਾ ਘਾਟਾ ਹੈ। ਦਸਾਲਟ 69 ਸਾਲਾਂ ਦੇ ਸਨ।
Olivier Dassault aimait la France. Capitaine d’industrie, député, élu local, commandant de réserve dans l’armée de l’air : sa vie durant, il ne cessa de servir notre pays, d’en valoriser les atouts. Son décès brutal est une grande perte. Pensées à sa famille et à ses proches.
— Emmanuel Macron (@EmmanuelMacron) March 7, 2021
ਓਲੀਵਿਅਰ ਦਸਾਲਟ ਇਕ ਫ੍ਰੈਂਚ ਉਦਯੋਗਪਤੀ ਅਤੇ ਅਰਬ ਦੀ ਦੌਲਤ ਦਾ ਮਾਲਕ ਸੇਰਜ ਦਸਾਲਟ ਦਾ ਵੱਡਾ ਪੁੱਤਰ ਸੀ। ਦੱਸ ਦੇਈਏ ਕਿ ਉਨ੍ਹਾਂ ਦੀ ਕੰਪਨੀ ਰਾਫੇਲ ਲੜਾਕੂ ਜਹਾਜ਼ ਵੀ ਬਣਾਉਂਦੀ ਹੈ, ਜਿਸ ਨੂੰ ਹਾਲ ਹੀ ਵਿਚ ਭਾਰਤੀ ਸੈਨਾ ਵਿਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ, ਰਾਜਨੀਤਿਕ ਕਾਰਨਾਂ ਅਤੇ ਹਿੱਤਾਂ ਦੇ ਟਕਰਾਅ ਤੋਂ ਬਚਣ ਲਈ ਉਸਨੇ ਆਪਣਾ ਨਾਮ ਦਸਾਲਟ ਬੋਰਡ ਤੋਂ ਵਾਪਸ ਲੈ ਲਿਆ।