
ਦੋਸ਼ੀ ਨੇ ਖ਼ੁਦ ਨੂੰ ਵੀ ਮਾਰੇ ਚਾਕੂ
ਹਿਊਸਟਨ - ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਭਾਰਤੀ ਮੂਲ ਦੇ ਇੱਕ 39 ਸਾਲਾ ਵਿਅਕਤੀ ’ਤੇ ਆਪਣੇ ਨੌਂ ਸਾਲਾ ਪੁੱਤਰ ਦਾ ਚਾਕੂ ਮਾਰ ਕੇ ਕਤਲ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਮੈਕਕਿਨੀ ਪੁਲਿਸ ਨੇ ਐਤਵਾਰ ਨੂੰ ਟਵੀਟ ਕੀਤਾ ਕਿ ਸੁਬਰਾਮਨੀਅਮ ਪੋਨਾਜ਼ਾਕਨ 'ਤੇ 6 ਜੂਨ ਨੂੰ ਆਪਣੇ ਬੇਟੇ 'ਤੇ ਚਾਕੂ ਨਾਲ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਉਸ ਨੇ ਖੁਦ ਨੂੰ ਵੀ ਚਾਕੂ ਮਾਰਿਆ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ।
ਇੱਕ ਬਿਆਨ ਅਨੁਸਾਰ, ਪੁਲਿਸ ਨੂੰ ਪਿਛਲੇ ਹਫ਼ਤੇ ਦੋਸ਼ੀ ਦੇ ਇੱਕ ਗੁਆਂਢੀ ਤੋਂ ਇੱਕ ਐਮਰਜੈਂਸੀ ਕਾਲ ਮਿਲੀ ਸੀ ਕਿ ਇੱਕ ਔਰਤ ਨੂੰ ਉਸ ਦਾ ਬੇਟਾ ਘਰ ਵਿੱਚ ਖੂਨ ਨਾਲ ਲੱਥਪੱਥ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ। ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਉਨ੍ਹਾਂ ਨੇ ਦੇਖਿਆ ਕਿ ਔਰਤ ਦਾ ਪਤੀ ਖ਼ੁਦ 'ਤੇ ਚਾਕੂ ਨਾਲ ਵਾਰ ਕਰ ਰਿਹਾ ਹੈ, ਅਤੇ ਬੱਚਾ ਗੈਰਾਜ ਵਿੱਚ ਪਿਆ ਹੈ ਜਿਸ ਦੇ ਸਰੀਰ 'ਤੇ ਚਾਕੂ ਮਾਰਨ ਦੇ ਕਈ ਜ਼ਖ਼ਮ ਸਨ।
ਪੁਲਿਸ ਮੁਤਾਬਕ ਬੱਚੇ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਦੋਸ਼ੀ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ।