ਬਲੱਡ ਟੈਸਟ ਸਟਾਰਟਅੱਪ ਥੇਰਾਨੋਸ ਦੇ ਭਾਰਤੀ ਮੂਲ ਦੇ ਸਾਬਕਾ COO ਨੂੰ 13 ਸਾਲ ਦੀ ਕੈਦ, ਜਾਣੋ ਕੀ ਹੈ ਮਾਮਲਾ
Published : Dec 8, 2022, 2:34 pm IST
Updated : Dec 9, 2022, 8:46 am IST
SHARE ARTICLE
Indian-origin ex-COO of Theranos Balwani jailed for 13 years in fraud case
Indian-origin ex-COO of Theranos Balwani jailed for 13 years in fraud case

ਹਿੰਡਸ ਅਨੁਸਾਰ ਜਸਟਿਸ ਡੇਵਿਲਾ ਨੇ ਬਲਵਾਨੀ ਨੂੰ ਸਜ਼ਾ ਭੁਗਤਣ ਲਈ 15 ਮਾਰਚ 2023 ਨੂੰ ਆਤਮ ਸਮਰਪਣ ਕਰਨ ਦਾ ਨਿਰਦੇਸ਼ ਦਿੱਤਾ।

 

ਨਿਊਯਾਰਕ: ਅਮਰੀਕਾ ਵਿਚ ਬਲੱਡ ਟੈਸਟਿੰਗ ਨਾਲ ਜੁੜੇ ਇਕ ਅਸਫਲ ਸਟਾਰਟਅਪ ਥੇਰੇਨੋਸ ਦੇ ਭਾਰਤੀ ਮੂਲ ਦੇ ਸਾਬਕਾ ਮੁੱਖ ਸੰਚਾਲਨ ਅਧਿਕਾਰੀ (ਸੀਓਓ) ਰਮੇਸ਼ 'ਸੰਨੀ' ਬਲਵਾਨੀ ਨੂੰ ਧੋਖਾਧੜੀ ਦੇ ਦੋਸ਼ ਵਿਚ 13 ਸਾਲ ਦੀ ਕੈਦ ਸੁਣਾਈ ਗਈ ਹੈ। ਵਕੀਲਾਂ ਨੇ ਦੋਸ਼ ਲਗਾਇਆ ਕਿ "ਸਿਲਿਕਨ ਵੈਲੀ ਦਾ ਟਾਈਟਨ" ਬਣਨ ਦੀ ਕੋਸ਼ਿਸ਼ ਵਿਚ ਬਲਵਾਨੀ ਨੇ ਥੇਰੇਨੋਸ ਬਲੱਡ-ਟੈਸਟਿੰਗ ਤਕਨਾਲੋਜੀ ਦੀ ਸ਼ੁੱਧਤਾ ਨੂੰ ਗਲਤ ਤਰੀਕੇ ਨਾਲ ਪੇਸ਼ ਕਰਕੇ ਮਰੀਜ਼ਾਂ ਦੀ ਸਿਹਤ ਨੂੰ ਖਤਰੇ ਵਿਚ ਪਾਇਆ ਅਤੇ ਕੰਪਨੀ ਦੇ ਸੈਂਕੜੇ ਮਿਲੀਅਨ ਡਾਲਰਾਂ ਦੇ ਨਿਵੇਸ਼ਕਾਂ ਨੂੰ ਧੋਖਾ ਦਿੱਤਾ।

ਅਮਰੀਕੀ ਅਟਾਰਨੀ ਸਟੈਫਨੀ ਹਿੰਡਸ ਨੇ ਦੱਸਿਆ ਕਿ ਕੈਲੀਫੋਰਨੀਆ ਵਿਚ ਜ਼ਿਲ੍ਹਾ ਜੱਜ ਐਡਵਰਡ ਡੇਵਿਲਾ ਨੇ ਫਰੀਮਾਂਟ ਨਿਵਾਸੀ ਬਲਵਾਨੀ ਨੂੰ 12 ਸਾਲ 11 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ। ਉਹਨਾਂ ਨੇ ਬਲਵਾਨੀ ਨੂੰ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਤਿੰਨ ਸਾਲਾਂ ਤੱਕ ਨਿਗਰਾਨੀ ਹੇਠ ਰੱਖਣ ਦਾ ਹੁਕਮ ਵੀ ਦਿੱਤਾ।

ਮਾਮਲੇ 'ਚ ਬਲਵਾਨੀ 'ਤੇ ਲਗਾਏ ਜਾਣ ਵਾਲੇ ਜੁਰਮਾਨੇ ਦੀ ਰਕਮ ਦਾ ਫੈਸਲਾ ਕਰਨ ਲਈ ਅਗਲੇ ਕੁਝ ਦਿਨਾਂ 'ਚ ਸੁਣਵਾਈ ਹੋਣ ਦੀ ਸੰਭਾਵਨਾ ਹੈ। ਹਿੰਡਸ ਅਨੁਸਾਰ ਜਸਟਿਸ ਡੇਵਿਲਾ ਨੇ ਬਲਵਾਨੀ ਨੂੰ ਸਜ਼ਾ ਭੁਗਤਣ ਲਈ 15 ਮਾਰਚ 2023 ਨੂੰ ਆਤਮ ਸਮਰਪਣ ਕਰਨ ਦਾ ਨਿਰਦੇਸ਼ ਦਿੱਤਾ।

ਬਲਵਾਨੀ ਦੀ ਸਾਬਕਾ ਪ੍ਰੇਮਿਕਾ ਐਲਿਜ਼ਾਬੈਥ ਹੋਮਜ਼ ਦੁਆਰਾ 2003 ਵਿਚ ਖੂਨ ਦੀ ਜਾਂਚ ਕਰਨ ਵਾਲੀ ਕੰਪਨੀ ਥੇਰਾਨੋਸ ਦੀ ਸਥਾਪਨਾ ਕੀਤੀ ਗਈ ਸੀ। ਬਲਵਾਨੀ ਨੇ ਸਤੰਬਰ 2009 ਤੋਂ ਜੁਲਾਈ 2016 ਤੱਕ ਕੰਪਨੀ ਦੇ ਮੁੱਖ ਸੰਚਾਲਨ ਅਧਿਕਾਰੀ ਵਜੋਂ ਸੇਵਾ ਨਿਭਾਈ। ਜ਼ਿਲ੍ਹਾ ਜੱਜ ਡੇਵਿਲਾ ਨੇ ਪਿਛਲੇ ਮਹੀਨੇ ਹੋਮਜ਼ ਨੂੰ 11 ਸਾਲ ਅਤੇ ਤਿੰਨ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਸੀ। ਹੋਮਜ਼ ਨੂੰ ਆਪਣੀ ਸਜ਼ਾ ਪੂਰੀ ਕਰਨ ਲਈ 27 ਅਪ੍ਰੈਲ 2023 ਨੂੰ ਆਤਮ ਸਮਰਪਣ ਕਰਨ ਦਾ ਹੁਕਮ ਦਿੱਤਾ ਗਿਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement