ਵਿਗਿਆਨੀਆਂ ਨੇ ਬਣਾਇਆ 'ਏਅਰ ਫਿਲਟਰ', ਕੋਰੋਨਾ ਵਾਇਰਸ ਨੂੰ ਹਵਾ 'ਚ ਮਾਰਨ ਦਾ ਕੀਤਾ ਦਾਅਵਾ!
Published : Jul 8, 2020, 7:41 pm IST
Updated : Jul 8, 2020, 7:41 pm IST
SHARE ARTICLE
air filters
air filters

ਬੰਦ ਥਾਵਾਂ 'ਤੇ ਕਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ 'ਚ ਹੋਵੇਗਾ ਮਦਦਗਾਰ

ਹਿਊਸਟਨ : ਵਿਗਿਆਨੀਆਂ ਨੇ ਇਕ ਅਜਿਹਾ ਫਿਲਟਰ ਬਣਾਉਣ ਦਾ ਦਾਅਵਾ ਕੀਤਾ ਹੈ ਜੋ ਕਿ ਕੋਰੋਨਾ ਵਾਇਰਸ ਨੂੰ ਹਵਾ ਵਿਚ ਮਾਰਨ 'ਚ ਸਮਰੱਥ ਹੈ। ਇਹ ਹਵਾ ਵਿਚ ਮੌਜੂਦ ਵਾਇਰਸ ਨੂੰ ਫਿਲਟਰ ਕਰਦਾ ਹੈ ਅਤੇ ਫਿਰ ਇਸ ਨੂੰ ਖ਼ਤਮ ਕਰ ਦਿੰਦਾ ਹੈ। ਵਿਗਿਆਨੀਆਂ ਦੀ ਇਹ ਖੋਜ ਸਕੂਲ, ਹਸਪਤਾਲਾਂ ਅਤੇ ਹਵਾਈ ਜਹਾਜ਼ਾਂ ਜਿਵੇਂ ਬੰਦ ਥਾਵਾਂ 'ਤੇ ਕਰੋਨਾ ਵਾਇਰਸ ਦੀ ਲਾਗ ਦੇ ਫੈਲਣ ਨੂੰ ਰੋਕਣ ਵਿਚ ਸਹਾਇਤਾ ਕਰ ਸਕਦੀ ਹੈ।

Corona VirusCorona Virus

ਜਰਨਲ 'ਮੈਟੀਰੀਅਲ ਟੂਡੇ ਫਿਜ਼ਿਕਸ' ਵਿਚ ਪ੍ਰਕਾਸ਼ਤ ਅਧਿਐਨ ਦੇ ਅਨੁਸਾਰ ਇਸ 'ਏਅਰ ਫਿਲਟਰ' ਨੇ ਇਕ ਵਾਰ ਵਿਚ ਹੀ ਅਪਣੇ ਵਿਚੋਂ ਲੰਘਣ ਵਾਲੀ ਹਵਾ 'ਚੋਂ ਕੋਰੋਨਾ ਨੂੰ 99.8 ਫ਼ੀ ਸਦੀ ਖ਼ਤਮ ਕੀਤਾ। ਅਧਿਐਨ ਵਿਚ ਕਿਹਾ ਗਿਆ ਹੈ ਕਿ ਇਸ ਉਪਕਰਣ ਨੂੰ ਵਪਾਰਕ ਤੌਰ 'ਤੇ ਉਪਲਬਧ ਨਿਕੇਲ ਫੋਮ ਨੂੰ 200 ਡਿਗਰੀ ਸੈਲਸੀਅਸ ਤਕ ਗਰਮ ਕਰ ਕੇ ਬਣਾਇਆ ਗਿਆ।

corona viruscorona virus

ਇਸ ਨੇ ਮਾਰੂ ਬੈਕਟੀਰੀਆ ਬੈਸੀਲਸ ਐਂਥਰੇਸਿਸ ਦੇ 99.9 ਫ਼ੀ ਸਦੀ ਬੀਜਾਣੁ ਨੂੰ ਨਸ਼ਟ ਕਰ ਦਿਤਾ। ਬੈਸੀਲਸ ਐਂਥਰੇਸਿਸ ਤੋਂ ਐਂਥ੍ਰੈਕਸ ਬਿਮਾਰੀ ਹੁੰਦੀ ਹੈ। ਅਮਰੀਕਾ ਯੂਨੀਵਰਸਿਟੀ ਦੇ ਹਿਊਸਟਨ (ਯੂਐਚ) ਦੇ ਅਧਿਐਨ ਵਿਚ ਸ਼ਾਮਲ ਜ਼ਿਫੇਂਗ ਰੇਨ ਨੇ ਕਿਹਾ, ''ਇਹ ਫਿਲਟਰ ਹਵਾਈ ਅੱਡਿਆਂ ਅਤੇ ਹਵਾਈ ਜਹਾਜ਼ਾਂ ਵਿਚ ਕੋਵਿਡ -19 ਦੇ ਫੈਲਣ ਨੂੰ ਰੋਕਣ ਲਈ, ਦਫ਼ਤਰੀ ਇਮਾਰਤਾਂ, ਸਕੂਲਾਂ ਅਤੇ ਕਰੂਜ਼ ਸਮੁੰਦਰੀ ਜਹਾਜ਼ਾਂ ਵਿਚ ਲਾਭਦਾਇਕ ਸਿੱਧ ਹੋ ਸਕਦਾ ਹੈ।''

Corona virusCorona virus

ਉਨ੍ਹਾਂ ਕਿਹਾ ਕਿ ਵਾਇਰਸ ਨੂੰ ਫੈਲਣ ਤੋਂ ਰੋਕਣ ਵਿਚ ਸਹਾਇਤਾ ਕਰਨ ਦੀ ਇਸ ਦੀ ਯੋਗਤਾ ਸਮਾਜ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦੀ ਹੈ।

air filtersair filters

ਵਿਗਿਆਨੀਆਂ ਅਨੁਸਾਰ ਕਿਉਂਕਿ ਇਹ ਵਾਇਰਸ ਲਗਭਗ ਤਿੰਨ ਘੰਟੇ ਹਵਾ ਵਿਚ ਰਹਿ ਸਕਦਾ ਹੈ, ਇਸ ਲਈ ਇਕ ਫਿਲਟਰ ਬਣਾਉਣ ਦੀ ਯੋਜਨਾ ਸੀ ਜੋ ਇਸ ਨੂੰ ਜਲਦੀ ਖ਼ਤਮ ਕਰ ਦੇਵੇ ਅਤੇ ਦੁਨੀਆਂ ਭਰ ਵਿਚ ਕਾਰਜ ਮੁੜ ਸ਼ੁਰੂ ਕੀਤੇ ਜਾਣ। ਉਨ੍ਹਾਂ ਦਾ ਮੰਨਣਾ ਹੈ ਕਿ ਬੰਦ ਥਾਵਾਂ 'ਤੇ ਵਾਇਰਸ ਨੂੰ ਕਾਬੂ ਵਿਚ ਰਖਣਾ ਜ਼ਰੂਰੀ ਹੈ। ਰੇਨ ਨੇ ਕਿਹਾ ਕਿ ਨਿਕੇਲ ਫ਼ੋਮ ਬਹੁਤ ਸਾਰੀਆਂ ਮਹੱਤਵਪੂਰਣ ਜ਼ਰੂਰਤਾਂ ਦੀ ਪੂਰਤੀ ਕਰਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

05 Dec 2024 12:19 PM

ਤਖ਼ਤ ਸ੍ਰੀ ਕੇਸਗੜ੍ਹ ਤੀਸਰੇ ਦਿਨ ਦੀ ਸਜ਼ਾ ਭੁਗਤਣ ਪਹੁੰਚੇ ਸੁਖਬੀਰ ਬਾਦਲ, ਭਾਰੀ ਫੋਰਸ ਤਾਇਨਾਤ

05 Dec 2024 12:13 PM

ਇੰਨ੍ਹਾ ਨੇ ਗੋਲੀ ਵੀ ਚਲਾਈ ਤੇ ਕਤਲ ਵੀ ਕੀਤੇ, Sukhbir Badal ਨੂੰ ਦਿੱਤੀ ਸਜ਼ਾ ਨਹੀ

04 Dec 2024 12:26 PM

Sukhbir Badal 'ਤੇ ਹ.ਮਲੇ ਨੂੰ ਲੈ ਕੇ CP Gurpreet Bhullar ਨੇ ਕੀਤਾ ਵੱਡਾ ਖੁਲਾਸਾ, ਮੌਕੇ ਤੇ ਪਹੁੰਚ ਕੇ ਦੱਸੀ

04 Dec 2024 12:18 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

03 Dec 2024 12:23 PM
Advertisement