
ਲਾਹੌਰ: ਪਾਕਿਸਤਾਨ ਵਿਚ ਸ਼ਕਤੀਸ਼ਾਲੀ ਰਹੇ ਸ਼ਰੀਫ ਪਰਿਵਾਰ ਦੇ ਖਿਲਾਫ ਕਾਨੂੰਨੀ ਸ਼ਿਕੰਜਾ ਹੁਣ ਕਸਦਾ ਜਾ ਰਿਹਾ ਹੈ। ਦੇਸ਼ ਦੀ ਇਕ ਅੱਤਵਾਦ ਰੋਧਕ ਅਦਾਲਤ ਨੇ ਪੀ.ਐਮ.ਐੱਲ-ਐਨ. ਦੇ...
ਲਾਹੌਰ: ਪਾਕਿਸਤਾਨ ਵਿਚ ਸ਼ਕਤੀਸ਼ਾਲੀ ਰਹੇ ਸ਼ਰੀਫ ਪਰਿਵਾਰ ਦੇ ਖਿਲਾਫ ਕਾਨੂੰਨੀ ਸ਼ਿਕੰਜਾ ਹੁਣ ਕਸਦਾ ਜਾ ਰਿਹਾ ਹੈ। ਦੇਸ਼ ਦੀ ਇਕ ਅੱਤਵਾਦ ਰੋਧਕ ਅਦਾਲਤ ਨੇ ਪੀ.ਐਮ.ਐੱਲ-ਐਨ. ਦੇ ਪ੍ਰਧਾਨ ਸ਼ਾਹਬਾਜ ਸ਼ਰੀਫ ਦੇ ਜਵਾਈ ਨੂੰ ਭ੍ਰਿਸ਼ਟਾਚਾਰ ਮਾਮਲੇ 'ਚ ਲੋੜੀਂਦਾ ਦੋਸ਼ੀ ਐਲਾਨ ਕੀਤਾ ਹੈ। ਧਿਆਨ ਦੇਣ ਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਅਤੇ ਪੀ.ਐਮ.ਐੱਲ-ਐਨ. ਨਵਾਬ ਸ਼ਰੀਫ, ਉਸ ਦੀ ਬੇਟੀ ਅਤੇ ਜਵਾਈ ਫਿਲਹਾਲ ਜੇਲ੍ਹ ਵਿਚ ਹਨ।
ਹੁਣ ਲਾਹੌਰ ਜਵਾਬਦੇਹੀ ਅਦਾਲਤ ਨੇ 90 ਦੇ ਦਹਾਕੇ ਵਿਚ ਲੰਦਨ 'ਚ ਚਾਰ ਲਗਜ਼ਰੀ ਫਲੈਟ ਦੀ ਖਰੀਦ ਵਿਚ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਸਜ਼ਾ ਸੁਣਾਈ ਹੈ। ਪਨਾਮਾ ਪੇਪਰ ਮਾਮਲੇ ਵਿਚ ਭ੍ਰਿਸ਼ਟਾਚਾਰ ਦੀ ਜਾਂਚ ਤੋਂ ਬਾਅਦ ਸੁਪਰੀਮ ਕੋਰਟ ਨੇ ਪਿਛਲੇ ਸਾਲ ਸ਼ਰੀਫ ਨੂੰ ਬਾਹਰ ਕਰ ਦਿਤਾ ਸੀ। ਇਸ ਦੇ ਨਾਲ ਹੀ ਪਾਕਿਸਤਾਨ ਦੀ ਵਿਰੋਧੀ ਭ੍ਰਿਸ਼ਟਾਚਾਰ ਸੰਸਥਾ ਦੇ ਰਿਹਾਇਸ਼ੀ ਘੋਟਾਲਾ ਮਾਮਲੇ 'ਚ ਪੀ.ਐਮ.ਐੱਲ-ਐਨ. ਪਾਰਟੀ ਦੇ ਮੁਖੀ ਅਤੇ ਪੰਜਾਬੀ ਦੇ ਸਾਬਕਾ ਮੁੱਖ ਮੰਤਰੀ ਸ਼ਾਹਬਾਜ ਸ਼ਰੀਫ ਨੂੰ 20 ਅਗਸਤ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਸੰਮਣ ਭੇਜਿਆ ਗਿਆ ਹੈ।
ਅਦਾਲਤ ਨੇ ਰਾਸ਼ਟਰੀ ਜਵਾਬਦੇਹੀ ਬਿਊਰੋ (ਐਨ.ਏ.ਬੀ.) ਦੀ ਬੇਨਤੀ 'ਤੇ ਮੰਗਲਵਾਰ ਨੂੰ ਪੀ.ਐਮ.ਐੱਲ-ਐਨ. ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਦੇ ਜਵਾਈ ਇਮਰਾਨ ਅਲੀ ਯੁਸੂਫ ਨੂੰ ਮੋਸਟ ਵਾਂਟਡ ਦੋਸ਼ੀ ਐਲਾਨ ਕਰ ਦਿਤਾ। ਉਹ ਅਪ੍ਰੈਲ ਵਿਚ ਐਨ.ਏ.ਬੀ ਦੇ ਜਾਂਚ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਏ ਸੀ ਪਰ ਬਾਅਦ ਵਿਚ ਸੁਣਵਾਈ ਦੇ ਦੌਰਾਨ ਹਾਜ਼ਰ ਨਹੀਂ ਹੋਏ। ਤੁਹਾਨੂੰ ਦਸ ਦਈਏ ਕਿ ਯੁਸੂਫ ਅਜੇ ਲੰਦਨ ਵਿਚ ਹੈ। ਪਾਕਿਸਤਾਨੀ ਅਖ਼ਬਾਰ ਦੇ ਮੁਤਾਬਿਕ ਯੁਸੂਫ 'ਤੇ ਪੰਜਾਬ ਪਾਵਰ ਡਿਵੈਲਪਮੈਂਟ ਕੰਪਨੀ (ਪੀ.ਪੀ.ਡੀ.ਸੀ.) ਦੇ ਸਾਬਕਾ ਸੀ.ਈ.ਓ ਇਕਰਾਮ ਨਵੀਦ ਤੋਂ 1.2 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਿਸ਼ਵਤ ਲੈਣ ਦਾ ਦੋਸ਼ ਹੈ। ਇਸ ਦੇ ਨਾਲ ਹੀ ਐਨ.ਏ.ਬੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।