
America News : ਇਕ ਵਿਦਿਆਰਥੀ ਦੀ ਮੌਤ, ਦੋ ਜ਼ਖ਼ਮੀ
Knife attack outside school in America Latest News in Punjabi : ਕੈਲੀਫੋਰਨੀਆ : ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਵਿਚ ਇਕ ਸਕੂਲ ਦੇ ਬਾਹਰ ਚਾਕੂ ਨਾਲ ਹਮਲੇ ਦੀ ਵਾਰਦਾਤ ਵਿਚ ਇਕ ਵਿਦਿਆਰਥੀ ਦੀ ਮੌਤ ਹੋ ਗਈ ਤੇ ਦੋ ਜ਼ਖ਼ਮੀ ਹੋ ਗਏ ਹਨ। ਸ਼ਹਿਰ ਦੀ ਪੁਲਿਸ ਬੁਲਾਰਾ ਨੈਟਲੀ ਗਾਰਸੀਆ ਦੇ ਅਨੁਸਾਰ, ਇਸ ਘਟਨਾ ਵਿਚ ਸਾਂਤਾ ਅਨਾ ਹਾਈ ਸਕੂਲ ਦੇ ਤਿੰਨ ਵਿਦਿਆਰਥੀ ਜ਼ਖ਼ਮੀ ਹੋਏ ਹਨ। ਵਿਦਿਆਰਥੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ ਜਦਕਿ ਬਾਕੀ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜ਼ਿਲ੍ਹਾ ਬੁਲਾਰੇ ਫਰਮਿਨ ਲਿਟਲ ਨੇ ਕਿਹਾ ਕਿ ਇਹ ਘਟਨਾ ਬੁਧਵਾਰ ਦੁਪਹਿਰ ਨੂੰ ਉਸ ਸਮੇਂ ਵਾਪਰੀ ਜਦੋਂ ਵਿਦਿਆਰਥੀ ਸਕੂਲ ਤੋਂ ਘਰ ਵਾਪਸ ਆ ਰਿਹਾ ਸੀ। ਇਸ ਹਮਲੇ ਵਿਚ ਸਕੂਲੀ ਵਿਦਿਆਰਥੀ ਅਤੇ ਬਾਹਰੀ ਲੋਕ ਵੀ ਸ਼ਾਮਲ ਸਨ। ਗਾਰਸੀਆ ਨੇ ਕਿਹਾ ਕਿ ਪੁਲਿਸ ਸਕੂਲ ਅਤੇ ਹਮਲੇ ਨਾਲ ਜੁੜੇ ਘੱਟੋ-ਘੱਟ ਦੋ ਸ਼ੱਕੀਆਂ ਦੀ ਭਾਲ ਕਰ ਰਹੀ ਹੈ। ਘਟਨਾ ਦਾ ਉਦੇਸ਼ ਅਜੇ ਸਪੱਸ਼ਟ ਨਹੀਂ ਹੈ। ਜ਼ਖ਼ਮੀਆਂ ਦੀ ਉਮਰ ਅਤੇ ਹੋਰ ਜਾਣਕਾਰੀ ਅਜੇ ਜਨਤਕ ਨਹੀਂ ਕੀਤੀ ਗਈ ਹੈ।
ਸਕੂਲ ਪ੍ਰਸ਼ਾਸਨ ਨੇ ਸਕੂਲ ਤੋਂ ਬਾਅਦ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿਤੇ ਹਨ ਅਤੇ ਵੀਰਵਾਰ ਨੂੰ ਵਿਦਿਆਰਥੀਆਂ ਲਈ ਖੇਡ ਗਤੀਵਿਧੀਆਂ ਅਤੇ ਸੰਕਟ ਸਲਾਹਕਾਰ ਉਪਲਬਧ ਕਰਵਾਏ ਜਾਣਗੇ। ਸਾਂਤਾ ਆਨਾ ਸ਼ਹਿਰ ਲਗਭਗ ਤਿੰਨ ਲੱਖ ਦੀ ਆਬਾਦੀ ਵਾਲਾ ਇਲਾਕਾ ਹੈ, ਜੋ ਲਾਸ ਏਂਜਲਸ ਤੋਂ ਲਗਭਗ 50 ਕਿਲੋਮੀਟਰ ਦੂਰ ਦੱਖਣ-ਪੂਰਬ ਵਿਚ ਸਥਿਤ ਹੈ।