
ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਦਿੱਲੀ 'ਚ ਕੀਤੀ ਗੱਲਬਾਤ
ਦੁਵੱਲੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣ ਦੀਆਂ ਕੋਸ਼ਿਸ਼ਾਂ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਨੇਪਾਲੀ ਹਮਰੁਤਬਾ ਕੇ.ਪੀ. ਸ਼ਰਮਾ ਓਲੀ ਨੇ ਅੱਜ ਵਿਆਪਕ ਗੱਲਬਾਤ ਕੀਤੀ। ਦੋਹਾਂ ਨੇ ਰਖਿਆ, ਸੁਰੱਖਿਆ, ਵਪਾਰ ਅਤੇ ਖੇਤੀ ਵਰਗੇ ਮੁੱਦਿਆਂ 'ਚ ਦੁਵੱਲੇ ਰਿਸ਼ਤੇ ਮਜ਼ਬੂਤ ਬਣਾਉਣ 'ਤੇ ਸਹਿਮਤੀ ਪ੍ਰਗਟਾਈ।
ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਚਹੁੰਮੁਖੀ ਵਿਕਾਸ ਦੀ ਨੇਪਾਲ ਦੀ ਇੱਛਾ ਲਈ ਭਾਰਤ ਹਮੇਸ਼ਾ ਉਸ ਨਾਲ ਖੜਿਆ ਰਹੇਗਾ। ਉਨ੍ਹਾਂ ਕਿਹਾ ਕਿ ਗੁਆਂਢੀਆਂ ਵਿਚਕਾਰ ਮਜ਼ਬੂਤ ਸਹਿਯੋਗ ਨਾਲ ਨੇਪਾਲ 'ਚ ਲੋਕਤੰਤਰ ਮਜ਼ਬੂਤ ਹੋਵੇਗਾ।ਦੂਜੇ ਪਾਸੇ ਚੀਨ ਨਾਲ ਕਰੀਬੀ ਰਿਸ਼ਤਿਆਂ ਦੀ ਚਾਹਤ ਰੱਖਣ ਵਾਲੇ ਨੇਤਾ ਮੰਨੇ ਜਾਣ ਵਾਲੇ ਓਲੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੋਹਾਂ ਦੇਸ਼ਾਂ (ਭਾਰਤ ਅਤੇ ਨੇਪਾਲ) ਵਿਚਕਾਰ 'ਵਿਸ਼ਵਾਸ ਆਧਾਰਤ' ਰਿਸ਼ਤਿਆਂ ਦੀ ਮਜ਼ਬੂਤ ਇਮਾਰਤ ਦੀ ਉਸਾਰੀ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ, ''ਮੈਂ 21ਵੀਂ ਸਦੀ ਦੀਆਂ ਹਕੀਕਤਾਂ ਅਨੁਸਾਰ ਅਪਣੇ ਰਿਸ਼ਤਿਆਂ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਣ ਦੇ ਉਦੇਸ਼ ਨਾਲ ਭਾਰਤ ਆਇਆ ਹਾਂ।''
Narendra Modi
ਚੀਨ ਹਮਾਇਤੀ ਰੁਖ ਲਈ ਪਛਾਣੇ ਜਾਣ ਵਾਲੇ 65 ਸਾਲਾਂ ਦੇ ਓਲੀ ਨੇ ਦੂਜੀ ਵਾਰੀ ਫ਼ਰਵਰੀ 'ਚ ਨੇਪਾਲ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ। ਇਸ ਤੋਂ ਪਹਿਲਾਂ ਉਹ 2015 ਤੋਂ 2016 ਤਕ ਨੇਪਾਲ ਦੇ ਪ੍ਰਧਾਨ ਮੰਤਰੀ ਰਹੇ ਸਨ। ਇਸ ਸਮੇਂ ਦੌਰਾਨ ਭਾਰਤ ਨਾਲ ਨੇਪਾਲ ਦੇ ਰਿਸ਼ਤੇ ਤਣਾਅ ਭਰੇ ਰਹੇ ਸਨ। ਓਲੀ ਨੇ ਮੋਦੀ ਨੂੰ ਨੇਪਾਲ ਯਾਤਰਾ ਦਾ ਸੱਦਾ ਵੀ ਦਿਤਾ।ਮੋਦੀ ਨੇ ਕਿਹਾ ਕਿ ਭਾਰਤ, ਨੇਪਾਲ ਦੀ ਮਦਦ ਜਾਰੀ ਰੱਖੇਗਾ ਅਤੇ ਦੋਵੇਂ ਧਿਰਾਂ ਸੰਪਰਕ ਪ੍ਰਾਜੈਕਟਾਂ ਨੂੰ ਤੇਜ਼ ਕਰਨ 'ਤੇ ਸਹਿਮਤ ਹੋਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਾਠਮੰਡੂ ਨੂੰ ਭਾਰਤ ਨਾਲ ਜੋੜਨ ਲਈ ਦੋਵੇਂ ਦੇਸ਼ ਇਕ ਨਵੀਂ ਰੇਲ ਲਾਈਨ ਵਿਛਾਉਣ 'ਤੇ ਵੀ ਸਹਿਮਤ ਹੋਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇਂ ਦੇਸ਼ ਰਖਿਆ ਅਤੇ ਸੁਰੱਖਿਆ ਰਿਸ਼ਤਿਆਂ ਨੂੰ ਮਜ਼ਬੂਤ ਕਰਨਗੇ।ਉਨ੍ਹਾਂ ਕਿਹਾ ਕਿ ਨੇਪਾਲ ਨੂੰ ਜਲਮਾਰਗ ਨਾਲ ਜੋੜਨ 'ਚ ਵੀ ਭਾਰਤ ਉਸ ਦੀ ਮਦਦ ਕਰੇਗਾ ਅਤੇ ਦੋਵੇਂ ਦੇਸ਼ ਖੇਤੀ ਖੇਤਰ 'ਚ ਵੀ ਰਿਸ਼ਤਿਆਂ ਨੂੰ ਮਜ਼ਬੂਤ ਕਰਨਗੇ। ਦੋਵੇਂ ਪ੍ਰਧਾਨ ਮੰਤਰੀ ਆਪੋ-ਅਪਣੇ ਦੇਸ਼ਾਂ ਦੇ ਕਿਸਾਨਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਖੇਤੀ ਖੇਤਰ 'ਚ ਦੁਵੱਲੇ