Trump Musk Controversy: ਟਰੰਪ ਟੇਸਲਾ ਕਾਰ ਵੇਚ ਸਕਦੇ ਹਨ, ਤਿੰਨ ਮਹੀਨੇ ਪਹਿਲਾਂ ਖ਼ਰੀਦੀ ਸੀ ਕਾਰ
Published : Jun 8, 2025, 6:53 am IST
Updated : Jun 8, 2025, 7:53 am IST
SHARE ARTICLE
Trump may sell Tesla cars Trump Musk Controversy news
Trump may sell Tesla cars Trump Musk Controversy news

ਲੋੜ ਪੈਣ ’ਤੇ ਰੂਸ ਐਲੋਨ ਨੂੰ ਪਨਾਹ ਦੇਣ ਲਈ ਤਿਆਰ

Trump may sell Tesla cars Trump Musk Controversy news: ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਨੇ ਐਨ.ਵਾਈ.ਟੀ ਨੂੰ ਦਸਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਰਬਪਤੀ ਐਲੋਨ ਮਸਕ ਨਾਲ ਝਗੜੇ ਤੋਂ ਬਾਅਦ ਅਪਣੀ ਟੇਸਲਾ ਕਾਰ ਵੇਚਣ ਬਾਰੇ ਵਿਚਾਰ ਕਰ ਰਹੇ ਹਨ। ਇਹ ਉਹੀ ਟੇਸਲਾ ਕਾਰ ਹੈ ਜੋ ਟਰੰਪ ਨੇ 11 ਮਾਰਚ ਨੂੰ ਮਸਕ ਦਾ ਸਮਰਥਨ ਕਰਨ ਲਈ ਖ਼ਰੀਦੀ ਸੀ। ਉਸ ਸਮੇਂ ਪੂਰੀ ਦੁਨੀਆਂ ਵਿਚ ਟੇਸਲਾ ਦਾ ਬਾਈਕਾਟ ਕੀਤਾ ਜਾ ਰਿਹਾ ਸੀ ਪਰ ਟਰੰਪ ਇਹ ਦਿਖਾਉਣਾ ਚਾਹੁੰਦੇ ਸਨ ਕਿ ਉਹ ਮਸਕ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ।

ਕਾਰ ਖ਼ਰੀਦਣ ਤੋਂ ਬਾਅਦ, ਟਰੰਪ ਨੇ ਟੇਸਲਾ ਨੂੰ ਦੁਨੀਆਂ ਦੀਆਂ ਸਭ ਤੋਂ ਵਧੀਆ ਆਟੋਮੋਬਾਈਲ ਕੰਪਨੀਆਂ ਵਿਚੋਂ ਇਕ ਕਿਹਾ। ਇਸ ਦੌਰਾਨ, ਉਨ੍ਹਾਂ ਨੇ ਮਸਕ ਦੀ ਬਹੁਤ ਪ੍ਰਸ਼ੰਸਾ ਕੀਤੀ। ਹਾਲਾਂਕਿ ਹੁਣ ਸਥਿਤੀ ਪੂਰੀ ਤਰ੍ਹਾਂ ਬਦਲ ਗਈ ਹੈ। ਟਰੰਪ ਅਤੇ ਮਸਕ ਵਿਚਕਾਰ ਵਿਵਾਦ ’ਤੇ, ਇਕ ਰੂਸੀ ਸੰਸਦ ਮੈਂਬਰ ਨੇ ਮਸਕ ਨੂੰ ਰਾਜਨੀਤਕ ਸ਼ਰਨ ਦੇਣ ਦੀ ਗੱਲ ਕਹੀ ਹੈ। ਰੂਸੀ ਸੰਸਦ ਮੈਂਬਰ ਦਮਿਤਰੀ ਨੋਵੀਕੋਵ ਨੇ ਕਿਹਾ ਕਿ ਜੇਕਰ ਮਸਕ ਨੂੰ ਇਸ ਦੀ ਲੋੜ ਹੈ ਤਾਂ ਰੂਸ ਉਸ ਨੂੰ ਸ਼ਰਨ ਦੇ ਸਕਦਾ ਹੈ।

ਅਸੀਂ ਅਮਰੀਕੀ ਵਹਿਸਲਬਲੋਅਰ ਐਡਵਰਡ ਸਨੋਡੇਨ ਨੂੰ ਵੀ ਸ਼ਰਣ ਦਿਤੀ ਹੈ। ਹਾਲਾਂਕਿ ਮੈਨੂੰ ਲੱਗਦਾ ਹੈ ਕਿ ਮਸਕ ਦੀ ਅਪਣੀ ਰਾਜਨੀਤਕ ਪਛਾਣ ਅਤੇ ਸ਼ਕਤੀ ਹੈ, ਇਸ ਲਈ ਉਸ ਨੂੰ ਸ਼ਰਣ ਦੀ ਲੋੜ ਨਹੀਂ ਪਵੇਗੀ ਪਰ ਜੇਕਰ ਉਸ ਨੂੰ ਇਸ ਦੀ ਲੋੜ ਹੈ ਤਾਂ ਰੂਸ ਜ਼ਰੂਰ ਮਦਦ ਕਰੇਗਾ। (ਏਜੰਸੀ)

Tags: spokesmantv

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement