Texas city council elections: ਟੈਕਸਾਸ ਸਿਟੀ ਕੌਂਸਲ ਚੋਣਾਂ ’ਚ ਜਿੱਤੇ ਦੋ ਭਾਰਤੀ-ਅਮਰੀਕੀ ਉਮੀਦਵਾਰ

By : PARKASH

Published : Jun 8, 2025, 1:50 pm IST
Updated : Jun 8, 2025, 1:50 pm IST
SHARE ARTICLE
Two Indian-American candidates win in Texas city council elections
Two Indian-American candidates win in Texas city council elections

Texas city council elections: ਸੁੱਖ ਕੌਰ ਨੇ ਸੈਨ ਐਂਟੋਨੀਓ ਤੇ ਸੰਜੇ ਸਿੰਘਾਲ ਨੇ ਸ਼ੂਗਰ ਲੈਂਡ ਸਿਟੀ ਤੋਂ ਜਿੱਤੀ ਚੋਣ

 

Texas city council elections: ਅਮਰੀਕਾ ਵਿੱਚ ਟੈਕਸਾਸ ਸਿਟੀ ਕੌਂਸਲ ਚੋਣਾਂ ਵਿੱਚ ਦੋ ਭਾਰਤੀ-ਅਮਰੀਕੀ ਉਮੀਦਵਾਰਾਂ ਨੇ ਆਪਣੇ-ਆਪਣੇ ਸ਼ਹਿਰਾਂ ਵਿੱਚ ਜਿੱਤ ਪ੍ਰਾਪਤ ਕੀਤੀ। ਸੰਜੇ ਸਿੰਘਾਲ ਅਤੇ ਸੁੱਖ ਕੌਰ ਨੇ ਕ੍ਰਮਵਾਰ ਸ਼ੂਗਰ ਲੈਂਡ ਅਤੇ ਸੈਨ ਐਂਟੋਨੀਓ ਵਿੱਚ ਸਿਟੀ ਕੌਂਸਲ ਚੋਣਾਂ ਜਿੱਤੀਆਂ। ਚੋਣਾਂ ਦਾ ਸ਼ੁਰੂਆਤੀ ਪੜਾਅ 3 ਜੂਨ ਨੂੰ ਹੋਇਆ ਸੀ, ਜਿਸ ਤੋਂ ਬਾਅਦ ਆਖ਼ਰੀ ਦੋ ਉਮੀਦਵਾਰਾਂ ਵਿਚਕਾਰ ਚੋਣ ਮੁਕਾਬਲੇ ਲਈ ਵੋਟਿੰਗ ਸ਼ਨੀਵਾਰ ਨੂੰ ਹੋਈ। 

ਸਿੰਘਾਲ ਨੇ ਸ਼ੂਗਰ ਲੈਂਡ ਦੇ ‘ਜ਼ਿਲ੍ਹਾ 2’ ਵਿਚ ਆਪਣੇ ਨਜ਼ਦੀਕੀ ਵਿਰੋਧੀ ਭਾਰਤੀ-ਅਮਰੀਕੀ ਨਾਸਿਰ ਹੁਸੈਨ ਨੂੰ ਹਰਾ ਕੇ ਚੋਣ ਜਿੱਤੀ। ‘ਫੋਰਟ ਬੈਂਡ ਕਾਉਂਟੀ’ ਦੇ ਅਣਅਧਿਕਾਰਤ ਨਤੀਜਿਆਂ ਅਨੁਸਾਰ, ਸਿੰਘਲ ਨੂੰ 2,346 ਵੋਟਾਂ ਮਿਲੀਆਂ ਜਦੋਂ ਕਿ ਹੁਸੈਨ ਨੂੰ 777 ਵੋਟਾਂ ਮਿਲੀਆਂ। ਆਈਆਈਟੀ ਦਿੱਲੀ ਦੇ ਸਾਬਕਾ ਵਿਦਿਆਰਥੀ ਸਿੰਘਾਲ ਨੇ ਆਪਣੀ ਚੋਣ ਮੁਹਿੰਮ ਪਾਰਦਰਸ਼ੀ ਸ਼ਾਸਨ, ਬੁਨਿਆਦੀ ਢਾਂਚੇ ਵਿੱਚ ਸੁਧਾਰ ਤੇ ਭਾਈਚਾਰਕ ਸ਼ਮੂਲੀਅਤ ’ਤੇ ਕੇਂਦ੍ਰਿਤ ਕੀਤੀ।

ਸਿੱਖ-ਅਮਰੀਕੀ ਅਤੇ ਸਿੱਖਿਆ ਸੁਧਾਰਕ ਸੁੱਖ ਕੌਰ ਨੇ ਸੈਨ ਐਂਟੋਨੀਓ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰ ਕੇ ਆਪਣੀ ਜ਼ਿਲ੍ਹਾ 1 ਕੌਂਸਲ ਸੀਟ ਬਰਕਰਾਰ ਰੱਖੀ।
ਕੌਰ ਆਪਣੇ ਪਤੀ ਅਤੇ ਦੋ ਬੱਚਿਆਂ ਨਾਲ ਸੈਨ ਐਂਟੋਨੀਓ ਵਿੱਚ ਰਹਿੰਦੀ ਹੈ। ਇੱਕ ਗ਼ੈਰ-ਮੁਨਾਫ਼ਾ ਸੰਗਠਨ ਦੀ ਆਗੂ ਕੌਰ ਨੇ ਆਪਣੇ ਵਿਰੋਧੀ ਪੈਟੀ ਗਿਬਨਸ ਨੂੰ 65 ਪ੍ਰਤੀਸ਼ਤ ਵੋਟਾਂ ਨਾਲ ਹਰਾਇਆ। ਸਟੈਨਫੋਰਡ ਅਤੇ ਹਾਰਵਰਡ ਤੋਂ ਗ੍ਰੈਜੂਏਟ ਅਤੇ ਸੈਨ ਐਂਟੋਨੀਓ ਸਿਟੀ ਕੌਂਸਲ ਲਈ ਚੁਣੀ ਗਈ ਪਹਿਲੀ ਸਿੱਖ ਔਰਤ ਸੁੱਖ ਕੌਰ ਨੇ ਆਪਣੀ ਮੁਹਿੰਮ ਕਿਫ਼ਾਇਤੀ ਰਿਹਾਇਸ਼, ਜਨਤਕ ਆਵਾਜਾਈ ਦੇ ਵਿਸਥਾਰ ਅਤੇ ਸਮਾਵੇਸ਼ੀ ਸ਼ਹਿਰੀ ਵਿਕਾਸ ’ਤੇ ਕੇਂਦ੍ਰਿਤ ਕੀਤੀ।

(For more news apart from America Latest News, stay tuned to Rozana Spokesman)

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement