
ਭਾਰਤ 77 ਵੇਂ ਤੇ ਪਾਕਿਸਤਾਨ 96 ਵੇਂ ਨੰਬਰ 'ਤੇ, ਸੰਸਥਾ ਹੈਨਲੀ ਪਾਸਪੋਰਟ ਇੰਡੈਕਸ ਨੇ ਜਾਰੀ ਕੀਤੀ ਨਵੀਂ ਰੈਂਕਿੰਗ
Singapore's Passport Tops Global list Latest News in Punjabi ਦੁਨੀਆਂ ਭਰ ਦੇ ਪਾਸਪੋਰਟਾਂ ਦਾ ਦਰਜਾਬੰਦੀ ਕਰਨ ਵਾਲੀ ਸੰਸਥਾ ਹੈਨਲੀ ਪਾਸਪੋਰਟ ਇੰਡੈਕਸ ਨੇ ਦੁਨੀਆਂ ਭਰ ਦੇ ਪਾਸਪੋਰਟਾਂ ਦੀ 2025 ਦੀ ਨਵੀਂ ਰੈਂਕਿੰਗ ਜਾਰੀ ਕੀਤੀ ਹੈ। ਇਸ ਰੈਂਕਿੰਗ ਵਿਚ ਸਿੰਗਾਪੁਰ ਪਹਿਲੇ ਨੰਬਰ 'ਤੇ ਜਦਕਿ ਜਾਪਾਨ ਤੇ ਦੱਖਣੀ ਕੋਰੀਆ ਦੂਜੇ ਨੰਬਰ 'ਤੇ ਹਨ। ਸਿੰਗਾਪੁਰ ਦੇ ਨਾਗਰਿਕ 193 ਦੇਸ਼ ਜਦਕਿ ਜਪਾਨ ਅਤੇ ਦੱਖਣੀ ਕੋਰੀਆ ਦੇ ਨਾਗਰਿਕ 190 ਦੇਸ਼ਾਂ ਵਿਚ ਵੀਜ਼ਾ ਮੁਕਤ -ਯਾਤਰਾ ਕਰ ਸਕਦੇ ਹਨ। ਇਸੇ ਤਰ੍ਹਾਂ ਆਸਟ੍ਰੇਲੀਆ ਦੇ ਪਾਸਪੋਰਟ ਧਾਰਕਾਂ ਕੋਲ ਸੰਸਾਰ ਦੇ 185 ਮੁਲਕਾਂ ਵਿਚ ਬਿਨਾਂ ਵੀਜ਼ਾ ਜਾਣ ਦੀ ਸਹੂਲਤ ਪ੍ਰਾਪਤ ਹੈ।
ਇਸ ਰੈਂਕਿੰਗ ਵਿਚ ਜਿੱਥੇ ਭਾਰਤ ਨੂੰ 77ਵਾਂ ਸਥਾਨ ਮਿਲਿਆ ਹੈ, ਉਸ ਤਹਿਤ ਭਾਰਤੀ ਪਾਸਪੋਰਟ ਧਾਰਕ 59 ਦੇਸ਼ਾਂ ਵਿਚ ਵੀਜ਼ਾ ਤੋਂ ਬਿਨਾਂ ਯਾਤਰਾ ਕਰ ਸਕਦੇ ਹਨ। ਡੈਨਮਾਰਕ ਫਿਨਲੈਂਡ, ਫਰਾਂਸ, ਜਰਮਨੀ, ਆਇਰਲੈਂਡ, ਇਟਲੀ ਸਪੇਨ ਤੀਜੇ ਨੰਬਰ 'ਤੇ ਹਨ, ਜਿਨ੍ਹਾਂ ਨੂੰ 189 ਦੇਸ਼ਾਂ ਵਿਚ ਬਿਨਾਂ ਵੀਜ਼ਾ ਜਾ ਸਕਦੇ ਹਨ। ਚੌਥੇ ਨੰਬਰ 'ਤੇ ਆਸਟ੍ਰੀਆ, ਬੈਲਜੀਅਮ, ਲਕਸਮਬਰਗ, ਨੀਦਰਲੈਂਡ, ਨਾਰਵੇ, ਪੁਰਤਗਾਲ ਤੇ ਸਵੀਡਨ ਹਨ ਜਿੱਥੋਂ ਦੇ ਨਾਗਰਿਕ 188 ਦੇਸ਼ਾਂ ਵਿਚ ਬਿਨਾਂ ਵੀਜ਼ਾ ਜਾ ਸਕਦੇ ਹਨ। ਗਰੀਸ, ਨਿਊਜ਼ੀਲੈਂਡ ਤੇ ਸਵਿਟਰਜ਼ਲੈਂਡ ਪੰਜਵੇਂ ਨੰਬਰ 'ਤੇ ਹਨ ਜੋ ਕਿ 187 ਦੇਸ਼ਾ ਵਿਚ ਜਾ ਸਕਦੇ ਹਨ। ਇਸ ਤਰ੍ਹਾਂ ਯੂ.ਕੇ. ਛੇਵੇਂ ਨੰਬਰ 'ਤੇ ਹੈ ਜਿੱਥੋਂ ਦੇ ਪਾਸਪੋਰਟ ਧਾਰਕ 186 ਦੇਸ਼ਾਂ ਵਿਚ ਜਾ ਸਕਦੇ ਹਨ।
ਆਸਟ੍ਰੇਲੀਆ, ਚੈਕੀਆ, ਹੰਗਰੀ, ਮਾਲਟਾ ਤੇ ਪੋਲੈਂਡ ਸੱਤਵੇ ਨੰਬਰ ਤੇ ਹੈ ਤੇ ਇੱਥੋਂ ਦੇ ਨਾਗਰਿਕ 185 ਦੇਸ਼ਾਂ ਵਿਚ ਜਾ ਸਕਦੇ ਹਨ। ਕੈਨੇਡਾ, ਇਸਟੋਨੀਆ, ਯੂ.ਏ.ਈ. ਅੱਠਵੇ ਸਥਾਨ 'ਤੇ ਆ ਕੇ 184 ਦੇਸ਼, ਕਰੋਸ਼ਿਆ, ਲੈਟਵਿਆ, ਸਲੋਵਾਕਿਆ, ਸਲੋਵੇਨੀਆ ਨੌਵੇਂ ਸਥਾਨ 'ਤੇ ਹੈ ਤੇ ਲੋਕ 183 ਦੇਸ਼ ਬਿਨਾਂ ਵੀਜ਼ਾ ਘੁੰਮ ਸਕਦੇ ਹਨ। ਦਸਵੇਂ ਨੰਬਰ 'ਤੇ ਆਈਸਲੈਂਡ, ਲਿਥੂਨੀਆ, ਯੂਨਾਈਇਡ ਸਟੇਟਸ ਹਨ ਜੋ ਕਿ 182 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ।
ਘੱਟ ਰੈਂਕਿੰਗ ਵਾਲੇ ਦੇਸ਼ਾਂ ਵਿਚ ਪਾਕਿਸਤਾਨ, ਸੋਮਾਲੀਆ, ਯਮਨ, ਇਰਾਕ, ਸੀਰੀਆ ਤੇ ਅਫ਼ਗਾਨਿਸਤਾਨ ਸ਼ਾਮਲ ਹਨ। ਪਾਕਿਸਤਾਨ, ਸੋਮਾਲੀਆ, ਅਫ਼ਗਾਨਿਸਤਾਨ ਤੇ ਯਮਨ ਇਸ ਦਰਜਾਬੰਦੀ ਵਿਚ 96ਵੇਂ ਸਥਾਨ 'ਤੇ ਹਨ ਤੇ ਇੱਥੋ ਦੇ ਨਾਗਰਿਕ 32 ਦੇਸ਼ਾਂ ਵਿਚ ਬਿਨਾਂ ਵੀਜ਼ਾ ਜਾ ਸਕਦੇ ਹਨ।
(For more news apart from Singapore's Passport Tops Global list Latest News in Punjabi stay tuned to Rozana Spokesman.)