
Pakistan News : 7-8 ਮਈ -ਭਾਰਤ ਨੇ ਕਈ ਥਾਵਾਂ 'ਤੇ ਕਈ ਡਰੋਨ ਭੇਜ ਕੇ ਦੁਬਾਰਾ ਜੰਗਬੰਦੀ ਦੀ ਉਲੰਘਣਾ ਕੀਤੀ
Pakistan News in Punjabi : ਆਪ੍ਰੇਸ਼ਨ ਸੰਧੂਰ ਤੋਂ ਬਾਅਦ ਪਾਕਿਸਤਾਨ ਵਲੋਂ ਤਰ੍ਹਾਂ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ, ਕਦੇ ਪੁਰਾਣੇ ਹਵਾਈ ਹਾਦਾਸਿਆਂ ਨੂੰ ਆਪਣੇ ਵਲੋਂ ਸੁੱਟੇ ਭਾਰਤੀ ਜਹਾਜ਼ ਦੱਸ ਕੇ ਆਪਣੀ ਜਨਤਾ ਨੂੰ ਗੁੰਮਰਾਹ ਕਰ ਰਿਹਾ ਹੈ। ਕਦੇ ਕਹਿੰਦਾ ਹੈ ਕਿ ਭਾਰਤ ਨੇ ਆਮ ਲੋਕਾਂ ’ਤੇ ਹਮਲੇ ਕੀਤੇ ਹਨ। ਹੁਣ ਨਵੀਂ ਖਬਰ ਆ ਰਹੀ ਹੈ ਜਿਸ ਵਿਚ ਪਾਕਿਸਤਾਨ ਦੇ ਡੀਜੀ ਜਰਨਲ ਅਹਿਮਦ ਸਰੀਫ਼ ਦਾਅਵਾ ਕਰਦੇ ਨਜ਼ਰ ਆ ਰਹੇ ਹਨ ਕਿ ਭਾਰਤ ਨੇ ਪਾਕਿਸਤਾਨ ’ਤੇ ਕਈ ਡਰੋਨਾਂ ਨਾਲ ਹਮਲਾ ਕੀਤਾ ਹੈ। ਉਹ ਇਹ ਵੀ ਕਹਿੰਦਾ ਸੁਣਾਈ ਦਿੰਦਾ ਹੈ ਕਿ ਪਾਕਿਸਤਾਨ ਨੇ ਭਾਰਤੀ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ।
ਡੀਜੀ ਆਈਐਸਪੀਆਰ ਪ੍ਰੈਸ ਕਾਨਫ਼ਰੰਸ ਕਰਦਿਆ ਕਿਹਾ ਹੈ ਕਿ ਭਾਰਤ ਨੇ ਮੁੜ ਪਾਕਿਸਤਾਨ ’ਤੇ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ 7-8 ਮਈ ਨੂੰ ਭਾਰਤ ਨੇ ਕਈ ਥਾਵਾਂ 'ਤੇ ਕਈ ਡਰੋਨ ਭੇਜ ਕੇ ਦੁਬਾਰਾ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਹੁਣ ਤੱਕ, ਪਾਕਿਸਤਾਨ ਨੇ 12 ਡਰੋਨ ਢੇਰ ਕਰ ਦਿੱਤੇ, ਕਈ ਥਾਵਾਂ 'ਤੇ ਮਲਬਾ ਇਕੱਠਾ ਕੀਤਾ ਜਾ ਰਿਹਾ ਹੈ। ਲਾਹੌਰ, ਗੁਜਰਾਂਵਾਲਾ, ਚੱਕਵਾਲ, ਰਾਵਲਪਿੰਡੀ, ਅਟਕ, ਬਹਾਵਲਪੁਰ, ਮਿਆਨੋ, ਛੋੜ, ਕਰਾਚੀ ਆਦਿ ਸ਼ਾਮਲ ਹਨ। ਲਾਹੌਰ ਵਿੱਚ 1 ਡਰੋਨ ਪਹੁੰਚਿਆ ਹੈ। ਜਿਸ ਦੇ ਡਿੱਗਣ ਕਾਰਨ ਲਾਹੌਰ ਦੇ ਨੇੜੇ 4 ਸੈਨਿਕ ਜ਼ਖ਼ਮੀ ਹੋ ਗਏ ਅਤੇ ਉਪਕਰਣਾਂ ਨੂੰ ਮਾਮੂਲੀ ਨੁਕਸਾਨ ਹੋਇਆ ਹੈ। ਉਸ ਨੇ ਕਿਹਾ ਕਿ ਸਿੰਧ ਦੇ ਮਿਆਨੋ ਵਿੱਚ 1 ਨਾਗਰਿਕ ਦੀ ਮੌਤ ਹੋ ਗਈ ਅਤੇ1 ਵਿਅਕਤੀ ਜ਼ਖਮੀ ਹੋਇਆ ਹੈ।
ਸਰੀਫ਼ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ ਵਲੋਂ ਹੁਣ ਤੱਕ ਭਾਰਤ ਦੇ 5 ਜਹਾਜ਼ ਅਤੇ ਕਈ ਡਰੋਨ ਢੇਰ ਕੀਤੇ ਗਏ, ਕੰਟਰੋਲ ਰੇਖਾ ਦੇ ਨੇੜੇ ਕਈ ਜਾਨੀ ਨੁਕਸਾਨ ਨਹੀਂ ਹੈ। ਪਾਕਿਸਤਾਨੀ ਹਥਿਆਰਬੰਦ ਸੈਨਾਵਾਂ ਪੂਰੀ ਤਰ੍ਹਾਂ ਚੌਕਸ ਰਹੀਆਂ ਹਨ।
ਭਾਵੇਂ ਪਾਕਿਸਤਾਨ ਵੱਡੇ ਵੱਡੇ ਦਾਅਵੇ ਕਰ ਰਿਹਾ ਹੈ ਪਰ ਇਸ ਸਬੰਧੀ ਭਾਰਤੀ ਫ਼ੌਜ ਵਲੋਂ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ ।
(For more news apart from India attacked Pakistan, Pakistan's DG General Ahmed Sharif claimed News in Punjabi, stay tuned to Rozana Spokesman)