ਜਿੱਤ ਮਗਰੋਂ ਜੋ ਬਾਇਡਨ ਬੋਲੇ- ਦੇਸ਼ ਨੂੰ ਵੰਡਣ ਦੀ ਬਜਾਇ ਇਕਜੁੱਟ ਕਰਾਂਗਾ
Published : Nov 8, 2020, 1:43 pm IST
Updated : Nov 8, 2020, 2:00 pm IST
SHARE ARTICLE
Joe Biden
Joe Biden

ਮੈਂ ਜਾਣਦਾ ਹਾਂ ਜਿਹੜੇ ਲੋਕਾਂ ਨੇ ਟਰੰਪ ਨੂੰ ਵੋਟ ਦਿੱਤਾ ਹੈ ਉਹ ਅੱਜ ਨਿਰਾਸ਼ ਹੋਣਗੇ।

ਵਾਸ਼ਿੰਗਟਨ- ਇਸ ਸਾਲ 2020 ਵਿੱਚ ਅਮਰੀਕਾ ਰਾਸ਼ਟਰਪਤੀ ਚੋਣ 'ਚ ਜੋ ਬਾਇਡਨ ਜਿੱਤ ਚੁੱਕੇ ਹਨ। ਉਹ ਪ੍ਰੈਜ਼ੀਡੈਂਟ ਇਲੈਕਟ ਹਨ ਤੇ 20 ਜਨਵਰੀ ਨੂੰ ਸਹੁੰ ਚੁੱਕਣ ਮਗਰੋਂ ਉਹ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣਨਗੇ। ਜਿੱਤਣ ਮਗਰੋਂ ਹੁਣ ਜੋ ਬਾਇਡਨ ਨੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆਪਸੀ ਕੜਵਾਹਟ ਖਤਮ ਕਰਨ, ਦੇਸ਼ ਨੂੰ ਇਕਜੁੱਟ ਕਰਨ ਤੇ ਸਭ ਦਾ ਰਾਸ਼ਟਰਪਤੀ ਜਿਹੀਆਂ ਗੱਲਾਂ 'ਤੇ ਜ਼ੋਰ ਦਿੱਤਾ। 

joe biden

ਦੱਸ ਦੇਈਏ ਕਿ ਬਾਇਡਨ 48 ਸਾਲ ਪਹਿਲਾਂ ਸੈਨੇਟਰ ਚੁਣੇ ਗਏ ਸਨ। ਦੇਸ਼ ਦੇ ਨਾਂਅ ਸੰਬੋਧਨ 'ਚ ਉਨ੍ਹਾਂ ਕਿਹਾ ਤੁਸੀਂ ਲੋਕਾਂ ਨੇ ਸਪਸ਼ਟ ਫਤਵਾ ਦਿੱਤਾ ਹੈ। ਇਸ ਵਾਰ 7.4 ਕਰੋੜ ਲੋਕਾਂ ਨੇ ਰਿਕਾਰਡ ਵੋਟ ਦਿੱਤੇ। ਅਮਰੀਕਾ ਦੀ ਇਹ ਨੈਤਿਕ ਜਿੱਤ ਹੈ। ਮਾਰਟਿਨ ਲੂਥਰ ਕਿੰਗ ਨੇ ਵੀ ਇਹੀ ਕਿਹਾ ਸੀ। ਗੌਰ ਨਾਲ ਸੁਣੋ। ਅੱਜ ਅਮਰੀਕਾ ਬੋਲ ਰਿਹਾ ਹੈ। ਮੈਂ ਰਾਸ਼ਟਰਪਤੀ ਦੇ ਤੌਰ 'ਤੇ ਇਸ ਦੇਸ਼ ਨੂੰ ਵੰਡਣ ਦੀ ਬਜਾਇ ਇਕਜੁੱਟ ਕਰਾਂਗਾ। ਪਰਿਵਾਰ ਤੇ ਪਤਨੀ ਦਾ ਇਸ ਸੰਘਰਸ਼ 'ਚ ਸਾਥ ਦੇਣ ਲਈ ਸ਼ੁਕਰੀਆ।

ਬਾਇਡਨ ਨੇ ਕਿਹਾ, "ਮੈਂ ਜਾਣਦਾ ਹਾਂ ਜਿਹੜੇ ਲੋਕਾਂ ਨੇ ਟਰੰਪ ਨੂੰ ਵੋਟ ਦਿੱਤਾ ਹੈ ਉਹ ਅੱਜ ਨਿਰਾਸ਼ ਹੋਣਗੇ। ਮੈਂ ਵੀ ਕਈ ਵਾਰ ਹਾਰਿਆ ਹਾਂ। ਇਹੀ ਲੋਕਤੰਤਰ ਦੀ ਖੂਬਸੂਰਤੀ ਹੈ ਕਿ ਇਸ 'ਚ ਮੌਕਾ ਮਿਲਦਾ ਹੈ। ਚਲੋ ਨਫਰਤ ਖਤਮ ਕਰੋ। 

 

 

ਇਕ ਦੂਜੇ ਦੀ ਗੱਲ ਸੁਣੀਏ ਤੇ ਅੱਗੇ ਵਧੀਏ। ਵਿਰੋਧੀਆਂ ਨੂੰ ਦੁਸ਼ਮਨ ਸਮਝਣਾ ਬੰਦ ਕਰੋ, ਕਿਉਂਕਿ ਅਸੀਂ ਸਾਰੇ ਅਮਰੀਕੀ ਹਾਂ। ਬਾਇਬਲ ਸਾਨੂੰ ਸਿਖਾਉਂਦੀ ਹੈ ਹਰ ਚੀਜ਼ ਦਾ ਇਕ ਸਮਾਂ ਹੁੰਦਾ ਹੈ। ਹੁਣ ਜ਼ਖਮਾਂ ਨੂੰ ਭਰਨ ਦਾ ਸਮਾਂ ਹੈ। ਸਭ ਤੋਂ ਪਹਿਲਾਂ ਕੋਵਿਡ 19 ਨੂੰ ਕੰਟਰੋਲ ਕਰਨਾ ਹੋਵੇਗਾ। ਫਿਰ ਇਕੋਨੌਮੀ ਤੇ ਦੇਸ਼ ਨੂੰ ਰਾਹ 'ਤੇ ਲਿਆਉਣਾ ਹੋਵੇਗਾ।"

ਇਸ ਤੋਂ ਪਹਿਲਾਂ ਆਪਣੇ ਭਾਸ਼ਣ ਵਿੱਚ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਆਪਣੀ ਮਾਂ ਦਾ ਧੰਨਵਾਦ ਕੀਤਾ। ਕਮਲਾ ਨੇ ਕਿਹਾ, ‘ਮੈਂ ਆਪਣੀ ਮਾਂ ਸ਼ਿਆਮਲਾ ਗੋਪਾਲਨ ਹੈਰਿਸ ਦੀ ਧੰਨਵਾਦੀ ਹਾਂ ਜੋ ਅੱਜ ਮੇਰੀ ਸਫਲਤਾ ਲਈ ਸਭ ਤੋਂ ਵੱਧ ਜ਼ਿੰਮੇਵਾਰ ਹੈ। ਜਦੋਂ ਉਹ 19 ਸਾਲ ਦੀ ਉਮਰ ਵਿੱਚ ਭਾਰਤ ਤੋਂ ਅਮਰੀਕਾ ਆਈ ਸੀ, ਉਸਨੇ ਨਹੀਂ ਸੋਚਿਆ ਸੀ ਕਿ ਅਜਿਹਾ ਦਿਨ ਕਦੇ ਆਵੇਗਾ, ਪਰ ਉਨ੍ਹਾਂ ਦ ਅਮਰੀਕਾ ਤੇ ਵਿਸ਼ਵਾਸ ਸੀ ਇਹ ਇਥੇ ਸੰਭਵ ਹੈ। "

Kamala Harris
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement