
ਰੂਸ ਦੇ ਸੁਰੱਖਿਅਤ ਸੰਚਾਰ ਸਾਧਨ ਹੁਣ ਯੂਕਰੇਨ ਦੇ ਅੰਦਰ ਕੰਮ ਨਹੀਂ ਕਰ ਰਹੇ - ਯੂਕਰੇਨ ਡਿਫੈਂਸ ਮੰਤਰਾਲਾ
ਕੀਵ : ਯੂਕਰੇਨ ਅਤੇ ਰੂਸ ਵਿਚਾਲੇ ਜੰਗ ਲਗਾਤਾਰ ਹੋ ਰਹੀ ਹੈ। ਅਜਿਹੇ 'ਚ ਹੁਣ ਜਾਣਕਾਰੀ ਮਿਲੀ ਹੈ ਕਿ ਯੂਕਰੇਨ ਨੇ ਖਾਰਕੀਵ 'ਚ ਰੂਸੀ ਮੇਜਰ ਜਨਰਲ ਵਿਟਾਲੀ ਗੇਰਾਸਿਮੋਵ ਦੀ ਮੌਤ ਹੋ ਗਈ ਹੈ। ਕੀਵ ਇੰਡੀਪੈਂਡੈਂਟ ਨੇ ਯੂਕਰੇਨ ਦੇ ਰੱਖਿਆ ਮੰਤਰਾਲੇ ਦੇ ਮੁੱਖ ਖੁਫੀਆ ਡਾਇਰੈਕਟੋਰੇਟ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।
Russia Ukraine War Update
ਦੱਸ ਦੇਈਏ ਕਿ ਮੇਜਰ ਜਨਰਲ ਵਿਟਾਲੀ ਦੂਜਾ ਵੱਡਾ ਫ਼ੌਜੀ ਅਫ਼ਸਰ ਸੀ ਜਿਸ ਦੀ ਇਸ ਜੰਗ ਵਿਚ ਮੌਤ ਹੋਈ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਇੱਕ ਮੇਜਰ ਜਨਰਲ ਰੈਂਕ ਦੇ ਰੂਸੀ ਅਧਿਕਾਰੀ ਦੀ ਮੌਤ ਦੀ ਖ਼ਬਰ ਮਿਲੀ ਸੀ। ਕੀਵ ਇੰਡੀਪੈਂਡੈਂਟ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਯੂਕਰੇਨ ਦੇ ਰੱਖਿਆ ਮੰਤਰਾਲੇ ਦੇ ਮੁੱਖ ਖੁਫੀਆ ਵਿਭਾਗ ਨੇ ਕਿਹਾ ਕਿ ਯੂਕਰੇਨ ਨੇ ਖਾਰਕੀਵ ਦੇ ਕੋਲ ਰੂਸੀ ਮੇਜਰ ਜਨਰਲ ਵਿਟਾਲੀ ਗੇਰਾਸਿਮੋਵ ਨੂੰ ਮਾਰ ਦਿੱਤਾ ਹੈ।
ukraine crisis
ਗੇਰਾਸਿਮੋਵ ਇੱਕ ਸੀਨੀਅਰ ਫ਼ੌਜੀ ਅਧਿਕਾਰੀ ਸੀ ਜਿਸਨੇ ਦੂਜੇ ਚੇਚਨ ਯੁੱਧ ਵਿੱਚ ਹਿੱਸਾ ਲਿਆ ਸੀ ਅਤੇ ਉਸਨੂੰ "ਕ੍ਰੀਮੀਆ ਦੇ ਕਬਜ਼ੇ" ਲਈ ਇੱਕ ਤਮਗ਼ਾ ਦਿੱਤਾ ਗਿਆ ਸੀ। ਦੱਸ ਦੇਈਏ ਕਿ ਵਿਟਾਲੀ ਰੂਸ ਦੀ 41st ਆਰਮੀ ਸਟਾਫ਼ ਦੇ ਚੀਫ਼ ਮੇਜਰ ਜਨਰਲ ਸਨ। ਮੰਤਰਾਲੇ ਵਲੋਂ ਇਹ ਵੀ ਜਾਣਕਾਰੀ ਪ੍ਰਸਾਰਿਤ ਕੀਤੀ ਗਈ ਹੈ ਜੋ ਦੋ ਰੂਸੀ ਐਫਐਸਬੀ ਅਫਸਰਾਂ ਵਿਚਕਾਰ ਇਸ ਮੌਤ ਬਾਰੇ ਕੀਤੀ ਚਰਚਾ ਦਾ ਦਾਅਵਾ ਕਰ ਰਹੀ ਹੈ।
Major General Vitaly Gerasimov
ਇਸ ਅਨੁਸਾਰ ਦੋਵੇਂ ਅਧਿਕਾਰੀ ਇਹ ਸ਼ਿਕਾਇਤ ਕਰਦੇ ਸਨ ਕਿ ਉਨ੍ਹਾਂ ਦੇ ਸੁਰੱਖਿਅਤ ਸੰਚਾਰ ਸਾਧਨ ਹੁਣ ਯੂਕਰੇਨ ਦੇ ਅੰਦਰ ਕੰਮ ਨਹੀਂ ਕਰ ਰਹੇ ਹਨ। ਜੇਕਰ ਇਸ ਮੌਤ ਦੀ ਪੁਸ਼ਟੀ ਹੁੰਦੀ ਹੈ ਤਾਂ ਇਹ ਰੂਸ ਲਈ ਬਹੁਤ ਮੰਦਭਾਗੀ ਖ਼ਬਰ ਹੋਵੇਗੀ ਕਿਉਂਕਿ ਰੂਸ ਨੇ ਮਹਿਜ਼ ਇੱਕ ਹਫਤੇ ਵਿਚ ਆਪਣੇ ਛੋਟੀ ਦੇ ਦੋ ਫ਼ੌਜ ਅਧਿਕਾਰੀਆਂ ਨੂੰ ਗਵਾ ਲਿਆ ਹੈ ਜੋ ਰਾਸ਼ਟਰਪਤੀ ਪੁਤਿਨ ਸਮੇਤ ਰੂਸ ਲਈ ਵੱਡਾ ਝਟਕਾ ਸਾਬਤ ਹੋਵੇਗੀ।