
ਬੀਤੇ ਦਿਨੀ ਇਡੋਨੇਸ਼ੀਆ ਵਿਚ ਭੂਚਾਲ ਅਤੇ ਸੁਨਾਮੀ ਦੇ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ। ਜਿਥੇ ਮਰਨ ਵਾਲਿਆਂ ਦੀ ਸੰਖਿਆ...
ਇੰਡੋਨੇਸ਼ੀਆ : ਬੀਤੇ ਦਿਨੀ ਇਡੋਨੇਸ਼ੀਆ ਵਿਚ ਭੂਚਾਲ ਅਤੇ ਸੁਨਾਮੀ ਦੇ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ। ਜਿਥੇ ਮਰਨ ਵਾਲਿਆਂ ਦੀ ਸੰਖਿਆ ਸ਼ੁੱਕਰਵਾਰ ਨੂੰ ਵੱਧ ਕੇ 1,571 ਹੋ ਗਈ ਉਥੇ ਹੀ ਲਾਪਤਾ ਲੋਕਾਂ ਦੀ ਸੰਖਿਆ ਵਿਚ ਵੀ ਵਾਧਾ ਹੋਇਆ ਹੈ। ਇਸ ਮੁਸ਼ਕਿਲ ਦੇ ਦੌਰਾਨ ਉਥੇ ਇਕ ਹੋਰ ਵੱਡਾ ਖਤਰਾ ਪੈਦਾ ਹੋ ਗਿਆ ਹੈ। ਅਸਲ ਵਿਚ, ਭੂਚਾਲ ਅਤੇ ਸੁਨਾਮੀ ਤੋਂ ਬਾਅਦ ਸੁਰੱਖਿਆ ਕਰਮਚਾਰੀ ਮਲਬੇ ਦੇ ਢੇਰ ਵਿਚੋਂ ਹੁਣ ਤੱਕ ਲਾਸ਼ਾਂ ਨੂੰ ਬਾਹਰ ਕੱਢਣ ਵਿਚ ਲੱਗੇ ਹੋਏ ਹਨ ਅਤੇ ਸ਼ਨੀਵਾਰ ਨੂੰ ਉਥੇ ਇਕ ਹੋਰ ਵੱਡੀ ਸਮੱਸਿਆ ਖੜੀ ਹੋ ਗਈ। ਉਥੇ ਪਾਲੂ ਸ਼ਹਿਰ ਵਿਚ ਜ਼ਮੀਨ ਵਿਚੋਂ ਕੁਝ ਲਾਸ਼ਾਂ ਸੜੀ ਹਾਲਤ ਵਿਚ ਕੱਢੀਆਂ ਗਈਆਂ।
Earthquakeਅਧਿਕਾਰੀਆਂ ਨੇ ਸ਼ਨੀਵਾਰ ਨੂੰ ਕਿਹਾ ਕਿ ਬਹੁਤ ਸ਼ਕਤੀਸ਼ਾਲੀ ਭੂਚਾਲ ਅਤੇ ਉਸ ਤੋਂ ਬਾਅਦ ਸੁਨਾਮੀ ਵਿਚ ਲਾਸ਼ਾਂ ਦਾ ਆਂਕੜਾ ਵੱਧ ਕੇ 1,649 ਹੋ ਗਿਆ ਹੈ ਅਤੇ ਸੁਲਾਵੇਸੀ ਦੀਪ ਉਤੇ ਸਮੁੰਦਰ ਦੇ ਕਿਨਾਰੇ ਵੱਸੇ ਸ਼ਹਿਰ ਵਿਚ ਕਰੀਬ ਇਕ ਹਜ਼ਾਰ ਲੋਕ ਹੁਣ ਵੀ ਲਾਪਤਾ ਹਨ। ਇਸ ਹਾਦਸੇ ਦੇ ਅੱਠ ਦਿਨ ਬੀਤ ਜਾਣ ਤੋਂ ਮਗਰੋਂ ਕਿਸੇ ਦੇ ਜੀਵਤ ਹੋਣ ਦੀ ਉਮੀਦ ਹਾਲਾਕਿ ਬਹੁਤ ਘੱਟ ਹੈ ਪਰ ਤਾਲਾਸ਼ ਅਭਿਆਨ ਹੁਣ ਵੀ ਜਾਰੀ ਹੈ। ਇਸ ਗੱਲ ਦਾ ਸ਼ੱਕ ਹੈ ਕਿ ਪੇਟਾਬੋ ਅਤੇ ਬਾਲਾਰੋਆ ਵਿਚ ਕਈ ਲਾਸ਼ਾਂ ਸੜੀ ਹਾਲਤ ਵਿਚ ਹੁਣ ਵੀ ਜ਼ਮੀਨ ਅੰਦਰ ਦੱਬੀਆਂ ਹੋ ਸਕਦੀਆਂ ਹਨ।
One another threat arises in Indonesiaਭੂਚਾਲ ਅਤੇ ਸੁਨਾਮੀ ਤੋਂ ਬਾਅਦ ਇਨ੍ਹਾਂ ਦੋਵਾਂ ਸ਼ਹਿਰਾਂ ਦਾ ਇਕ ਤਰ੍ਹਾਂ ਨਾਲ ਨਾਮ ਅਤੇ ਨਿਸ਼ਾਨ ਮਿਟ ਗਿਆ ਹੈ। ਇੰਡੋਨੇਸ਼ੀਆ ਵਿਚ ਤਲਾਸ਼ ਅਤੇ ਸੁਰੱਖਿਆ ਅਭਿਆਨ ਦੇ ਬੁਲਾਰੇ ਨੇ ਪਾਲੂ ਤੋਂ ਏਐਫਪੀ ਨੂੰ ਦੱਸਿਆ ਕਿ ਯੂਸਫ਼ ਲਤੀਫ਼ ਨੇ ਕਿਹਾ ਕਿ ਸਾਨੂੰ ਮਿਲੀਆਂ ਜ਼ਿਆਦਾਤਰ ਲਾਸ਼ਾਂ ਸੜ ਕੇ ਖ਼ਰਾਬ ਹੋ ਚੁਕੀਆਂ ਹਨ ਅਤੇ ਇਹ ਸੁਰੱਖਿਆ ਕਰਮਚਾਰੀਆਂ ਲਈ ਖਤਰਾ ਹੋ ਸਕਦਾ ਹੈ। ਸੰਪਰਕ ਦੇ ਪ੍ਰਭਾਵ ਤੋਂ ਬਚਣ ਲਈ ਸਾਨੂੰ ਬਹੁਤ ਸਾਵਧਾਨ ਰਹਿਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਅਪਣੀ ਟੀਮ ਦਾ ਟੀਕਾਕਰਨ ਕੀਤਾ ਹੈ, ਪਰ ਸਾਨੂੰ ਬਹੁਤ ਜ਼ਿਆਦਾ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ।