Samir Shah to lead BBC: ਭਾਰਤੀ ਮੂਲ ਦੇ ਸਮੀਰ ਸ਼ਾਹ ਹੋਣਗੇ ਬੀ.ਬੀ.ਸੀ ਦੇ ਨਵੇਂ ਚੇਅਰਮੈਨ
Published : Dec 8, 2023, 7:25 am IST
Updated : Dec 8, 2023, 9:00 am IST
SHARE ARTICLE
Samir Shah of Indian origin will be the new chairman of the BBC
Samir Shah of Indian origin will be the new chairman of the BBC

ਸਮੀਰ ਹਫ਼ਤੇ ਵਿਚ 3 ਦਿਨ ਕੰਮ ਕਰਨਗੇ, ਜਿਸ ਲਈ ਉਨ੍ਹਾਂ ਨੂੰ 1.67 ਕਰੋੜ ਰੁਪਏ ਸਾਲਾਨਾ ਤਨਖ਼ਾਹ ਮਿਲੇਗੀ।

Samir Shah to lead BBC: ਭਾਰਤੀ ਮੂਲ ਦੇ ਸਮੀਰ ਸ਼ਾਹ ਨੂੰ ਬ੍ਰਿਟਿਸ਼ ਮੀਡੀਆ ਬੀਬੀਸੀ ਦਾ ਚੇਅਰਮੈਨ ਚੁਣਿਆ ਗਿਆ ਹੈ। ਬ੍ਰਿਟੇਨ ਦੀ ਸੁਨਕ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ। ਮਹਾਰਾਸ਼ਟਰ ਦੇ ਔਰੰਗਾਬਾਦ ਵਿਚ ਜਨਮੇ 71 ਸਾਲਾ ਸਮੀਰ ਇਸ ਸਮੇਂ ਜੂਨੀਪਰ ਕਮਿਊਨੀਕੇਸ਼ਨਜ਼ ਦੇ ਸੀ.ਈ.ਓ. ਬੀਬੀਸੀ ਦੇ ਚੇਅਰਮੈਨ ਵਜੋਂ ਸਮੀਰ ਹਫ਼ਤੇ ਵਿਚ 3 ਦਿਨ ਕੰਮ ਕਰਨਗੇ, ਜਿਸ ਲਈ ਉਨ੍ਹਾਂ ਨੂੰ 1.67 ਕਰੋੜ ਰੁਪਏ ਸਾਲਾਨਾ ਤਨਖ਼ਾਹ ਮਿਲੇਗੀ।

ਸ਼ਾਹ ਇਸ ਤੋਂ ਪਹਿਲਾਂ ਬੀਬੀਸੀ ਦੇ ਬੋਰਡ ’ਚ ਡਾਇਰੈਕਟਰ ਦੇ ਅਹੁਦੇ ’ਤੇ ਰਹਿ ਚੁਕੇ ਹਨ। ਉਸ ਨੇ ਬੀਬੀਸੀ ਵਿਚ ਰਾਜਨੀਤੀ ਅਤੇ ਮੌਜੂਦਾ ਮਾਮਲਿਆਂ ਨਾਲ ਜੁੜੇ ਮਾਮਲਿਆਂ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸ਼ਾਹ ਨੂੰ ਟੈਲੀਵਿਜ਼ਨ ਦੀਆਂ ਸੇਵਾਵਾਂ ਲਈ 2019 ਵਿਚ ਮਹਾਰਾਣੀ ਐਲਿਜ਼ਾਬੈਥ ਦੁਆਰਾ 325 ਯਾਨੀ ਕਿ ਕਮਾਂਡਰ ਆਫ਼ ਦਾ ਮੋਸਟ ਐਕਸੀਲੈਂਟ ਆਰਡਰ ਆਫ਼ ਦਿ ਬ੍ਰਿਟਿਸ਼ ਐਂਪਾਇਰ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ।             

(For more news apart from Samir Shah of Indian origin will be the new chairman of the BBC, stay tuned to Rozana Spokesman)

Tags: bbc, samir shah

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement