ਕਾਰ 'ਚ ਬਰਗਰ ਖਾ ਰਹੇ ਨੌਜਵਾਨ 'ਤੇ ਪੁਲਿਸ ਨੇ ਚਲਾਈਆਂ ਗੋਲੀਆਂ, ਵੀਡੀਓ ਵਾਇਰਲ 
Published : Oct 8, 2022, 4:54 pm IST
Updated : Oct 8, 2022, 4:54 pm IST
SHARE ARTICLE
 The police shot at a young man eating a burger in the car, the video went viral
The police shot at a young man eating a burger in the car, the video went viral

ਰਿਪੋਰਟਾਂ ਮੁਤਾਬਕ ਗੋਲੀਬਾਰੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਮੁਲਾਜ਼ਮ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ

 

ਵਸ਼ਿੰਗਟਨ - ਇਸ ਮਹੀਨੇ ਦੇ ਸ਼ੁਰੂ ਵਿਚ ਅਮਰੀਕਾ ਵਿਚ ਇੱਕ ਬਾਲਗ ਨੂੰ ਗੋਲੀ ਮਾਰਨ ਦੇ ਦੋਸ਼ੀ ਇੱਕ ਪੁਲਿਸ ਕਰਮਚਾਰੀ ਦੇ ਖਿਲਾਫ਼ ਕਾਰਵਾਈ ਕੀਤੀ ਗਈ ਹੈ। ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਗੋਲੀਬਾਰੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਮੁਲਾਜ਼ਮ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ।  ਇਹ ਕਾਰਵਾਈ ਸ਼ੁੱਕਰਵਾਰ ਨੂੰ ਕੀਤੀ ਗਈ ਹੈ। 

ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਨੂੰ ਸੈਨ ਐਂਟੋਨੀਓ ਦੇ ਪੁਲਿਸ ਅਧਿਕਾਰੀ ਜੇਮਸ ਬ੍ਰੇਨੈਂਡ ਨੇ 17 ਸਾਲਾ ਐਰਿਕ ਕੈਂਟੂ 'ਤੇ ਉਸ ਸਮੇਂ ਗੋਲੀਆਂ ਚਲਾਈਆਂ ਜਦੋਂ ਉਹ ਮੈਕਡੋਨਲਡਜ਼ ਕਾਰ ਪਾਰਕਿੰਗ ਖੇਤਰ ਵਿਚ ਆਪਣੀ ਕਾਰ ਦੇ ਅੰਦਰ ਬੈਠਾ ਉਹ ਬਰਗਰ ਖਾ ਰਿਹਾ ਸੀ। ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੁਲਿਸ ਅਧਿਕਾਰੀ ਨੇ ਉਸ 'ਤੇ ਕਾਰ ਭਜਾਉਣ ਤੇ ਹਮਾਲ ਕਰਨ ਦਾ ਦੋਸ਼ ਲਗਾਇਆ। ਫਿਲਹਾਲ ਪੀੜਤ ਨਾਬਾਲਗ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਦੇ ਬਾਡੀ ਕੈਮਰੇ ਦੀ ਫੁਟੇਜ ਜਾਰੀ ਹੋਣ ਤੋਂ ਬਾਅਦ ਨੌਜਵਾਨ ਨੂੰ ਆਰੋਪਾਂ ਤੋਂ ਮੁਕਤ ਕਰ ਦਿੱਤਾ ਗਿਆ। 

ਫੁਟੇਜ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਇਕ ਪਾਰਕ ਕੀਤੀ ਗੱਡੀ ਦੇ ਨੇੜੇ ਆਉਂਦੀ ਹੈ ਅਤੇ ਅਚਾਨਕ ਉਸ ਦਾ ਦਰਵਾਜ਼ਾ ਖੋਲ੍ਹਦੀ ਹੈ। ਫਿਰ ਉਹ ਅੰਦਰੋਂ ਬਰਗਰ ਖਾਂਦੇ ਲੜਕੇ ਨੂੰ ਬਾਹਰ ਆਉਣ ਲਈ ਕਹਿੰਦੇ ਹਨ। ਇਸ ’ਤੇ ਜਦੋਂ ਐਰਿਕ ਕੈਂਟੂ ਨੇ ਪੁਲਿਸ ਮੁਲਾਜ਼ਮ ਨੂੰ ਸਵਾਲ ਕੀਤਾ ਕਿ ਉਸ ਨੂੰ ਬਾਹਰ ਆਉਣ ਲਈ ਕਿਉਂ ਕਿਹਾ ਜਾ ਰਿਹਾ ਹੈ ਤਾਂ ਪੁਲਿਸ ਮੁਲਾਜ਼ਮ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਇੰਨਾ ਹੀ ਨਹੀਂ ਉਸ ਨੂੰ ਜ਼ਬਰਦਸਤੀ ਕਾਰ 'ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਵੀ ਕੀਤੀ। ਇਸ ਦੌਰਾਨ ਨੌਜਵਾਨ ਨੇ ਦਰਵਾਜ਼ਾ ਬੰਦ ਕਰਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ।

ਇਸ 'ਤੇ ਪੁਲਿਸ ਨੇ ਕਾਰ 'ਤੇ ਕਈ ਗੋਲੀਆਂ ਚਲਾਈਆਂ। ਰਿਪੋਰਟਾਂ ਦੇ ਅਨੁਸਾਰ, ਕਾਰ ਕਥਿਤ ਤੌਰ 'ਤੇ ਇੱਕ ਬਲਾਕ ਤੋਂ ਦੂਰ ਪਾਈ ਗਈ ਸੀ। ਲੜਕੇ ਨੂੰ ਕਈ ਗੋਲੀਆਂ ਲੱਗੀਆਂ। ਇਸ ਦੇ ਨਾਲ ਹੀ ਕਾਰ 'ਚ ਯਾਤਰੀ ਸੀਟ 'ਤੇ 17 ਸਾਲਾ ਲੜਕੀ ਵੀ ਸਵਾਰ ਸੀ, ਹਾਲਾਂਕਿ ਉਸ ਨੂੰ ਕੋਈ ਸੱਟ ਨਹੀਂ ਲੱਗੀ। ਸੈਨ ਐਂਟੋਨੀਓ ਦੇ ਮੁੱਖ ਪੁਲਿਸ ਅਧਿਕਾਰੀ ਵਿਲੀਅਮ ਮੈਕਮੈਨਸ ਨੇ ਘਟਨਾ ਦੀ ਵੀਡੀਓ ਜਾਰੀ ਹੋਣ ਤੋਂ ਬਾਅਦ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਕਿਹਾ ਕਿ ਜੇਮਜ਼ ਬ੍ਰੇਨੈਂਡ ਨੇ ਉਸ ਰਾਤ ਜੋ ਕੀਤਾ ਉਸ ਦੇ ਸਮਰਥਨ ਵਿਚ ਉਸ ਦਾ ਬਚਾਅ ਕਰਨ ਲਈ ਕੋਈ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਚਲਦੇ ਵਾਹਨਾਂ 'ਤੇ ਗੋਲੀ ਚਲਾਉਣ ਦੀ ਮਨਾਹੀ ਹੈ ਜਦੋਂ ਤੱਕ ਕਿ ਆਪਣੀ ਜਾਨ ਬਚਾਉਣ ਲਈ ਗੋਲੀ ਚਲਾਉਣੀ ਜ਼ਰੂਰੀ ਨਾ ਹੋਵੇ।


 


 

 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement