
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੀਨੀਅਰ ਅਕਾਲੀ ਆਗੂ ਇੰਜੀ. ਵਿਨਰਜੀਤ ਸਿੰਘ ਗੋਲਡੀ ਸਾਬਕਾ ਉਪ ਚੇਅਰਮੈਨ ਪੀ.ਆਰ.ਟੀ.ਸੀ...........
ਬ੍ਰਿਸਬੇਨ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੀਨੀਅਰ ਅਕਾਲੀ ਆਗੂ ਇੰਜੀ. ਵਿਨਰਜੀਤ ਸਿੰਘ ਗੋਲਡੀ ਸਾਬਕਾ ਉਪ ਚੇਅਰਮੈਨ ਪੀ.ਆਰ.ਟੀ.ਸੀ. ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਵੇਖਦਿਆਂ ਜ਼ਿਲ੍ਹਾ ਮੋਗਾ ਦਾ ਸਹਾਇਕ ਆਬਜ਼ਰਵਰ (ਨਿਗਰਾਨ) ਨਿਯੁਕਤ ਕਰਨ 'ਤੇ ਦੇਸ਼ ਤੇ ਵਿਦੇਸ਼ ਵਸਦੇ ਅਕਾਲੀ ਆਗੂਆਂ ਤੇ ਵਰਕਰਾਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਸੀਨੀਅਰ ਆਗੂ ਵਿਨਰਜੀਤ ਸਿੰਘ ਦੇ ਆਸਟ੍ਰੇਲੀਆ ਵਸਦੇ ਦੇ ਸ਼ੁਭਚਿੰਤਕ ਵਿਜੇ ਗਰੇਵਾਲ ਡਾਇਰੈਕਟਰ ਟੀ.ਵੀ. ਚੈਨਲ ਤੇ ਪਿੰਕੀ ਸਿੰਘ ਪ੍ਰਧਾਨ ਪੰਜਾਬੀ ਵੈਲਫ਼ੇਅਰ ਐਸੋਸੀਏਸ਼ਨ ਆਫ਼ ਆਸਟ੍ਰੇਲੀਆ ਨੇ ਦਸਿਆ ਕਿ ਗੋਲਡੀ ਵਲੋਂ ਸੱਚੀ ਤੇ ਉਸਾਰੂ ਸੋਚ 'ਤੇ
ਚਲਦਿਆਂ ਹਮੇਸ਼ਾ ਹੀ ਲੋਕਾਂ ਦੀ ਭਲਾਈ ਅਤੇ ਸਰਬਪੱਖੀ ਵਿਕਾਸ ਨੂੰ ਪਹਿਲ ਦਿਤੀ ਹੈ, ਜਿਸ ਕਾਰਨ ਉਹ ਅੱਜ ਇਸ ਮੁਕਾਮ 'ਤੇ ਪਹੁੰਚੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੁਚੱਜੀ ਰਹਿਨੁਮਾਈ ਹੇਠ ਵਿਨਰਜੀਤ ਸਿੰਘ ਗੋਲਡੀ ਪਾਰਟੀ ਦੀਆਂ ਨੀਤੀਆਂ ਨੂੰ ਪੂਰੀ ਮਿਹਨਤ ਤੇ ਲਗਨ ਨਾਲ ਆਮ ਲੋਕਾਂ ਤਕ ਵੱਧ ਤੋਂ ਵੱਧ ਪਹੁੰਚਾਉਣ ਦਾ ਕਾਰਜ ਹੋਰ ਵੀ ਪਰਿਪੱਕਤਾ ਨਾਲ ਕਰਨਗੇ ਤਾਂ ਜੋ 2019 ਦੀਆਂ ਲੋਕ ਸਭਾ ਚੋਣਾਂ 'ਚ ਅਕਾਲੀ-ਭਾਜਪਾ ਗਠਜੋੜ ਸਰਕਾਰ ਬਣਾ ਕੇ ਦਿੱਲੀ ਦੇ ਤਖ਼ਤ ਉੱਪਰ ਮੁੜ ਤੋਂ ਜਿੱਤ ਦਾ ਪਰਚਮ ਲਹਿਰਾਏਗੀ।
ਵਿਨਰਜੀਤ ਸਿੰਘ ਗੋਲਡੀ ਨੂੰ ਸਹਾਇਕ ਆਬਜ਼ਰਵਰ ਦੀ ਨਿਯੁਕਤੀ 'ਤੇ ਵਧਾਈਆਂ ਦੇਣ ਵਾਲਿਆਂ ਵਿਚ ਇਕਬਾਲ ਸਿੰਘ, ਦੀਪ ਘੁਮਾਣ, ਨਵੀ ਅਗਨੀਹੋਤਰੀ, ਨਰਿੰਦਰ ਬੈਂਸ, ਜੱਸ ਮੰਡ, ਗਗਨ ਸ਼ਰਮਾ, ਤਪਿੰਦਰ ਗਰੇਵਾਲ, ਪੁਸ਼ਪਿੰਦਰ ਬਡਰੁੱਖਾ ਆਦਿ ਤੋਂ ਇਲਾਵਾ ਹੋਰ ਵੀ ਅਨੇਕਾਂ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।