ਇੰਡੋਨੇਸ਼ੀਆ: ਬੱਸ ਹਾਦਸੇ 'ਚ 21 ਦੀ ਮੌਤ
Published : Sep 9, 2018, 10:25 am IST
Updated : Sep 9, 2018, 10:25 am IST
SHARE ARTICLE
Bus Accident In Indonesia
Bus Accident In Indonesia

ਇੰਡੋਨੇਸ਼ੀਆ ਦੇ ਜਾਵਾ ਟਾਪੂ ਵਿਚ ਸਥਾਨਕ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਹਾਦਸੇ ਦੀ ਸ਼ਿਕਾਰ ਹੋ ਕੇ ਖੱਡ 'ਚ ਡਿੱਗ ਗਈ..........

ਇੰਡੋਨੇਸ਼ੀਆ : ਇੰਡੋਨੇਸ਼ੀਆ ਦੇ ਜਾਵਾ ਟਾਪੂ ਵਿਚ ਸਥਾਨਕ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਹਾਦਸੇ ਦੀ ਸ਼ਿਕਾਰ ਹੋ ਕੇ ਖੱਡ 'ਚ ਡਿੱਗ ਗਈ, ਜਿਸ ਕਾਰਨ 21 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਪੁਲਿਸ ਨੇ ਸ਼ਨਿਚਵਾਰ ਨੂੰ ਇਹ ਜਾਣਕਾਰੀ ਦਿਤੀ। ਪੁਲਿਸ ਨੇ ਦਸਿਆ ਕਿ ਬੱਸ ਕਰੀਬ 30 ਲੋਕਾਂ ਨੂੰ ਲੈ ਕੇ ਪੱਛਮੀ ਜਾਵਾ ਦੇ ਸੂਕਾਬੂਮੀ ਖੇਤਰ ਵੱਲ ਜਾ ਰਹੀ ਸੀ। ਬੱਸ ਨੂੰ ਤੇਜ਼ ਰਫਤਾਰ ਨਾਲ ਢਲਾਣ 'ਤੇ ਉਤਰਦੇ ਦੇਖਿਆ ਗਿਆ ਅਤੇ ਇਹ ਬੇਕਾਬੂ ਹੋ ਕੇ 10 ਮੀਟਰ ਡੂੰਘੇ ਖੱਡ ਵਿਚ ਜਾ ਡਿੱਗੀ।

ਸਥਾਨਕ ਪੁਲਿਸ ਮੁਖੀ ਨੇ ਦਸਿਆ ਕਿ ਹਸਪਤਾਲ ਨੇ ਮੁਰਦਾਘਰ ਵਿਚ 21 ਲਾਸ਼ਾਂ ਹੋਣ ਦੀ ਜਾਣਕਾਰੀ ਦਿਤੀ ਹੈ। ਉਨ੍ਹਾਂ ਨੇ ਦਸਿਆ ਕਿ ਪੁਲਿਸ ਜ਼ਖਮੀਆਂ ਦਾ ਅੰਕੜਾ ਇਕੱਠਾ ਕਰ ਰਹੀ ਹੈ। ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਪਹੁੰਚਾਇਆ ਗਿਆ ਹੈ। ਪੁਲਿਸ ਨੇ ਜਾਂਚ ਵਿਚ ਦੇਖਿਆ ਕਿ ਬੱਸ ਦਾ ਪਰਿਚਾਲਨ ਸਬੰਧੀ ਲਾਈਸੈਂਸ 2016 ਵਿਚ ਹੀ ਖਤਮ ਹੋ ਗਿਆ ਸੀ। ਇਸ ਤੋਂ ਇਸ ਗੱਲ ਦੀ ਖਦਸ਼ਾ ਹੈ ਕਿ ਵਾਹਨ ਵਿਚ ਕੋਈ ਖਰਾਬੀ ਆ ਗਈ ਹੋਵੇਗੀ। ਇਹ ਬੱਸ ਜਕਾਰਤਾ ਤੋਂ ਟੂਰ ਲਈ ਨਿਕਲੀਆਂ 4 ਬੱਸਾਂ 'ਚੋਂ ਇਕ ਸੀ। (ਪੀ.ਟੀ.ਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement