International News: ਨੀਦਰਲੈਂਡਜ਼ 'ਚ ਹੁਨਰਮੰਦ ਲੋਕਾਂ ਲਈ ਬੁਰੀ ਖ਼ਬਰ, ਨਹੀਂ ਮਿਲੇਗੀ ਟੈਕਸ ਦੀ ਰਿਆਇਤ, 2.5 ਲੱਖ ਭਾਰਤੀਆਂ 'ਤੇ ਪਵੇਗਾ ਅਸਰ

By : SNEHCHOPRA

Published : Nov 8, 2023, 11:35 am IST
Updated : Nov 8, 2023, 1:12 pm IST
SHARE ARTICLE
File Photo
File Photo

ਨੀਦਰਲੈਂਡ ਵਿਚ ਇਸ ਵੇਲੇ 2.40 ਲੱਖ ਭਾਰਤੀ ਹਨ

Netherlands News: ਨੀਦਰਲੈਂਡ ਵਿਚ ਇਸ ਵੇਲੇ 2.40 ਲੱਖ ਭਾਰਤੀ ਹਨ, ਜੋ ਕਿ ਬਰਤਾਨੀਆ ਤੋਂ ਬਾਅਦ ਯੂਰਪ ਵਿਚ ਸਭ ਤੋਂ ਵੱਧ ਹੈ। ਇੱਥੇ ਰਹਿਣ ਵਾਲੇ ਭਾਰਤੀਆਂ ਮੁਤਾਬਕ ਸਭ ਤੋਂ ਵੱਧ ਮਕਾਨ ਕਿਰਾਇਆ ਅਤੇ ਸਭ ਤੋਂ ਵੱਧ ਟੈਕਸ ਵਸੂਲਣ ਵਾਲੇ ਦੇਸ਼ਾਂ ਵਿਚ ਨੀਦਰਲੈਂਡ ਸਭ ਤੋਂ ਉੱਪਰ ਹੈ। ਹੁਨਰਮੰਦ ਵਿਦੇਸ਼ੀ ਪੇਸ਼ੇਵਰਾਂ ਨੂੰ ਦਿੱਤੀ ਜਾਂਦੀ ਟੈਕਸ ਛੋਟ (30 ਪ੍ਰਤੀਸ਼ਤ) ਨੂੰ ਘਟਾਉਣ ਦਾ ਫ਼ੈਸਲਾ ਕੀਤਾ ਹੈ। ਇਸ ਦਾ ਸਿੱਧਾ ਅਸਰ ਇੱਥੇ ਆਉਣ ਵਾਲੇ ਭਾਰਤੀਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਆਰਥਿਕ ਸਥਿਤੀ 'ਤੇ ਪਵੇਗਾ।

ਦਰਅਸਲ  ਨੀਦਰਲੈਂਡਜ਼ ਵਿਚ 22 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਵਿਚ ਰਾਸ਼ਟਰਵਾਦੀ ਮੁੱਦੇ ਹਾਵੀ ਹਨ। ਸਭ ਤੋਂ ਵੱਡਾ ਮੁੱਦਾ ਇਮੀਗ੍ਰੇਸ਼ਨ ਨੀਤੀ ਦਾ ਹੈ। ਇਮੀਗ੍ਰੇਸ਼ਨ ਨੀਤੀ 'ਤੇ ਸਹਿਮਤੀ ਨਾ ਬਣਨ ਕਾਰਨ ਪਿਛਲੀਆਂ ਚੋਣਾਂ 'ਚ ਬਣੀ ਚਾਰ ਪਾਰਟੀਆਂ ਦੀ ਸਾਂਝੀ ਸਰਕਾਰ ਇਸ ਸਾਲ 7 ਜੁਲਾਈ ਨੂੰ ਡਿੱਗ ਗਈ ਸੀ। ਸੱਤਾਧਾਰੀ ਵੀਵੀਡੀ ਪਾਰਟੀ ਦੇ ਆਊਟਗੋਇੰਗ ਪ੍ਰਧਾਨ ਮੰਤਰੀ ਮਾਰਕ ਰੁਟੇ ਨੇ ਵੋਟਾਂ ਹਾਸਲ ਕਰਨ ਲਈ ਉੱਚ ਹੁਨਰਮੰਦ ਵਿਦੇਸ਼ੀ ਪੇਸ਼ੇਵਰਾਂ ਨੂੰ ਦਿੱਤੀ ਜਾਂਦੀ ਟੈਕਸ ਛੂਟ (30 ਪ੍ਰਤੀਸ਼ਤ) ਨੂੰ ਘਟਾਉਣ ਦਾ ਫ਼ੈਸਲਾ ਕੀਤਾ ਹੈ। 

ਪਿਛਲੇ 5 ਸਾਲਾਂ 'ਚ ਨੀਦਰਲੈਂਡ ਆਉਣ ਵਾਲੇ ਭਾਰਤੀਆਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਭਾਰਤੀ ਹੁਨਰਬੰਦ ਕਾਮਿਆਂ ਤੋਂ ਤਨਖਾਹ 'ਤੇ 30 ਫੀਸਦੀ ਟੈਕਸ ਨਹੀਂ ਲਿਆ ਜਾਂਦਾ। ਪਹਿਲਾਂ ਇਹ ਛੋਟ ਪੰਜ ਸਾਲ ਲਈ ਸੀ। ਸਰਕਾਰ ਨੇ 5 ਸਾਲ ਦੀ ਇਸ ਸਮਾਂ ਸੀਮਾ ਨੂੰ 3 ਸਲੈਬਾਂ ਵਿਚ ਵੰਡਣ ਦਾ ਫ਼ੈਸਲਾ ਕੀਤਾ ਹੈ। ਨਵੇਂ ਨਿਯਮ ਤੋਂ ਬਾਅਦ ਹੁਨਰਮੰਦ ਕਾਮੇ ਨੀਦਰਲੈਂਡ ਆਉਣ ਤੋਂ ਝਿਜਕਣਗੇ। ਨੀਦਰਲੈਂਡ ਦੀਆਂ ਸੱਜੇ ਪੱਖੀ ਵਿਰੋਧੀ ਪਾਰਟੀਆਂ ਭਾਰਤ ਸਮੇਤ ਹੋਰ ਦੇਸ਼ਾਂ ਦੇ ਹੁਨਰਮੰਦ ਕਾਮਿਆਂ ਨੂੰ ਦਿੱਤੀ ਜਾਣ ਵਾਲੀ ਰਾਹਤ ਦਾ ਲੰਬੇ ਸਮੇਂ ਤੋਂ ਵਿਰੋਧ ਕਰ ਰਹੀਆਂ ਹਨ।

ਇਸ ਨਿਯਮ ਅਨੁਸਾਰ, ਪ੍ਰਵਾਸੀ ਅਤੇ ਜਾਣਕਾਰ ਕਾਮਿਆਂ ਨੂੰ ਉਸੇ ਕੰਮ ਲਈ ਡੱਚ ਕਾਮਿਆਂ ਨਾਲੋਂ ਵੱਧ ਤਨਖਾਹ ਮਿਲਦੀ ਹੈ। ਹੁਣ ਨਵੇਂ ਨਿਯਮ ਕਾਰਨ ਹੁਨਰਮੰਦ ਕਾਮੇ ਨੀਦਰਲੈਂਡ ਆਉਣ ਤੋਂ ਸੰਕੋਚ ਕਰਨਗੇ। ਅਗਲੇ ਮਹੀਨਿਆਂ ਲਈ 20 ਫੀਸਦੀ ਅਤੇ ਪਿਛਲੇ 20 ਮਹੀਨਿਆਂ 'ਚ 10 ਫੀਸਦੀ ਤਨਖਾਹ 'ਤੇ ਟੈਕਸ ਨਹੀਂ ਲੱਗੇਗਾ। 2019 ਤੋਂ ਬਾਅਦ ਦੂਜੀ ਵਾਰ ਨੀਦਰਲੈਂਡ ਸਰਕਾਰ ਨੇ ਇਸ ਛੋਟ 'ਚ ਵੱਡਾ ਬਦਲਾਅ ਕੀਤਾ ਹੈ। ਇਸ ਨਵੇਂ ਫ਼ੈਸਲੇ ਨਾਲ ਸਰਕਾਰ ਨੂੰ 200 ਮਿਲੀਅਨ ਯੂਰੋ ਦੀ ਬਚਤ ਹੋਵੇਗੀ।

(For more news apart from Indian skilled workers will be reluctant to come to the Netherlands, stay tuned to Rozana Spokesman).

SHARE ARTICLE

ਏਜੰਸੀ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement