Italy News : ਪੰਜਾਬ ਦੀ ਧੀ ਨੇ ਇਟਲੀ 'ਚ ਗੱਡੇ ਜਿੱਤ ਦੇ ਝੰਡੇ
Published : Jul 8, 2024, 12:36 pm IST
Updated : Jul 8, 2024, 12:36 pm IST
SHARE ARTICLE
Italy News: Punjab's daughter carries victory flags in Italy
Italy News: Punjab's daughter carries victory flags in Italy

Italy News: ਸਟੇਟ ਪੱਧਰ ਦੀਆ 800 ਮੀਟਰ ਦੌੜ ਵਿੱਚ ਜਿੱਤਿਆ ਗੋਲਡ ਮੈਡਲ

 

Italy News : ਪੰਜਾਬੀਆਂ ਦੇ ਵਿਦੇਸ਼ਾਂ ਵਿੱਚ ਆਏ ਦਿਨ ਮੱਲਾਂ ਮਾਰਨ ਦੇ ਝੰਡੇ ਗੱਡਣ ਦੀਆਂ ਖਬਰਾਂ ਚਰਚਾ ਦਾ ਵਿਸ਼ਾ ਬਣਦੀਆ ਹਨ। ਜਿਸ ਕਰਕੇ ਗੋਰੇ ਵੀ ਇੰਨਾ ਦੇ ਕਾਇਲ ਹਨ। ਵਿਦੇਸਾਂ ਵਿੱਚ ਇਸ ਕਾਮਯਾਬੀਆ ਦੇ ਝੰਡੇ ਵਿੱਚ ਹੋਰ ਵਾਧਾ ਕਰਦਿਆਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਖਾਨਖਾਨਾ ਦੇ ਨਾਲ ਸਬੰਧਤ ਮਾਪਿਆਂ ਦੀ ਲਾਡਲੀ ਧੀ ਲਵਪ੍ਰੀਤ ਰਾਏ, ਜਿਸ ਨੇ ਇਮੀਲੀਆ ਰੋਮਾਨਾ ਵਿੱਚ ਹੋਈਆਂ ਸਟੇਟ ਪੱਧਰ ਦੀ 800 ਮੀਟਰ ਦੀ ਦੌੜ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ ਹੈ।

ਪੜ੍ਹੋ ਇਹ ਖ਼ਬਰ :  Punjab Police: ਪੰਜਾਬ ਪੁਲਿਸ ਨਫ਼ਰਤ ਭਰੇ ਭਾਸ਼ਣ ਦੇ ਮਾਮਲਿਆਂ ਨਾਲ ਨਜਿੱਠਣ ਲਈ ਸਿਖਲਾਈ ਪ੍ਰਾਪਤ ਨਹੀਂ ਹੈ: SGPC

ਇਸ ਤੋਂ ਇਲਾਵਾ ਉਹ 26 ਅਤੇ 28 ਜੁਲਾਈ ਨੂੰ ਰਾਸ਼ਟਰੀ ਪੱਧਰ ਤੇ ਅੰਡਰ-20 ਦੀਆਂ ਇਟਲੀ ਦੇ ਸ਼ਹਿਰ ਰੇਤੀ ਵਿੱਚ ਹੋਣ ਵਾਲੀ ਚੈਪੀਅਨਸ਼ਿਪ ਵਿੱਚ ਹਿੱਸਾ ਲੈਣ ਜਾ ਰਹੀ ਹੈ।

ਪੜ੍ਹੋ ਇਹ ਖ਼ਬਰ :  SGPC News : ਸ਼੍ਰੋਮਣੀ ਕਮੇਟੀ ਚੋਣਾਂ ਵਿਚ ਸਿੱਖਾਂ ਦੀ ਦਿਲਚਸਪੀ ਘਟੀ

ਲਵਪ੍ਰੀਤ ਰਾਏ ਜੋ ਕਿ ਇਟਲੀ ਦੇ ਸ਼ਹਿਰ ਰਾਵੇਨਾ ਦੇ ਕਸਬਾ ਬ੍ਰਿਸੀਗੇਲਾ ਦੀ ਰਹਿਣ ਵਾਲੀ ਹੈ, ਇਸ ਦੀ ਉਮਰ 19 ਸਾਲ ਹੈ ਅਤੇ ਇਟਲੀ ਦੀ ਹੀ ਜੰਮਪਲ ਹੈ ਅਤੇ ਪੜ੍ਹਾਈ ਵੀ ਕਰ ਰਹੀ ਹੈ।

ਪੱਤਰਕਾਰ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਉਸ ਦੇ ਪਿਤਾ ਅਮਰਜੀਤ ਸਿੰਘ ਰਾਏ ਨੇ ਦੱਸਿਆ ਕਿ ਇਨ੍ਹਾਂ ਦੀ ਬੇਟੀ ਹੁਣ ਤੱਕ ਵੱਡੀ ਗਿਣਤੀ ਵਿੱਚ ਸਟੇਟ ਪੱਧਰ ਅਤੇ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਮੈਡਲ ਜਿੱਤ ਚੁੱਕੀ ਹੈ, ਅਤੇ ਪੂਰੀ ਮਿਹਨਤ ਅਤੇ ਲਗਨ ਨਾਲ ਆਪਣੀ ਖੇਡ ਵੱਲ ਧਿਆਨ ਦੇ ਰਹੀ ਹੈ, ਹੁਣ ਉਹ ਨੈਸ਼ਨਲ ਪੱਧਰ 800 ਮੀਟਰ ਦੀਆਂ ਦੌੜਾਂ ਵਿੱਚ ਵੀ ਜਲਦੀ ਹੀ ਹਿੱਸਾ ਲੈਣ ਦੀ ਤਿਆਰੀ ਕਰ ਰਹੀ ਹੈ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਨ੍ਹਾਂ ਦੱਸਿਆ ਕਿ ਬਚਪਨ ਤੋਂ ਹੀ ਉਨ੍ਹਾਂ ਦੀ ਬੇਟੀ ਦੀ ਰੁਚੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਸੀ। ਉਹ ਇਸ ਸਮੇਂ ਫਰਾਰੇ ਯੁਨੀਵਰਸਿਟੀ ਤੋਂ ਬਾਇੳ ਟੈਕਨੋਲੋਜੀ ਮੈਡੀਕਲ ਦੀ ਡਿਗਰੀ ਕਰ ਰਹੀ ਹੈ। ਗੋਲੀ ਵਾਂਗਰ ਤੇਜ਼ ਦੌੜਨ ਵਾਲੀ ਪੰਜਾਬਣ ਧੀ ਆਪਣੀ ਕਾਬਲੀਅਤ ਲਈ ਇਟਾਲੀਅਨ ਲੋਕਾਂ ਵਿਚ ਖ਼ੂਬ ਚਰਚਾ ਬਟੋਰ ਰਹੀ ਹੈ।

​(For more Punjabi news apart from Punjab's daughter carries victory flags in Italy, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement