ਸਿੰਗਾਪੁਰ - ਨੌਕਰਾਣੀ 'ਤੇ ਤਸ਼ੱਦਦ ਕਰਨ ਦੇ ਦੋਸ਼ ਵਿੱਚ ਭਾਰਤੀ ਔਰਤ ਨੂੰ 14 ਸਾਲ ਦੀ ਕੈਦ
Published : Jan 9, 2023, 4:32 pm IST
Updated : Jan 9, 2023, 4:32 pm IST
SHARE ARTICLE
Image
Image

ਇਸੇ ਜੁਰਮ 'ਚ ਔਰਤ ਦੀ ਧੀ ਨੂੰ ਵੀ 30 ਸਾਲਾਂ ਦੀ ਸਜ਼ਾ ਹੋ ਚੁੱਕੀ ਹੈ, ਨੌਕਰਾਣੀ ਦੀ ਹੋ ਗਈ ਸੀ ਮੌਤ

 

ਸਿੰਗਾਪੁਰ - ਸਿੰਗਾਪੁਰ ਦੀ ਅਦਾਲਤ ਨੇ ਭਾਰਤੀ ਮੂਲ ਦੀ 64 ਸਾਲਾ ਔਰਤ ਨੂੰ ਘਰੇਲੂ ਨੌਕਰਾਣੀ ’ਤੇ ਤਸ਼ੱਦਦ ਕਰਨ ਵਿੱਚ ਆਪਣੀ ਧੀ ਦੀ ਮਦਦ ਕਰਨ ਦੇ ਦੋਸ਼ ਵਿੱਚ 14 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਘਰੇਲੂ ਨੌਕਰ ਦੀ 2016 ਵਿੱਚ ਦਿਮਾਗੀ ਸੱਟ ਕਾਰਨ ਮੌਤ ਹੋ ਗਈ ਸੀ।

ਅਦਾਲਤ ਨੇ ਨਵੰਬਰ 2021 ਵਿੱਚ ਪ੍ਰੇਮਾ ਐਸ. ਨਰਾਇਣਸਾਮੀ ਨੂੰ 48 ਮਾਮਲਿਆਂ ਵਿੱਚ ਦੋਸ਼ੀ ਪਾਇਆ, ਜਿਨ੍ਹਾਂ ਵਿੱਚ ਜ਼ਿਆਦਾਤਰ ਮਿਆਂਮਾਰ ਦੀ ਨਾਗਰਿਕ ਮਹਿਲਾ ਘਰੇਲੂ ਨੌਕਰ ਪਿਆਂਗ ਨਗਾਈਹ ਡੋਨ ਨੂੰ ਸੱਟ ਪਹੁੰਚਾਉਣ ਨਾਲ ਸੰਬੰਧਿਤ ਸਨ। ਪ੍ਰੇਮਾ ਦੀ ਧੀ ਗਾਇਤਰੀ ਮੁਰੂਗਨ (41) ਨੂੰ ਅਦਾਲਤ ਨੇ 2021 ਵਿੱਚ 30 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ, ਜੋ ਸਿੰਗਾਪੁਰ ਦੇ ਇਤਿਹਾਸ ਵਿੱਚ ਘਰੇਲੂ ਨੌਕਰ ਨਾਲ ਦੁਰਵਿਉਹਾਰ ਕਰਨ ਲਈ ਸਭ ਤੋਂ ਵੱਧ ਸਜ਼ਾ ਹੈ।

26 ਜੁਲਾਈ, 2016 ਨੂੰ 14 ਮਹੀਨਿਆਂ ਦੇ ਲਗਾਤਾਰ ਤਸ਼ੱਦਦ ਦੇ ਨਤੀਜੇ ਵਜੋਂ ਗਰਦਨ 'ਤੇ ਸੱਟ ਲੱਗਣ ਕਾਰਨ ਡੋਨ ਦੀ ਮੌਤ ਹੋ ਗਈ ਸੀ।

ਚੈਨਲ ਨਿਊਜ਼ ਏਸ਼ੀਆ ਦੇ ਅਨੁਸਾਰ, ਪ੍ਰੇਮਾ ਘਰੇਲੂ ਮਹਿਲਾ ਨੌਕਰ ਨੂੰ ਪਾਣੀ ਡੋਲ੍ਹਣ, ਲੱਤ ਮਾਰਨ, ਮੁੱਕਾ ਮਾਰਨ, ਗਲਾ ਘੁੱਟਣ, ਵਾਲ ਖਿੱਚਣ ਵਰਗੇ ਤਸ਼ੱਦਦ ਵਿੱਚ ਧੀ ਦਾ ਸਾਥ ਦਿੰਦੀ ਸੀ। ਚੈਨਲ ਮੁਤਾਬਕ ਮੁਲਜ਼ਮ ਨੌਕਰਾਣੀ ਨੂੰ ਕੋੜਿਆਂ ਅਤੇ ਬੋਤਲਾਂ ਨਾਲ ਵੀ ਕੁੱਟਦੇ ਸਨ।

ਖ਼ਬਰਾਂ ਮੁਤਾਬਕ ਮਈ 2015 ਵਿੱਚ ਉਨ੍ਹਾਂ ਨਾਲ ਕੰਮ ਕਰਨਾ ਸ਼ੁਰੂ ਕਰਨ ਤੋਂ ਬਾਅਦ, ਮਾਂ-ਧੀ ਦੇ ਤਸ਼ੱਦਦ ਕਾਰਨ ਨੌਕਰਾਣੀ ਦਾ ਵਜ਼ਨ 39 ਕਿੱਲੋ ਤੋਂ ਘੱਟ ਕੇ 24 ਕਿੱਲੋ ਰਹਿ ਗਿਆ ਸੀ। 

ਚੈਨਲ ਮੁਤਾਬਕ ਮੌਤ ਤੋਂ ਕੁਝ ਦਿਨ ਪਹਿਲਾਂ ਉਸ ਨੂੰ ਕੂੜੇ ਤੋਂ ਖਾਣਾ ਖਾਣ ਦੀ ਕੋਸ਼ਿਸ਼ ਕਰਨ 'ਤੇ ਰਾਤ ਨੂੰ ਖਿੜਕੀ ਨਾਲ ਬੰਨ੍ਹ ਦਿੱਤਾ ਗਿਆ ਸੀ।

ਇਸਤਗਾਸਾ ਪੱਖ ਨੇ ਪ੍ਰੇਮਾ ਲਈ 14 ਤੋਂ 16 ਸਾਲ ਦੀ ਸਜ਼ਾ ਦੀ ਮੰਗ ਕੀਤੀ ਸੀ।

ਡਿਪਟੀ ਪਬਲਿਕ ਪ੍ਰਾਸੀਕਿਊਟਰ ਸੇਥਿਲਕੁਮਾਰਨ ਸਬਪਥੀ ਨੇ ਕਿਹਾ ਕਿ ਸਜ਼ਾ ਦੀ ਮੰਗ ਕਰਨ ਦਾ ਕਾਰਨ ਉਸ ਦੁਆਰਾ ਕੀਤੇ ਗਏ ਅਪਰਾਧ ਦੀ 'ਹੈਰਾਨ ਕਰਨ ਵਾਲੀ ਅਤੇ ਭਿਆਨਕ ਕਿਸਮ' ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement