Paris News : ਕੋਕੋ ਗਾਫ਼ ਨੇ ਪਹਿਲੀ ਵਾਰ ਜਿੱਤਿਆ ਫ਼ਰੈਂਚ ਓਪਨ ਦਾ ਖ਼ਿਤਾਬ

By : BALJINDERK

Published : Jun 8, 2025, 2:30 pm IST
Updated : Jun 8, 2025, 2:30 pm IST
SHARE ARTICLE
Coco Gauff wins French Open
Coco Gauff wins French Open

Paris News : ਦੁਨੀਆ ਦੀ ਨੰਬਰ ਇੱਕ ਖਿਡਾਰਨ ਏਰੀਨਾ ਸਬਾਲੇਂਕਾ ਨੂੰ ਹਰਾਇਆ, ਅਮਰੀਕੀ ਓਪਨ ਵੀ ਜਿੱਤ ਚੁੱਕੀ ਕੋਕੋ ਗਾਫ਼

Paris News in Punjabi : ਅਮਰੀਕਾ ਦੀ ਕੋਕੋ ਗਾਫ਼ ਨੇ ਇਕ ਸੈੱਟ ਨਾਲ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਚੋਟੀ ਦੀ ਰੈਂਕਿੰਗ ਵਾਲੀ ਏਰੀਨਾ ਸਬਾਲੇਂਕਾ ਨੂੰ 6-7, 6-2, 6-4 ਨਾਲ ਹਰਾ ਕੇ ਪਹਿਲੀ ਵਾਰ ਫ਼ਰੈਂਚ ਓਪਨ ਮਹਿਲਾ ਸਿੰਗਲਜ਼ ਦਾ ਖ਼ਿਤਾਬ ਜਿੱਤ ਲਿਆ। ਅਮਰੀਕਾ ਦੀ 21 ਸਾਲ ਦੀ ਦੂਜੀ ਰੈਂਕਿੰਗ ਵਾਲੀ ਗਾਫ਼ ਇਸ ਤੋਂ ਪਹਿਲਾਂ 2023 ਦਾ ਅਮਰੀਕੀ ਓਪਨ ਜਿੱਤ ਚੁੱਕੀ ਹੈ।

ਰੋਲਾਂ ਗੈਰਾਂ ’ਤੇ 2013 ਤੋਂ ਬਾਅਦ ਪਹਿਲੀ ਵਾਰ ਦੁਨੀਆਂ ਦੀਆਂ ਪਹਿਲੇ ਤੇ ਦੂਜੇ ਨੰਬਰ ਦੀਆਂ ਖਿਡਾਰਨਾਂ ਵਿਚਾਲੇ ਫ਼ਾਈਨਲ ਖੇਡਿਆ ਗਿਆ। ਪਿਛਲੇ 30 ਸਾਲਾਂ ਵਿਚ ਇਹ ਦੂਜੀ ਵਾਰ ਹੈ ਜਦੋਂ ਖ਼ਿਤਾਬੀ ਟੱਕਰ ਚੋਟੀ ਦੀਆਂ ਦੋ ਖਿਡਾਰਨਾਂ ਵਿਚਾਲੇ ਹੋਈ।

ਗਾਫ ਨੇ ਦੂਜੇ ਮੈਚ ਪੁਆਇੰਟ ’ਤੇ ਸਬਾਲੈਂਕ ਦੇ ਬੈਕਹੈਂਡ ਸ਼ਾਟ ਦੇ ਵਾਈਡ ਹੋਣ ਨਾਲ ਖ਼ਿਤਾਬ ਅਪਣੇ ਨਾਂ ਕੀਤਾ। ਉਹ ਜਿੱਤ ਦਰਜ ਕਰਨ ਤੋਂ ਬਾਅਦ ਕੋਰਟ ’ਤੇ ਲੰਮੀ ਪੈ ਗਈ ਤੇ ਅਪਣੇ ਚਿਹਰੇ ਨੂੰ ਦੋਵਾਂ ਹੱਥਾਂ ਨਾਲ ਢਕ ਲਿਆ। ਉਸ ਨੇ ਫਿਰ ਕੋਰਟ ’ਤੇ ਅਪਣਾ ਸਿਰ ਨਿਵਾਇਆਂ ਤੇ ਨੈੱਟ ’ਤੇ ਸਬਾਲੇਂਕਾ ਦਾ ਧਨਵਾਦ ਕਰਨ ਤੋਂ ਬਾਅਦ ਦਰਸ਼ਕ ਗੈਲਰੀ ਵਿਚ ਮੌਜੂਦ ਫ਼ਿਲਮ ਨਿਰਦੇਸ਼ਕ ਸਪਾਈਕ ਲੀ ਨੂੰ ਗਲੇ ਲਾਇਆ ਤੇ ਅਪਣੇ ਸਾਥੀਆਂ ਨਾਲ ਜਸ਼ਨ ਮਨਾਇਆ।

ਗਾਫ 18 ਸਾਲ ਦੀ ਉਮਰ ਵਿਚ 2022 ਫ਼ਰੈਂਚ ਓਪਨ ਫ਼ਾਈਨਲ ਹਾਰ ਗਈ ਸੀ ਪਰ ਉਸ ਨੇ 2023 ਅਮਰੀਕੀ ਓਪਨ ਦੇ ਫ਼ਾਈਨਲ ਵਿਚ ਸਬਾਲੇਂਕਾ ਨੂੰ ਹਰਾਇਆ ਸੀ। ਸਬਾਲੇਂਕਾ ਤਿੰਨ ਵਾਰ ਗ੍ਰੈਂਡ ਸਲੈਮ ਚੈਂਪੀਅਨ ਰਹੀ ਹੈ ਪਰ ਇਹ ਉਸ ਦਾ ਪਹਿਲਾ ਫ਼ਰੈਂਚ ਓਪਨ ਫ਼ਾਈਨਲ ਸੀ। ਸਬਾਲੇਂਕਾ ਨੇ ਪਿਛਲੇ ਮਹੀਨੇ ਕਲੇਅ ਕੋਰਟ ’ਤੇ ਹੀ ਖੇਡੇ ਗਏ ਮੈਡ੍ਰਿਡ ਓਪਨ ਦੇ ਫ਼ਾਈਨਲ ਵਿਚ ਗਾਫ਼ ਨੂੰ ਹਰਾਇਆ ਸੀ ਪਰ ਇਸ ਵਾਰ ਗਾਫ਼ ਬਿਹਤਰ ਤਿਆਰੀ ਨਾਲ ਉਤਰੀ ਸੀ। 

(For more news apart from  Coco Gauff wins French Open title first time News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement