ਜੱਜ ਨੇ ਜਬਰ-ਜ਼ਨਾਹ ਦੇ ਕੇਸ 'ਚ ਦੇਰੀ ਕਰਨ ਦੀ ਟਰੰਪ ਦੀ ਕੋਸ਼ਿਸ਼ ਕੀਤੀ ਨਾਕਾਮ
Published : Aug 8, 2020, 8:41 am IST
Updated : Aug 8, 2020, 8:41 am IST
SHARE ARTICLE
Donald Trump
Donald Trump

ਕਿਹਾ, ਰਾਸ਼ਟਰਪਤੀ ਦਾ ਅਹੁਦਾ ਵੀ ਟਰੰਪ ਨੂੰ ਇਸ ਮਾਮਲੇ 'ਚ ਬਚਾ ਨਹੀਂ ਸਕਦਾ

ਨਿਊਯਾਰਕ, 7 ਅਗੱਸਤ : ਨਿਊਯਾਰਕ ਦੇ ਇਕ ਜੱਜ ਨੇ ਰਾਸ਼ਟਰਪਤੀ ਟਰੰਪ ਉੱਤੇ ਜਬਰ-ਜ਼ਨਾਹ ਦੇ ਦੋਸ਼ ਲਗਾਉਣ ਵਾਲੀ ਔਰਤ ਦੇ ਮੁਕੱਦਮੇ ਨੂੰ ਕਥਿਤ ਤੌਰ 'ਤੇ ਮੁਲਤਵੀ ਕਰਨ ਦੀ ਉਸ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਵੀਰਵਾਰ ਨੂੰ ਜੱਜ ਨੇ ਇਕ ਫ਼ੈਸਲੇ 'ਚ ਕਿਹਾ ਕਿ ਟਰੰਪ ਦਾ ਰਾਸ਼ਟਰਪਤੀ ਦੇ ਅਹੁੱਦੇ 'ਤੇ ਹੋਣਾ ਉਨ੍ਹਾਂ ਨੂੰ ਇਸ ਕੇਸ ਤੋਂ ਬਚਾ ਨਹੀਂ ਸਕਦਾ। ਜੱਜ ਨੇ ਅਮਰੀਕੀ ਸੁਪਰੀਮ ਕੋਰਟ ਦੇ ਤਾਜ਼ਾ ਪ੍ਰਬੰਧ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਰਾਸ਼ਟਰਪਤੀ ਟਰੰਪ ਨਿਊਯਾਰਕ ਦੇ ਸਰਕਾਰੀ ਵਕੀਲ ਦੀ ਅਪਰਾਧਿਕ ਜਾਂਚ ਤੋਂ ਨਹੀਂ ਬਚ ਸਕਦੇ। ਮੈਨਹਟਨ ਦੇ ਜੱਜ ਵਰਨਾ ਸੌਂਡਰਸ ਨੇ ਕਿਹਾ ਕਿ ਇਹੀ ਸਿਧਾਂਤ ਈ ਜੀਨ ਕੈਰਲ ਦੇ ਮਾਣਹਾਨੀ ਦੇ ਮੁਕੱਦਮੇ 'ਤੇ ਲਾਗੂ ਹੁੰਦਾ ਹੈ। ਇਸ ਵਿਚ ਟਰੰਪ ਦੇ ਵਕੀਲ ਨੇ ਦਲੀਲ ਦਿਤੀ ਸੀ ਕਿ ਸੰਵਿਧਾਨ ਰਾਸ਼ਟਰਪਤੀ ਨੂੰ ਰਾਜ ਦੀਆਂ ਅਦਾਲਤਾਂ ਵਿਚ ਦਾਇਰ ਮੁਕੱਦਮੇ ਵਿਚ ਘਸੀਟਣ ਤੋਂ ਰੋਕਦਾ ਹੈ। ਸੌਂਡਰਸ ਨੇ ਕਿਹਾ ਕਿ ''ਨਹੀਂ, ਅਜਿਹਾ ਨਹੀਂ ਹੈ। ਜੱਜ ਦੇ ਇਸ ਤਾਜ਼ਾ ਫ਼ੈਸਲੇ ਤੋਂ ਬਾਅਦ, ਕੈਰਲ ਨੂੰ ਕੇਸ ਜਾਰੀ ਰਖਣ ਦੀ ਆਗਿਆ ਹੈ।

ਈ ਜੀਨ ਕੈਰਲ ਸੰਭਾਵਤ ਸਬੂਤ ਵਜੋਂ ਟਰੰਪ ਦੇ ਡੀਐਨਏ ਟੈਸਟ ਲਈ ਅਪੀਲ ਕਰ ਰਹੀ ਹੈ। ਕੈਰਲ ਦਾ ਦੋਸ਼ ਹੈ ਕਿ ਟਰੰਪ ਨੇ 1990 ਦੇ ਦਹਾਕੇ ਵਿਚ ਉਸ ਨਾਲ ਜਬਰ-ਜ਼ਨਾਹ ਕੀਤਾ ਸੀ। ਸਿਰਫ਼ ਇਹ ਹੀ ਨਹੀਂ, ਇਸ ਕੇਸ ਨੂੰ ਵਾਪਸ ਲੈਣ ਲਈ ਮਜਬੂਰ ਕਰਨ ਲਈ ਉਸਦਾ ਅਪਮਾਨ ਵੀ ਕੀਤਾ ਗਿਆ। ਕੈਰਲ ਦੀ ਵਕੀਲ ਰੌਬਰਟਾ ਕਪਲਾਨ ਨੇ ਕਿਹਾ ਕਿ ਅਸੀਂ ਇਸ ਤੱਥ 'ਤੇ ਅੱਗੇ ਵਧਣ ਲਈ ਉਤਸੁਕ ਹਾਂ। ਕਪਲਾਨ ਨੇ ਕਿਹਾ ਕਿ ਇਹ ਇਸ ਲਈ ਜ਼ਰੂਰੀ ਸੀ ਕਿਉਂਕਿ ਸੱਚਾਈ ਸਾਹਮਣੇ ਆਵੇ ਕਿ ਟਰੰਪ ਨੇ ਈ ਜੀਨ ਕੈਰਲ ਨੂੰ ਬਦਨਾਮ ਕੀਤਾ ਸੀ ਜਦੋਂ ਉਸਨੇ ਕੈਰਲ ਦੇ ਫ਼ੈਸਲੇ ਦੇ ਸਬੰਧ 'ਚ ਝੂਠ ਬੋਲਿਆ ਸੀ। ਫੈਸਲੇ ਬਾਰੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਵਕੀਲਾਂ ਨੂੰ ਈਮੇਲ ਅਤੇ ਫੋਨ ਕਾਲ ਰਾਹੀਂ ਜਾਣਕਾਰੀ ਦੇ ਦਿਤੀ ਗਈ ਹੈ।  

Donald TrumpDonald Trump

ਈਸ਼ਵਰ ਵਿਰੁਧ ਹੈ ਜੋਅ ਬਾਈਡੇਨ: ਟਰੰਪ- ਕਲੀਵਲੈਂਡ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੰਬਰ 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਡੇਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਤੇ ਅਪਣੇ ਵਿਰੋਧੀ ਜੋ ਬਾਈਡੇਨ 'ਤੇ ਉਹਾਇਉ 'ਚ ਅਪਣੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਨਿਜੀ ਹਮਲਾ ਕੀਤਾ ਅਤੇ ਈਸ਼ਵਰ 'ਤੇ ਬਾਈਡੇਨ ਦੇ ਵਿਸ਼ਵਾਸ ਨੂੰ ਲੈ ਕੇ ਸਵਾਲ ਚੁਕੇ। ਟਰੰਪ ਨੇ ਬਾਈਡੇਨ ਬਾਰੇ ਕਿਹਾ, ''ਉਹ ਕੱਟਰਪੰਥੀ ਖੱਬੇ ਏਜੰਡੇ ਦੀ ਪਾਲਣਾ ਕਰ ਰਹੇ ਹਨ, ਅਪਣੀਆਂ ਬੰਦੂਕਾਂ ਨੂੰ ਸੁੱਟ ਦਿਉ, ਅਪਣੇ ਦੂਜੇ ਸੋਧ ਨੂੰ ਖ਼ਤਮ ਕਰ ਦਿਉ, ਕੋਈ ਧਰਮ ਨਹੀਂ, ਬਾਈਬਲ ਨੂੰ ਨੁਕਸਾਨ ਪਹੁੰਚਾਉ, ਈਸ਼ਵਰ ਨੂੰ ਨੁਕਸਾਨ ਪਹੁੰਚਾਉ। ਉਹ ਈਸ਼ਵਰ ਦੇ ਵਿਰੁਧ ਹਨ। ਉਹ ਸਾਡੀ ਊਰਜਾ ਦੇ ਵਿਰੁਧ ਹਨ। ਮੈਨੂੰ ਨਹੀਂ ਲਗਦਾ ਕਿ ਓਹਾਇਯੋ 'ਚ ਚੰਗਾ ਪ੍ਰਦਰਸ਼ਨ ਕਰ ਸਕਣਗੇ।''

ਬਾਈਡੇਨ ਨੇ ਟਰੰਪ ਦੀ ਟਿੱਪਣੀ ਦੀ ਸਖ਼ਤ ਨਿਖੇਧੀ ਕਰਦੇ ਹੋਏ ਕਿਹਾ,'' ਮੇਰੇ ਵਿਸ਼ਵਾਸ 'ਤੇ ਹਮਲਾ ਕਰਨਾ ਰਾਸ਼ਟਰਪਤੀ ਟਰੰਪ ਲਈ ਸ਼ਰਮ ਦੀ ਗੱਲ ਹੈ।'' ਸਾਬਕਾ ਉਪਰਾਸ਼ਟਰਪਤੀ ਬਾਈਡੇਨ ਨੇ ਕਿਹਾ ਕਿ ਉਨ੍ਹਾਂ ਦਾ ਵਿਸ਼ਵਾਸ ਉਨ੍ਹਾਂ ਦੇ ਜੀਵਨ ਦਾ ਆਧਾਰ ਰਿਹਾ ਹੈ ਅਤੇ ਉਸਨੇ ਦੁਖ ਦੇ ਸਮੇਂ ਉਸ ਨੂੰ ਦਿਲਾਸਾ ਦਿਤਾ ਹੈ। ਬਾਈਡੇਨ ਨੇ ਕਿਹਾ, ''ਦੁਜਿਆਂ ਨੂੰ ਪਰੇਸ਼ਾਨ ਕਰਨ ਵਾਲੇ ਹੋਰ ਅਸੁਰੱਖਿਅਤ ਲੋਕਾਂ ਦੀ ਤਰ੍ਹਾਂ ਰਾਸ਼ਟਰਪਤੀ ਟਰੰਪ ਦਾ ਇਹ ਬਿਆਨ ਕਿਸੇ ਹੋਰ  ਬਾਰੇ ਦੱਸਣ ਦੀ ਥਾਂ ਇਹ ਦਰਸ਼ਾਉਂਦਾ ਹੈ ਕਿ ਉਹ ਖ਼ੁਦ ਕਿਸ ਤਰ੍ਹਾਂ ਦੇ ਵਿਅਕਤੀ ਹਨ।'' ਉਨ੍ਹਾਂ ਕਿਹਾ, ਇਨ੍ਹਾਂ ਸ਼ਬਦਾਂ ਨਾਲ ਇਹ ਪਤਾ ਚਲਦਾ ਹੈ ਕਿ ਇਹ ਵਿਅਕਤੀ ਰਾਜਨਿਤਕ ਫਾਇਦੇ ਲਈ ਜਿਨਾਂ ਮਰਜ਼ੀ ਹੇਠਾਂ ਡਿੱਗ ਸਕਦਾ ਹੈ।''

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM
Advertisement