
ਪਾਕਿਸਤਾਨ ਦੇ ਨਾਪਾਕ ਇਰਾਦੇ ਹੋਏ ਬੇਨਕਾਬ
Pakistani army officers attend last rites of terrorists : ਭਾਰਤ ਦੇ ਆਪਰੇਸ਼ਨ ਸੰਧੂਰ ਨੇ ਪਾਕਿਸਤਾਨ ਦੇ ਸਾਹ ਸੁਕਾ ਦਿਤੇ ਹਨ। ਰਾਤ ਦੇ ਹਨੇਰੇ ’ਚ ਜਦੋਂ ਭਾਰਤ ਨੇ ਪਾਕਿਸਤਾਨ ’ਤੇ ਮਿਜ਼ਾਇਲ ਹਮਲਾ ਕੀਤਾ ਤਾਂ ਇਸ ’ਚ ਭਾਰਤੀ ਫ਼ੌਜ ਦੇ ਨਿਸ਼ਾਨੇ ’ਤੇ ਇਕ ਮਸਜਿਦ ਵੀ ਆ ਗਈ। ਇਸ ਮਸਜਿਦ ਦੇ ਇਕ ਕਮਰੇ ’ਚ ਤਿੰਨ ਸ਼ਖ਼ਸ ਸੌਂ ਰਹੇ ਸੀ। ਇਨ੍ਹਾਂ ਤਿੰਨਾਂ ਦੀ ਮੌਕੇ ’ਤੇ ਮੌਤ ਹੋ ਗਈ। ਜਿਨ੍ਹਾਂ ਦੇ ਅੰਤਿਮ ਸਸਕਾਰ ’ਤੇ ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਜੇਯੂਡੀ ਯਾਨਿ ਜਮਾਤ ਉਦ ਦਾਵਾ ਦੇ ਅਤਿਵਾਦੀ ਤੇ ਪਾਕਿਸਤਾਨੀ ਫੌਜ ਦੇ ਅਧਿਕਾਰੀ ਸ਼ਾਮਲ ਹੋਏ।
ਦਸਿਆ ਜਾਂਦਾ ਹੈ ਕਿ ਇਹ ਤਿੰਨੇ ਸ਼ਖ਼ਸ ਜਮਾਤ ਉਦ ਦਵਾ ਦੇ ਅਤਿਵਾਦੀ ਸਨ। ਇਥੇ ਇਹ ਵੀ ਦਸਣਯੋਗ ਹੈ ਕਿ ਜਿਸ ਮਸਜਿਦ ’ਤੇ ਭਾਰਤੀ ਫ਼ੌਜ ਨੇ ਹਮਲਾ ਕੀਤਾ, ਉਹ ਲਾਹੌਰ ਤੋਂ ਕਰੀਬ 40 ਕਿਲੋਮੀਟਰ ਦੂਰ ਸਥਿਤ ਹੈ। ਦਸ ਦਈਏ ਕਿ ਮ੍ਰਿਤਕਾਂ ਦਾ ਅੰਤਿਮ ਸਸਕਾਰ ਭਾਰੀ ਸੁਰੱਖਿਆ ਦੇ ਵਿਚਾਲੇ ਕੀਤਾ ਗਿਆ, ਜਿਸ ਵਿਚ ਜ਼ਿਲ੍ਹੇ ਦੇ ਉੱਚ ਅਧਿਕਾਰੀ ਵੀ ਸ਼ਾਮਲ ਹੋਏ।
ਦੂਜੇ ਪਾਸੇ, ਪਾਕਿਸਤਾਨ ਨੇ ਹਾਲੇ ਵੀ ਇਸ ਹਮਲੇ ਤੋਂ ਬਾਅਦ ਸਬਕ ਨਹੀਂ ਸਿੱਖਿਆ ਹੈੈ। ਪਾਕਿਸਤਾਨ ਮਰਕਾਜ਼ੀ ਮੁਸਲਿਮ ਲੀਗ ਦੇ ਬੁਲਾਰੇ ਤਾਬਿਸ਼ ਕਯੂਮ ਨੇ ਕਿਹਾ ਕਿ ਭਾਰਤ ਨੇ ਸਾਡੇ ’ਤੇ ਰਾਤ ਨੂੰ ਹਮਲਾ ਕੀਤਾ ਹੈ, ਪਰ ਅਸੀਂ ਦਿਨ ਦਿਹਾੜੇ ਬਦਲਾ ਲਵਾਂਗੇ।
(For more news apart from 'Pakistani army officers attend last rites of terrorists ' , stay tuned to Rozana Spokesman)