
17 ਅਪ੍ਰੈਲ ਨੂੰ ਬੱਸ ਸਟਾਪ ’ਤੇ ਗੋਲੀ ਚੱਲਣ ਕਾਰਨ ਹੋਈ ਸੀ ਮੌਤ
Hamilton Shooting Case, One Arrested in Death of Indian Student Harsimrat Latest News in Punjabi ਕੈਨੇਡਾ : ਹੈਮਿਲਟਨ ਗੋਲੀਕਾਂਡ ਮਾਮਲੇ ’ਚ ਇਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਕੈਨੇਡਾ ਦੇ ਹੈਮਿਲਟਨ ਸ਼ਹਿਰ 'ਚ 21 ਸਾਲਾ ਭਾਰਤੀ ਵਿਦਿਆਰਥਣ ਹਰਸਿਮਰਤ ਰੰਧਾਵਾ ਦੀ ਮੌਤ ਦੇ ਮਾਮਲੇ 'ਚ ਪੁਲਿਸ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਰਸਿਮਰਤ, ਜੋ ਕਿ ਮੋਹਾਕ ਕਾਲਜ ਦੀ ਵਿਦਿਆਰਥਣ ਸੀ, 17 ਅਪ੍ਰੈਲ 2025 ਨੂੰ ਇਕ ਬੱਸ ਸਟਾਪ ਉਤੇ ਗੋਲੀ ਚੱਲਣ ਕਾਰਨ ਮਾਰੀ ਗਈ ਸੀ।
ਉਹ ਇਕ ਜਿਮ ਤੋਂ ਨਿਕਲ ਕੇ ਘਰ ਵਾਪਸ ਜਾਂ ਰਹੀ ਸੀ ਜਦੋਂ ਅਪਰ ਜੇਮਜ਼ ਸਟਰੀਟ ਅਤੇ ਸਾਊਥ ਬੈਂਡ ਰੋਡ ਨੇੜੇ ਵਾਪਰੇ ਗੋਲੀਕਾਂਡ ਵਿਚ ਇਕ ਗੋਲੀ ਉਸ ਨੂੰ ਲੱਗ ਗਈ। ਤਫ਼ਤੀਸ਼ ਦੌਰਾਨ ਪੁਲਿਸ ਨੇ ਪਤਾ ਲਾਇਆ ਕਿ ਕਈ ਵਾਹਨਾਂ ਵਿਚ ਬੈਠੇ ਲੋਕਾਂ ਵਿਚਕਾਰ ਝਗੜਾ ਹੋਇਆ ਸੀ, ਜਿਸ ਦੌਰਾਨ ਬੇਤਹਾਸ਼ਾ ਗੋਲੀਆਂ ਚੱਲੀਆਂ। ਹਰਸਿਮਰਤ ਇਸ ਘਟਨਾ ਵਿਚ ਕਿਸੇ ਵੀ ਤਰੀਕੇ ਨਾਲ ਸ਼ਾਮਲ ਨਹੀਂ ਸੀ, ਉਹ ਸਿਰਫ਼ ਇਕ ਮਾਸੂਮ ਦਰਸ਼ਕ ਸੀ।
5 ਅਗੱਸਤ 2025 ਨੂੰ ਹੈਮਿਲਟਨ ਪੁਲਿਸ ਨੇ ਨਿਆਗਰਾ ਰੀਜਨਲ ਪੁਲਿਸ ਦੀ ਮਦਦ ਨਾਲ 32 ਸਾਲਾ ਜੇਰਡੇਨ ਫੋਸਟਰ ਨੂੰ ਨਿਆਗਰਾ ਫਾਲਸ ਤੋਂ ਗ੍ਰਿਫ਼ਤਾਰ ਕੀਤਾ। ਉਸ ਨੂੰ 6 ਅਗੱਸਤ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਉਸ 'ਤੇ ਇਹ ਦੋਸ਼ ਲਗਾਏ ਗਏ ਕਿ ਹਰਸਿਮਰਤ ਰੰਧਾਵਾ ਦੀ ਪਹਿਲੀ ਦਰਜੇ ਦੀ ਹੱਤਿਆ ਸੀ ਤੇ 3 ਵਾਰ ਹੱਤਿਆ ਦੀ ਕੋਸ਼ਿਸ਼ ਗਈ।
ਪੁਲਿਸ ਨੂੰ ਵਿਸ਼ਵਾਸ ਹੈ ਕਿ ਇਸ ਹਿੰਸਕ ਝਗੜੇ ਵਿਚ ਘੱਟੋ-ਘੱਟ ਸੱਤ ਲੋਕ ਸ਼ਾਮਲ ਸਨ। ਤਫ਼ਤੀਸ਼ ਅਜੇ ਵੀ ਜਾਰੀ ਹੈ ਅਤੇ ਹੋਰ ਮੁਲਜ਼ਮਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਜਾਂਚ ਕੀਤੀ ਜਾ ਰਹੀ ਹੈ।
ਹੈਮਿਲਟਨ ਪੁਲਿਸ ਨੇ ਆਮ ਲੋਕਾਂ ਦਾ ਧਨਵਾਦ ਕੀਤਾ ਹੈ, ਜਿਨ੍ਹਾਂ ਨੇ ਅੱਗੇ ਆ ਕੇ ਜਾਂਚ ਵਿਚ ਮਦਦ ਕੀਤੀ। ਕਿਸੇ ਵੀ ਹੋਰ ਜਾਣਕਾਰੀ ਲਈ Detective Alex Buck ਨੂੰ 905-546-4123 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜੇ ਤੁਸੀਂ ਗੁਪਤ ਤੌਰ 'ਤੇ ਜਾਣਕਾਰੀ ਦੇਣੀ ਚਾਹੁੰਦੇ ਹੋ ਤਾਂ ਤੁਸੀਂ Crime Stoppers ਨੂੰ 1800-222-8477 'ਤੇ ਕਾਲ ਕਰ ਸਕਦੇ ਹੋ ਜਾਂ www.crimestoppershamilton.com 'ਤੇ ਆਨਲਾਈਨ ਟਿਪ ਦੇ ਸਕਦੇ ਹੋ।
(For more news apart from Hamilton Shooting Case, One Arrested in Death of Indian Student Harsimrat Latest News in Punjabi stay tuned to Rozana Spokesman.)