ਗਲੋਬਲ ਮਹਾਂਮਾਰੀ ਦੌਰਾਨ ਸਾਈਬਰ ਅਪਰਾਧਾਂ 'ਚ ਹੋਇਆ ਜ਼ਬਰਦਸਤ ਵਾਧਾ
Published : Aug 8, 2020, 10:36 am IST
Updated : Aug 8, 2020, 10:36 am IST
SHARE ARTICLE
 Vladimir Voronkov
Vladimir Voronkov

ਸੰਯੁਕਤ ਰਾਸ਼ਟਰ ਰੀਪੋਰਟ

ਸੰਯੁਕਤ ਰਾਸ਼ਟਰ, 7 ਅਗੱਸਤ : ਸੰਯੁਕਤ ਰਾਸ਼ਟਰ ਦੇ ਅਤਿਵਾਦ ਰੋਧੀ ਦਫ਼ਤਰ ਦੇ ਮੁਖੀ ਨੇ ਜਾਣਕਾਰੀ ਦਿਤੀ ਹੈ ਕਿ ਇਸ ਸਾਲ ਦੀ ਪਹਿਲੀ ਤਿਮਾਹੀ 'ਚ ਧੋਖਾਧੜੀ ਕਰਨ ਵਾਲੀਆਂ ਵੈਬਸਾਈਟਾਂ 'ਚ 350 ਫ਼ੀ ਸਦੀ ਵਾਧਾ ਦੇਖਿਆ ਗਿਆ। ਇਨ੍ਹਾਂ 'ਚੋਂ ਜ਼ਿਆਦਾਤਰ ਨੇ ਹਸਪਤਾਲਾਂ ਅਤੇ ਸਹਿਤ ਸੰਭਾਲ ਵਿਭਾਗਾਂ ਨੂੰ ਨਿਸ਼ਾਨਾ ਬਣਾਇਆ ਅਤੇ ਕੋਵਿਡ 19 ਗਲੋਬਲ ਮਹਾਂਮਾਰੀ ਦੌਰਾਨ ਉਨ੍ਹਾਂ ਦੇ ਕੰਮ 'ਚ ਰੁਕਾਵਟ ਪਾਈ ਹੈ।

ਵਲਾਦੀਮੀਰ ਵੋਰੋਨਕੋਵ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਵੀਰਵਾਰ ਨੂੰ ਦਸਿਆ ਕਿ ਧੋਖਾਧੜੀ ਕਰਨ ਵਾਲੀਆ ਇਨ੍ਹਾਂ ਸਾਈਟਾਂ 'ਚ ਵਾਧਾ ''ਹਾਲ ਹੀ ਦੇ ਮਹੀਨਿਆਂ 'ਚ ਸਾਈਬਰ ਅਪਰਾਧਾਂ 'ਚ ਹੋਈ ਜਬਰਦਸਤ ਵਾਧੇ'' ਦਾ ਹਿੱਸਾ ਹੈ ਜਿਸ ਦੀ ਜਾਣਕਾਰੀ ਸੰਯੁਤਕ ਰਾਸ਼ਟਰ 'ਚ ਪਿਛਲੇ ਮਹੀਨੇ ਆਯੋਜਿਤ ਪਹਿਲੇ ਅਤਿਵਾਦ ਰੋਧੀ ਹਫ਼ਤੇ ਦੌਰਾਨ ਡਿਜੀਟਲ ਪ੍ਰੋਗਰਾਮਾਂ 'ਚ  ਬੁਲਾਰਿਆਂ ਨੇ ਦਿਤੀ ਸੀ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਅਤੇ ਗਲੋਬਲ ਮਾਹਰ ਹੁਣ ਵੀ ''ਗਲੋਬਲ ਸ਼ਾਂਤੀ ਅਤੇ ਸੁਰੱਖਿਆ ਤੇ ਖ਼ਾਸਕਰ ਸੰਗਠਿਤ ਅਪਰਾਧ ਅਤੇ ਅਤਿਵਾਦ 'ਤੇ ਗਲੋਬਲ ਮਹਾਂਮਾਰੀ ਦੇ ਨਤੀਜਿਆਂ ਅਤੇ ਅਸਰ ਨੂੰ'' ਪੂਰੀ ਤਰ੍ਹਾਂ ਸਮਝ ਨਹੀਂ ਰਹੇ ਹਨ।
ਵੋਰੋਨਕੋਵ ਨੇ ਕਿਹਾ, '' ਅਸੀਂ ਜਾਣਗੇ ਹਾਂ ਕਿ ਅਤਿਵਾਦੀ ਡਰ, ਨਫ਼ਰਤ ਅਤੇ ਵੰਡ ਨੂੰ ਫੈਲਾਉਣ ਅਤੇ ਅਪਣੇ ਨਵੇਂ ਸਮਰਥਕਾਂ ਨੂੰ ਕੱਟਰ ਬਣਾਉਣ ਤੇ ਨਿਯੁਕਤ ਕਰਨ ਲਈ ਕੋਵਿਡ 19 ਦੇ ਕਾਰਨ ਪੈਦਾ ਹੋਈ ਆਰਥਕ ਮੁਸ਼ਕਲਾਂ ਤੇ ਵਿਘਨ ਦਾ ਫਾਇਦਾ ਚੁਕ ਰਹੇ ਹਨ।'' ਉਨ੍ਹਾਂ ਕਿਹਾ, ''ਗਲੋਬਲ ਮਹਾਂਮਾਰੀ ਦੌਰਾਨ ਇੰਟਰਨੈਟ ਵਰਤੋਂ ਅਤੇ ਸਾਈਬਰ ਅਪਰਾਥ 'ਚ ਹੋਇਆ ਵਾਧਾ ਇਸ ਮੁਸ਼ਕਲ ਨੂੰ ਹੋਰ ਵਧਾਉਂਦੀ ਹੈ।''

 Vladimir VoronkovVladimir Voronkov

ਉਨ੍ਹਾਂ ਦਸਿਆ ਕਿ ਹਫ਼ਤੇ ਤਕ ਚਲੀ ਮੀਟਿੰਗ 'ਚ 134 ਦੇਸ਼ਾਂ, 88 ਨਾਗਰਿਕ ਸਮਾਜ ਅਤੇ ਨਿਜੀ ਖੇਤਰ ਦੇ ਸੰਗਠਨਾਂ, 47 ਕੌਮਾਂਤਰੀ ਤੇ ਖੇਤਰੀ ਸੰਗਠਨਾਂ ਅਤੇ 40 ਸੰਯੁਕਤ ਰਾਸ਼ਟਰ ਦੀਆਂ ਸੰਸਥਾਵਾਂ ਦੇ ਪ੍ਰਤੀਨਿਧੀ ਸ਼ਾਮਲ ਹੋਏ ਸਨ। ਅਵਰ ਮੁੱਖ ਸਕੱਤਰ ਵੋਰੋਨਕੋਵ ਨੇ ਕਿਹਾ ਕਿ ਚਰਚਾ 'ਚ ਇਕ ਸਾਂਝਾ ਸਮਝਦਾਰੀ ਅਤੇ ਚਿੰਦਾ ਦਿਖਾਈ ਦਿਤੀ ਕਿ, ''ਅਤਿਵਾਦੀ ਨਸ਼ੀਲੀ ਦਵਾਈਆਂ, ਵਸਤੂਆਂ, ਕੁਦਰਤੀ ਸਾਧਨਾਂ ਤੇ ਪੁਰਾਣੀ ਵਸਤੂਆਂ ਦੀ ਤਸਕਰੀ ਦੇ ਨਾਲ ਹੀ ਅਗਵਾ ਕਰਨਾ, ਵਸੂਲੀ ਤੇ ਹੋਰ ਅਪਰਾਧਾਂ ਨੂੰ ਅੰਜਾਮ ਦੇ ਕੇ ਫੰਡ ਇਕੱਠਾ ਕਰ ਰਹੇ ਹਨ।''

ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਮੈਂਬਰ ਰਾਸ਼ਟਰ ''ਕੋਵਿਡ 19 ਦੇ ਕਾਰਨ ਪੈਦਾ ਹੋਈ ਸਿਹਤ ਆਫ਼ਤ ਅਤੇ ਮਨੁੱਖੀ ਸੰਕਟ ਤੋਂ ਨਜਿੱਠਣ 'ਚ ਧਿਆਨ ਕੇਂਦਰਿਤ ਕਰ ਰਹੇ ਹਨ'' ਪਰ ਉਨ੍ਹਾਂ  ਅਪੀਲ ਕੀਤੀ ਹੈ ਕਿ ਉਹ ਅਤਿਵਾਦ ਦੇ ਖ਼ਤਰੇ ਨੂੰ ਵੀ ਨਾ ਭੁਲੱਣ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement